ਯੂਥ ਨੈਸ਼ਨਲ ਕਾਨਫ਼ਰੰਸ ਨੇ ਪਟਰੌਲ ਦੀਆਂ ਕੀਮਤਾਂ ਵਿਚ ਵਾਧੇ ਨੂੰ ਲੈ ਕੇ ਕੀਤਾ ਪ੍ਰਦਰਸ਼ਨ
Published : Apr 7, 2022, 12:08 am IST
Updated : Apr 7, 2022, 12:08 am IST
SHARE ARTICLE
image
image

ਯੂਥ ਨੈਸ਼ਨਲ ਕਾਨਫ਼ਰੰਸ ਨੇ ਪਟਰੌਲ ਦੀਆਂ ਕੀਮਤਾਂ ਵਿਚ ਵਾਧੇ ਨੂੰ ਲੈ ਕੇ ਕੀਤਾ ਪ੍ਰਦਰਸ਼ਨ

ਜੰਮੂ, 6 ਅਪ੍ਰੈਲ (ਸਰਬਜੀਤ ਸਿੰਘ):  ਨੈਸ਼ਨਲ ਕਾਨਫ਼ਰੰਸ ਦੇ ਯੂਥ ਵਿੰਗ ਨੇ ਅੱਜ ਤੇਲ ਦੀਆਂ ਕੀਮਤਾਂ ’ਚ ਵਾਧੇ ਅਤੇ ਬੇਰੁਜ਼ਗਾਰੀ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਕੀਮਤਾਂ ’ਚ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ। ਤੇਜਿੰਦਰ ਪਾਲ ਸਿੰਘ (ਅਮਨ) ਜ਼ਿਲ੍ਹਾ ਪ੍ਰਧਾਨ ਜੰਮੂ ਅਤੇ ਸੰਦੀਪ ਸਿੰਘ ਜੋਨਲ ਪ੍ਰਧਾਨ ਨੈਸ਼ਨਲ ਕਾਨਫ਼ਰੰਸ ਯੂਥ ਵਿੰਗ ਦੀ ਅਗਵਾਈ ਹੇਠ ਪ੍ਰੈੱਸ ਕਲੱਬ ਦੇ ਬਾਹਰ ਇਕੱਠੇ ਹੋ ਕੇ ਪਟਰੌਲੀਅਮ ਪਦਾਰਥਾਂ ਵਿਚ ਕੀਤੇ ਜਾ ਰਹੇ ਬੇਤਹਾਸਾ ਵਾਧੇ ਖ਼ਿਲਾਫ਼ ਨਾਹਰੇਬਾਜੀ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤੇਜਿੰਦਰ ਪਾਲ ਸਿੰਘ (ਅਮਨ) ਨੇ ਕਿਹਾ ਕਿ ਦੇਸ ਦੀ ਆਰਥਿਕਤਾ ਡਾਵਾਂਡੋਲ ਹੈ ਅਤੇ ਬੇਰੁਜ਼ਗਾਰੀ ਪਿਛਲੇ 45 ਸਾਲਾਂ ਦੌਰਾਨ ਸਭ ਤੋਂ ਉੱਚੇ ਪੱਧਰ ’ਤੇ ਹੈ।  ਉਨ੍ਹਾਂ ਕਿਹਾ “ਤੇਲ ਦੀਆਂ ਕੀਮਤਾਂ ਇਨ੍ਹੀਂ ਦਿਨੀਂ ਸੱਭ ਤੋਂ ਉੱਚੀਆਂ ਹਨ ਅਤੇ ਲਗਭਗ 80 ਪ੍ਰਤੀਸ਼ਤ ਲੋਕ ਜੋ ਸਿਰਫ਼ ਦਿਹਾੜੀ ’ਤੇ ਨਿਰਭਰ ਹਨ, ਸੱਭ ਤੋਂ ਵਧ ਪ੍ਰਭਾਵਤ ਹਨ। ਉਨ੍ਹਾਂ ਦੀ ਜ਼ਿੰਦਗੀ ਤਬਾਹ ਹੋ ਗਈ ਹੈ।’’
ਸਿੰਘ ਨੇ ਕਿਹਾ ਕਿ 2014 ਵਿਚ ਜਦੋਂ ਪਟਰੌਲ ਦੀ ਕੀਮਤ 55 ਰੁਪਏ ਪ੍ਰਤੀ ਲੀਟਰ, ਡੀਜ਼ਲ ਦੀ ਕੀਮਤ 45 ਰੁਪਏ ਅਤੇ ਰਸੋਈ ਗੈਸ 450 ਰੁਪਏ ਪ੍ਰਤੀ ਸਿਲੰਡਰ ਸੀ, ਉਦੋਂ ਭਾਰਤੀ ਜਨਤਾ ਪਾਰਟੀ ਦੇ ਆਗੂ ਮਹਿੰਗਾਈ ’ਤੇ ਬਹੁਤ ਜ਼ੋਰਦਾਰ ਆਵਾਜ਼ ਉਠਾਉਂਦੇ ਸਨ ਅਤੇ ਸੜਕਾਂ ’ਤੇ ਉਤਰ ਆਉਂਦੇ ਸਨ।  ਉਨ੍ਹਾਂ ਕਿਹਾ, “ਹੁਣ ਬਾਲਣ ਅਤੇ ਰਸੋਈ ਗੈਸ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ ਪਰ ਭਾਜਪਾ ਚੁੱਪ ਹੈ।’’ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਪਟਰੌਲ ’ਤੇ 69 ਫ਼ੀ ਸਦੀ ਤੋਂ ਵਧ ਟੈਕਸ ਵਸੂਲ ਰਹੀ ਹੈ, ਜਦੋਂ ਕਿ ਅੰਤਰਰਾਸ਼ਟਰੀ ਬਾਜ਼ਾਰ ’ਚ ਕੱਚੇ ਤੇਲ ਦੀ ਕੀਮਤ 29 ਫ਼ੀ ਸਦੀ ਹੇਠਾਂ ਆ ਗਈ ਹੈ।ਸੰਦੀਪ ਸਿੰਘ ਵਜੀਰ ਜੋਨਲ ਪ੍ਰਧਾਨ ਵਾਈ.ਐਨ.ਸੀ. ਨੇ ਕਿਹਾ ਕਿ ਭਾਜਪਾ ਸਰਕਾਰ ਨੂੰ ਆਮ ਆਦਮੀ ਦੇ ਹਿਤਾਂ ਨਾਲੋਂ ਪੂੰਜੀਪਤੀਆਂ ਦੇ ਹਿਤਾਂ ਦੀ ਜ਼ਿਆਦਾ ਚਿੰਤਾ ਹੈ। ਉਨ੍ਹਾਂ ਕਿਹਾ ਕਿ ਕੋਵਿਡ -19 ਮਹਾਂਮਾਰੀ ਨੇ ਜੰਮੂ ਅਤੇ ਕਸ਼ਮੀਰ ਵਿਚ ਬਹੁਤ ਸਾਰੇ ਲੋਕਾਂ ਨੂੰ ਨੌਕਰੀਆਂ ਮਜਬੂਰੀ ਵਿਚ ਛੱਡਣੀਆਂ ਪਈਆਂ। ਜਿਸ ਤੋਂ ਉਹ ਅਜੇ ਵੀ ਉੱਭਰ ਨਹੀਂ ਸਕੇ ਹਨ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement