ਖ਼ਬਰਾਂ |

ਤਾਜ਼ਾ |

ਜਲੰਧਰ ਧਮਾਕਾ ਮਾਮਲੇ ’ਚ ਪੁਲਿਸ ਨੇ ਦਵਿੰਦਰ ਸਿੰਘ ਨੂੰ ਕੀਤਾ ਗ੍ਰਿਫ਼ਤਾਰ
Published : May 7, 2026, 11:59 am IST
Updated : May 7, 2026, 11:59 am IST
SHARE ARTICLE
Police arrest Davinder Singh in Jalandhar blast case
Police arrest Davinder Singh in Jalandhar blast case

ਮਲਜ਼ਮ ਕੋਲੋਂ ਹੈਂਡ ਗ੍ਰਨੇਡ ਅਤੇ IED ਬਰਾਮਦ, ਨਵਾਂਸ਼ਹਿਰ ਦੇ ਬੰਗਾ ਦਾ ਰਹਿਣ ਵਾਲਾ ਹੈ ਮੁਲਜ਼ਮ

ਜਲੰਧਰ : ਜਲੰਧਰ ਧਮਾਕਾ ਮਾਮਲੇ ’ਚ ਸੁਰੱਖਿਆ ਏਜੰਸੀਆਂ ਨੇ ਜਲੰਧਰ ਦੇ ਬੀ.ਐਸ.ਐਫ਼. ਚੌਕ ਨੇੜੇ ਐਕਟਿਵਾ ਬੰਬ ਧਮਾਕਿਆਂ ਦੇ ਮਾਮਲੇ ਵਿਚ ਇਕ ਸ਼ੱਕੀ ਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ ਇਕ ਹੈਂਡ ਗ੍ਰਨੇਡ ਅਤੇ ਇਕ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਬਰਾਮਦ ਕੀਤਾ ਗਿਆ ਹੈ। ਇਹ ਗ੍ਰਿਫ਼ਤਾਰੀ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਵਿਚ ਪ੍ਰੋਗਰਾਮ ਦੌਰਾਨ ਹੋਈ ਹੈ । ਹਾਲਾਂਕਿ ਪੁਲਿਸ ਨੇ ਮੁਲਜ਼ਮ ਦੀ ਗ੍ਰਿਫ਼ਤਾਰੀ ਦੀ ਕੋਈ ਫੋਟੋ ਜਾਂ ਵੀਡੀਓ ਜਾਰੀ ਨਹੀਂ ਕੀਤੀ ਹੈ।

ਇਹ ਦਾਅਵਾ ਮੁੱਖ ਮੰਤਰੀ ਦੇ ਜਲੰਧਰ ਦੌਰੇ ਤੋਂ ਠੀਕ ਪਹਿਲਾਂ ਆਇਆ ਹੈ। ਮੁਲਜ਼ਮ ਦੀ ਪਛਾਣ ਦਵਿੰਦਰ ਸਿੰਘ ਵਜੋਂ ਹੋਈ ਹੈ, ਜੋ ਨਵਾਂਸ਼ਹਿਰ ਦੇ ਬੰਗਾ ਦਾ ਰਹਿਣ ਵਾਲਾ ਹੈ। ਉਸ ਨੂੰ ਆਰਮੀ ਏਰੀਆ ਦੇ ਬਹੁਤ ਨੇੜੇ ਇਕ ਇਲਾਕੇ ਤੋਂ ਫੜਿਆ ਗਿਆ ਸੀ। ਜਾਂਚ ਏਜੰਸੀਆਂ ਦੇ ਅਨੁਸਾਰ ਦਵਿੰਦਰ ਪਾਕਿਸਤਾਨੀ ਖੁਫ਼ੀਆ ਏਜੰਸੀ ਆਈ.ਐਸ.ਆਈ.ਦੇ ਇਸ਼ਾਰੇ 'ਤੇ ਬੰਬ ਧਮਾਕੇ ਕਰਨ ਆਇਆ ਸੀ। ਪੁੱਛਗਿੱਛ ਦੌਰਾਨ ਉਸ ਨੇ ਕਬੂਲ ਕੀਤਾ ਕਿ ਵਿਸਫੋਟਕ ਅਤੇ ਗ੍ਰਨੇਡ ਉਸ ਨੂੰ ਡਰੋਨ ਰਾਹੀਂ ਸਪਲਾਈ ਕੀਤੇ ਗਏ ਸਨ।

ਹਾਲਾਂਕਿ ਦਵਿੰਦਰ ਨੇ ਵਾਰ-ਵਾਰ ਦਾਅਵਾ ਕੀਤਾ ਹੈ ਕਿ ਉਸ ਨੂੰ ਸਿਰਫ਼ ਡਿਲੀਵਰੀ ਮਿਲੀ ਸੀ ਅਤੇ ਉਸ ਨੂੰ ਨਿਸ਼ਾਨੇ ਬਾਰੇ ਸੂਚਿਤ ਨਹੀਂ ਕੀਤਾ ਗਿਆ ਸੀ। ਏਜੰਸੀਆਂ ਦਾ ਮੰਨਣਾ ਹੈ ਕਿ ਉਹ ਮਹੱਤਵਪੂਰਨ ਜਾਣਕਾਰੀ ਲੁਕਾ ਰਿਹਾ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਫਰਵਰੀ ਵਿਚ ਫਗਵਾੜਾ ਬੱਸ ਸਟੈਂਡ ਨੇੜੇ ਹੋਏ ਬੰਬ ਧਮਾਕੇ ਵਿਚ ਸ਼ਾਮਿਲ ਸੀ। ਉਸਨੇ 1 ਅਪ੍ਰੈਲ ਨੂੰ ਚੰਡੀਗੜ੍ਹ ਵਿਚ ਪੰਜਾਬ ਭਾਜਪਾ ਹੈੱਡਕੁਆਰਟਰ 'ਤੇ ਸੁੱਟੇ ਗਏ ਹੱਥਗੋਲੇ ਦੀ ਸਪਲਾਈ ਵੀ ਕੀਤੀ ਸੀ। ਏਜੰਸੀਆਂ ਨੇ ਦਵਿੰਦਰ ਅਤੇ ਪੁਰਤਗਾਲ ਅਤੇ ਜਰਮਨੀ ਵਿਚ ਹੈਂਡਲਰਾਂ ਵਿਚਕਾਰ ਸੰਬੰਧ ਲੱਭੇ ਹਨ। ਪੰਜਾਬ ਪੁਲਿਸ ਨੇ ਧਮਾਕੇ ਦੇ ਸੰਬੰਧ ਵਿਚ ਦਿੱਲੀ ਵਿਚ ਇਕ ਸ਼ੱਕੀ ਨੂੰ ਘੇਰ ਲਿਆ ਹੈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Canada 'ਚ ਗੋਲੀਬਾਰੀ ਤੇ ਜਬਰੀ ਵਸੂਲੀ ਦੇ ਦੋਸ਼ਾਂ 'ਚ ਦੋ ਪੰਜਾਬੀ ਗ੍ਰਿਫ਼ਤਾਰ, ਪਿਛਲੇ ਹਫ਼ਤੇ 7 ਪੰਜਾਬੀਆਂ ਨੂੰ ਕੀਤਾ...

14 May 2026 2:52 PM

Iran ਜੰਗ ਵਿਚਾਲੇ Donald Trump ਦਾ China ਦੌਰਾ, ਭਾਰਤ ਆ ਰਹੇ ਨੇ ਇਰਾਨੀ ਵਿਦੇਸ਼ ਮੰਤਰੀ

14 May 2026 2:51 PM

ਪੰਜਾਬ CM ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

13 May 2026 2:55 PM

12ਵੀਂ ਜਮਾਤ ਦੇ ਨਤੀਜਿਆਂ ਦਾ ਹੋ ਗਿਆ ਐਲਾਨ, ਕੁੜੀਆਂ ਨੇ ਮੁੜ ਮਾਰੀ ਬਾਜ਼ੀ, ਪਹਿਲੇ ਨੰਬਰ 'ਤੇ ਮਾਨਸਾ ਤੋਂ ਸੁਪਨੀਤ ਕੌਰ

13 May 2026 2:54 PM

Sanjeev Arora BJP ‘ਚ ਸ਼ਾਮਲ ਹੋ ਜਾਂਦੇ ਤਾਂ ਗ੍ਰਿਫ਼ਤਾਰ ਨਾ ਹੁੰਦੇ, Arvind Kejriwal ਦਾ ਭਾਜਪਾ 'ਤੇ ਵੱਡਾ ਹਮਲਾ

10 May 2026 1:50 PM
Advertisement