ਅਕਾਲੀ ਲੀਡਰ ਦਾ ਬੱਚੇ ਤੇ ਕਹਿਰ, ਕੁੱਟ-ਕੁੱਟ ਤੋੜੀ ਬਾਂਹ
Published : Jun 7, 2019, 4:05 pm IST
Updated : Jun 7, 2019, 4:05 pm IST
SHARE ARTICLE
akali leader child beating
akali leader child beating

ਇੱਥੇ ਦੀ ਸ਼ੂਗਰ ਮਿਲ ਪਨਿਆੜ ਦੇ ਮੌਜੂਦਾ ਚੇਅਰਮੈਨ ਤੇ ਅਕਾਲੀ ਲੀਡਰ ਮਹਿੰਦਰਪਾਲ ਸਿੰਘ ਨੇ ਪਿੰਡ ਕੌਂਟਾ ਦੇ ਛੇ ਸਾਲਾ ਬੱਚੇ ਦੀ ਖੇਤਾਂ ਵਿੱਚ ...

ਗੁਰਦਾਸਪੁਰ: ਇੱਥੇ ਦੀ ਸ਼ੂਗਰ ਮਿਲ ਪਨਿਆੜ ਦੇ ਮੌਜੂਦਾ ਚੇਅਰਮੈਨ ਤੇ ਅਕਾਲੀ ਲੀਡਰ ਮਹਿੰਦਰਪਾਲ ਸਿੰਘ ਨੇ ਪਿੰਡ ਕੌਂਟਾ ਦੇ ਛੇ ਸਾਲਾ ਬੱਚੇ ਦੀ ਖੇਤਾਂ ਵਿੱਚ ਡੰਡੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ। ਬੱਚੇ ਦੀ ਗਲਤੀ ਸਿਰਫ ਇੰਨੀ ਸੀ ਕਿ ਉਹ ਚੇਅਨਮੈਨ ਦੇ ਖੇਤਾਂ ਵਿੱਚੋਂ ਜਾ ਰਿਹਾ ਸੀ। ਛੇ ਸਾਲਾ ਪੀੜਿਤ ਅਰਜੁਨ ਨੇ ਦੱਸਿਆ ਕਿ ਉਹ ਚੌਥੀ ਕਲਾਸ ‘ਚ ਪੜ੍ਹਦਾ ਹੈ।  ਵੀਰਵਾਰ ਦੁਪਹਿਰ ਨੂੰ ਜਦੋਂ ਉਹ ਆਪਣੀ ਹਵੇਲ਼ੀ ਨੇੜਲੇ ਖੇਤਾਂ ਵਿੱਚੋਂ ਲੰਘ ਰਿਹਾ ਸੀ ਤਾਂ ਖੇਤ ਦੇ ਮਾਲਕ ਮਹਿੰਦਰਪਾਲ ਸਿੰਘ ਕੌਂਟਾ ਨੇ ਉਸ ਨਾਲ ਕੁੱਟਮਾਰ ਕੀਤੀ। ਇਸ ਕੁੱਟਮਾਰ ‘ਚ ਬੱਚੇ ਦੀ ਬਾਂਹ ਟੁੱਟ ਗਈ। 

akali leader child beatingakali leader child beating

ਬੱਚੇ ਦੀਆਂ ਚੀਕਾਂ ਦੀ ਆਵਾਜ਼ ਸੁਣ ਜਦੋਂ ਅਰਜੁਨ ਦੀ ਮਾਂ ਉਸ ਨੂੰ ਬਚਾਉਣ ਆਈ ਤਾਂ ਮਹਿੰਦਰ ਨੇ ਔਰਤ ਦੇ ਵੀ ਥੱਪੜ ਮਾਰ ਦਿੱਤਾ ਤੇ ਉਸ ਨਾਲ ਮਾੜੀ ਭਾਸ਼ਾ ਦਾ ਇਸਤੇਮਾਲ ਕੀਤਾ। ਇਸ ਦੀ ਜਾਣਕਾਰੀ ਪੀੜਿਤਾ ਨੇ ਆਪਣੇ ਪਤੀ ਨੂੰ ਫੋਨ ‘ਤੇ ਦਿੱਤੀ। ਇਸ ਤੋਂ ਬਾਅਦ ਸੰਜੀਵ ਨੇ ਇਸ ਦੀ ਸ਼ਿਕਾਇਤ ਜ਼ਿਲ੍ਹਾ ਕਾਨੂੰਨੀ ਅਥਾਰਿਟੀ ਤੇ ਦੀਨਾਨਗਰ ਥਾਣੇ ‘ਚ ਕੀਤੀ। ਦੀਨਾਨਗਰ ਪੁਲਿਸ ਨੇ ਵੀ ਇਸ ਮਾਮਲੇ ‘ਚ ਪੀੜਤਾ ਦੀ ਸ਼ਿਕਾਇਤ ਦੇ ਆਧਾਰ ‘ਤੇ ਮਹਿੰਦਰਪਾਲ ਖਿਲਾਫ ਮਾਮਲਾ ਦਰਜ ਕਰ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਹਿੰਦਰ ਖਿਲਾਫ ਧਾਰਾ 323 ਤੇ ਜੁਵਿਲਾਈਨ ਜਸਟਿਸ ਐਕਟ-2015 ਤਹਿਤ ਮਾਮਲਾ ਦਰਜ ਹੋਇਆ ਹੈ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement