ਚੀਨ ਨੇ ਕੌਮਾਂਤਰੀ ਉਡਾਣਾਂ ਨੂੰ ਦਿਤੀ ਇਜਾਜ਼ਤ ਪਰ ਭਾਰਤ ਲਈ ਹਾਲੇ ਵੀ ਦਰਵਾਜ਼ੇ ਬੰਦ
Published : Jul 7, 2022, 1:01 am IST
Updated : Jul 7, 2022, 1:01 am IST
SHARE ARTICLE
IMAGE
IMAGE

ਚੀਨ ਨੇ ਕੌਮਾਂਤਰੀ ਉਡਾਣਾਂ ਨੂੰ ਦਿਤੀ ਇਜਾਜ਼ਤ ਪਰ ਭਾਰਤ ਲਈ ਹਾਲੇ ਵੀ ਦਰਵਾਜ਼ੇ ਬੰਦ

ਬੀਜਿੰਗ, 6 ਜੁਲਾਈ : ਚੀਨ ਨੇ 2 ਸਾਲ ਦੀ ਪਾਬੰਦੀ ਦੇ ਬਾਅਦ ਹੁਣ ਅੰਤਰਰਾਸ਼ਟਰੀ ਉਡਾਣਾਂ ਨੂੰ  ਇਜਾਜ਼ਤ ਦੇਣੀ ਸ਼ੁਰੂ ਕਰ ਦਿਤੀ ਹੈ | ਕੋਵਿਡ-19 ਮਹਾਮਰੀ ਕਾਰਨ ਚੀਨ ਨੇ 2 ਸਾਲ ਪਹਿਲਾਂ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਲਗਾਈ ਸੀ | ਹਾਲਾਂਕਿ ਚੀਨ ਨੇ ਪਿਛਲੇ ਮਹੀਨੇ ਭਾਰਤੀ ਪੇਸ਼ੇਵਰਾਂ ਅਤੇ ਉਨ੍ਹਾਂ ਦੇ ਪਰਵਾਰਾਂ ਲਈ ਵੀਜ਼ਾ ਪਾਬੰਦੀਆਂ ਹਟਾ ਦਿਤੀਆਂ ਸਨ ਪਰ ਉਸ ਨੇ ਭਾਰਤ ਲਈ ਹਵਾਈ ਸੇਵਾਵਾਂ ਮੁੜ ਤੋਂ ਸ਼ੁਰੂ ਕਰਨ ਦਾ ਕੋਈ ਸੰਕੇਤ ਨਹੀਂ ਦਿਤਾ ਹੈ |
ਸਰਕਾਰੀ ਮੀਡੀਆ ਖ਼ਬਰਾਂ ਵਿਚ ਕਿਹਾ ਗਿਆ ਹੈ ਕਿ ਚੀਨ ਨੇ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਮਨੋਨੀਤ ਹੋਟਲਾਂ ਵਿਚ ਇਕਾਂਤਵਾਸ ਦੀ ਮਿਆਦ ਨੂੰ  ਘਟਾ ਕੇ ਸੱਤ ਦਿਨ ਕਰ ਦਿਤਾ ਹੈ | ਇਸ ਦੇ ਨਾਲ ਹੀ ਉਹ ਇਸ ਪ੍ਰਕਿਰਿਆ ਨੂੰ  ਹੋਰ ਅਨੁਕੂਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ | ਚੀਨ ਦੇ ਸਰਕਾਰੀ ਅਖ਼ਬਾਰ 'ਗਲੋਬਲ ਟਾਈਮਜ਼' ਦੀ ਰਿਪੋਰਟ ਮੁਤਾਬਕ ਇਸ ਫ਼ੈਸਲੇ ਨਾਲ ਚੀਨ ਨੂੰ  ਜੋੜਨ ਵਾਲੀਆਂ ਉਡਾਣਾਂ ਦੀ ਗਿਣਤੀ 'ਚ ਕਾਫ਼ੀ ਵਾਧਾ ਹੋਇਆ ਹੈ | ਖ਼ਾਸ ਤੌਰ 'ਤੇ, ਅਮਰੀਕਾ ਨੂੰ  ਜੋੜਨ ਵਾਲੀਆਂ ਉਡਾਣਾਂ ਦੀ ਗਿਣਤੀ ਵਿਚ ਕਾਫ਼ੀ ਵਾਧਾ ਹੋਇਆ ਹੈ |
ਇਸ ਤੋਂ ਇਲਾਵਾ ਚੀਨ ਤੋਂ ਦੂਜੇ ਦੇਸ਼ਾਂ ਵਿਚ ਜਾਣ ਵਾਲੇ ਲੋਕਾਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ | ਰਿਪੋਰਟ ਮੁਤਾਬਕ ਇਸ ਹਫ਼ਤੇ ਦੇ ਸ਼ੁਰੂ 'ਚ 2,025 ਯਾਤਰੀ ਉਡਾਣਾਂ ਮੁੜ ਸ਼ੁਰੂ ਹੋਣ ਜਾ ਰਹੀਆਂ ਹਨ | ਰਿਪੋਰਟ ਵਿਚ ਕਿਹਾ ਗਿਆ ਹੈ ਕਿ ਨਵੰਬਰ, 2020 ਤੋਂ ਚੀਨ ਅਤੇ ਭਾਰਤ ਵਿਚਕਾਰ ਕੋਈ ਨਿਯਮਤ ਉਡਾਣ ਨਹੀਂ ਹੈ ਅਤੇ ਦੋਵਾਂ ਦੇਸ਼ਾਂ ਵਿਚਾਲੇ ਅਜੇ ਤੱਕ ਕੋਈ ਉਡਾਣ ਸੂਚਿਤ ਨਹੀਂ ਹੋਈ ਹੈ | ਚੀਨ ਨੇ ਪਿਛਲੇ ਮਹੀਨੇ ਵੱਖ-ਵੱਖ ਚੀਨੀ ਸ਼ਹਿਰਾਂ ਵਿੱਚ ਕੰਮ ਕਰਨ ਵਾਲੇ ਭਾਰਤੀਆਂ, ਜੋ 2 ਸਾਲਾਂ ਤੋਂ ਭਾਰਤ ਵਿਚ ਫਸੇ ਹੋਏ ਹਨ, ਦੇ ਲਈ 2 ਸਾਲ ਦੀ ਵੀਜ਼ਾ ਪਾਬੰਦੀ ਹਟਾ ਦਿਤੀ ਹੈ | ਪਰ ਇਨ੍ਹਾਂ ਪੇਸ਼ੇਵਰਾਂ ਲਈ ਚੀਨ ਜਾਣਾ ਬਹੁਤ ਮੁਸ਼ਕਲ ਹੈ, ਕਿਉਂਕਿ ਫਿਲਹਾਲ ਦੋਵਾਂ ਦੇਸ਼ਾਂ ਵਿਚਕਾਰ ਕੋਈ ਵੀ ਉਡਾਣ ਨਹੀਂ ਚਲ ਰਹੀ ਹੈ |  (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement