ਮੋਹਾਲੀ ਦੇ ਸਿਵਲ ਹਸਪਤਾਲ 'ਚ ਡਾਕਟਰ ਦੱਸ ਕੇ ਬਜ਼ੁਰਗ ਤੋਂ ਠੱਗੇ ਸਾਢੇ ਸੱਤ ਹਜ਼ਾਰ ਰੁਪਏ

By : GAGANDEEP

Published : Mar 7, 2026, 11:37 am IST
Updated : Mar 7, 2026, 12:07 pm IST
SHARE ARTICLE
Mohali Civil Hospital news
Mohali Civil Hospital news

ਪਿੰਡ ਮਸਤਗੜ੍ਹ ਤੋਂ ਹਸਪਤਾਲ 'ਚ ਮੁਫ਼ਤ ਦਵਾਈ ਲੈਣ ਆਇਆ ਸੀ ਨਿਰਮਲ ਸਿੰਘ

ਮੋਹਾਲੀ (ਸਤਵਿੰਦਰ ਸਿੰਘ ਧੜਾਕ ) : ਬੀਤੇ ਦਿਨ ਸਿਵਲ ਹਸਪਤਾਲ ਮੋਹਾਲੀ ਵਿੱਚ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਡਾਕਟਰ ਦੱਸ ਕੇ ਇਕ ਬਜ਼ੁਰਗ  ਨਾਲ 7,500 ਦੀ ਠੱਗੀ ਮਾਰ ਲਈ। ਇਹ ਪਹਿਲੀ ਘਟਨਾ ਨਹੀਂ ਹੈ; ਮੁਲਜ਼ਮ ਪਹਿਲਾਂ ਵੀ ਇਸੇ ਤਰ੍ਹਾਂ ਦੋ ਬਜ਼ੁਰਗਾਂ ਤੋਂ ਨਕਦੀ ਲੈ ਕੇ ਭੱਜ ਚੁੱਕਾ ਹੈ। ਘਟਨਾ ਬਾਰੇ ਪਤਾ ਲੱਗਣ 'ਤੇ, ਹਸਪਤਾਲ ਪ੍ਰਸ਼ਾਸਨ ਨੇ ਮੋਹਾਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।

ਸਿਵਲ ਹਸਪਤਾਲ ਦੇ ਐਸਐਮਓ ਡਾ. ਐਚ.ਐਸ. ਚੀਮਾ ਨੇ ਕਿਹਾ ਕਿ ਦੋਸ਼ੀ ਨੂੰ ਫੜਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਧੋਖੇਬਾਜ਼ ਨੂੰ ਫੜਨ ਵਿੱਚ ਮਦਦ ਕਰਨ ਵਾਲੇ ਨੂੰ 50,000 ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ। ਉਨ੍ਹਾਂ ਇਹ ਇਨਾਮ ਆਪਣੀ ਜੇਬ ਵਿੱਚੋਂ ਦੇਣ ਦਾ ਐਲਾਨ ਕੀਤਾ ਹੈ । ਉਨ੍ਹਾਂ ਕਿਹਾ ਕਿ ਇਸ ਵਿਅਕਤੀ ਵਿਰੁੱਧ ਪਹਿਲਾਂ ਵੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਅਤੇ ਪੋਸਟਰ ਲਗਾਏ ਗਏ ਸਨ, ਪਰ ਉਹ ਅਜੇ ਤੱਕ ਫੜਿਆ ਨਹੀਂ ਗਿਆ।

ਪੀੜਤ ਨਿਰਮਲ ਸਿੰਘ ਪੁੱਤਰ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਹ ਚੰਡੀਗੜ੍ਹ ਦੇ ਇੱਕ ਸਰਕਾਰੀ ਵਿਭਾਗ ਤੋਂ ਸੇਵਾਮੁਕਤ ਮਾਲੀ ਹੈ। ਉਹ ਸਿਵਲ ਹਸਪਤਾਲ ਵਿੱਚ ਮੁਫ਼ਤ ਦਵਾਈ ਲੈਣ ਆਇਆ ਸੀ। ਉਸ ਨੂੰ ਆਪਣੇ ਪੁੱਤਰ ਲਈ  "ਯੇਲੋਸਿਲ" ਨਾਮਕ ਦਵਾਈ ਦੀ ਲੋੜ ਸੀ, ਜਿਸ ਦੀ ਕੀਮਤ ਲਗਭਗ 30 ਰੁਪਏ ਸੀ, ਅਤੇ ਇਹ ਹਸਪਤਾਲ ਵਿੱਚ ਸਸਤੀ ਜਾਂ ਮੁਫ਼ਤ ਵਿਚ ਉਪਲਬਧ ਸੀ।

ਨਿਰਮਲ ਸਿੰਘ ਦੇ ਅਨੁਸਾਰ, ਉਹ ਮੁਫ਼ਤ ਦਵਾਈ ਲੈਣ ਲਈ ਕਮਰੇ ਨੰਬਰ 100 ਦੇ ਬਾਹਰ ਲਾਈਨ ਵਿੱਚ ਖੜ੍ਹਾ ਸੀ। ਖੁੱਲੇ ਪੈਸੇ ਨਾ ਹੋਣ ਕਰਕੇ ਦਵਾਈਆਂ ਵਾਲੇ ਸਟਾਫ਼ ਨੇ ਉਹਨਾਂ ਨੂੰ ਕਿਹਾ ਕਿ ਦਵਾਈ ਸਿਰਫ 30 ਰੁਪਏ ਦੀ ਹੈ ਪਰ ਨਿਰਮਲ ਸਿੰਘ ਕੋਲ ਪੰਜ-ਪੰਜ ਸੌ ਰੁਪਏ ਦੇ ਨੋਟ ਸਨ।

 ਇੱਕ ਆਦਮੀ ਉਸ ਕੋਲ ਹੀ ਖੜ੍ਹਾ ਸੀ ਤੇ ਕਿਹਾ ਕਿ ਉਹ ਡਾਕਟਰ ਹੈ ਤੇ ਇਹ ਦਵਾਈ ਉਹ ਅੰਦਰੋਂ ਹੀ ਉਸ ਨੂੰ ਦਿਵਾ ਦੇਵੇਗਾ। ਉਸ ਨੇ ਕਿਹਾ ਕਿ ਉਨ੍ਹਾਂ ਨੂੰ ਪੰਜ ਸੌ ਰੁਪਏ ਦੇ ਨੋਟ ਚਾਹੀਦੇ ਹਨ ਅਤੇ ਉਹ ਅੰਦਰੋਂ ਹੀ ਉਨ੍ਹਾਂ ਨੂੰ ਇਨ੍ਹਾਂ ਬਦਲੇ 200-200 ਦੇ ਨੋਟ ਬਦਲ ਦੇਵੇਗਾ। ਡਾਕਟਰ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀ 'ਤੇ ਬਜ਼ੁਰਗ ਨਿਰਮਲ ਸਿੰਘ ਨੇ ਭਰੋਸਾ ਕੀਤਾ ਅਤੇ ਉਸ ਨੂੰ 15 ਨੋਟ 500 ਰੁਪਏ ਦੇ ਦਿੱਤੇ।

ਪੈਸੇ ਲੈਣ ਤੋਂ ਬਾਅਦ, ਦੋਸ਼ੀ ਨੇ ਕਮਰੇ ਦੇ ਦਰਵਾਜ਼ੇ ਦਾ ਹੈਂਡਲ ਫੜਿਆ ਅਤੇ ਉਸ ਆਦਮੀ ਨੂੰ ਲਾਈਨ ਤੋਂ ਪਾਸੇ ਖੜ੍ਹਾ ਹੋਣ ਲਈ ਕਿਹਾ। ਫਿਰ ਉਹ ਗਾਇਬ ਹੋ ਗਿਆ। ਜਦੋਂ ਉਸ ਆਦਮੀ ਨੇ ਸਟਾਫ਼ ਤੋਂ ਉਸ ਡਾਕਟਰ ਬਾਰੇ ਪੁੱਛਿਆ , ਤਾਂ ਉਸ ਨੂੰ ਪਤਾ ਲੱਗਾ ਕਿ ਉੱਥੇ ਅਜਿਹਾ ਕੋਈ ਡਾਕਟਰ ਮੌਜੂਦ ਨਹੀਂ ਹੈ।

ਨਿਰਮਲ ਸਿੰਘ ਨੇ ਦੱਸਿਆ ਕਿ ਉਸ ਦਾ ਪਿੰਡ ਮਸਤਗੜ੍ਹ ਹੈ। ਉਹ ਨੇੜਲੇ ਪਿੰਡ ਸ਼ਿੰਗਾਰੀਵਾਲ ਤੋਂ ਦੁੱਧ ਖਰੀਦਦਾ ਹੈ ਅਤੇ ਉਸੇ ਦੋਧੀ ਨੂੰ ਪੈਸੇ ਦੇਣ ਲਈ 6,500 ਰੁਪਏ ਲੈ ਕੇ ਗਿਆ ਸੀ। ਹਾਲਾਂਕਿ, ਜਦੋਂ ਦੁੱਧ ਵਾਲਾ ਘਰ ਨਹੀਂ ਮਿਲਿਆ, ਤਾਂ ਉਹ ਦਵਾਈ ਖਰੀਦਣ ਲਈ ਮੋਹਾਲੀ ਵਾਪਸ ਆਇਆ।  ਉਧਰ ਐਸ. ਐਮ. ਓ ਡਾ. ਚੀਮਾ ਨੇ ਕਿਹਾ ਕਿ ਮਰੀਜ਼ਾਂ ਦੀ ਸੁਰੱਖਿਆ ਲਈ, ਭਵਿੱਖ ਵਿਚ ਲੋਕਾਂ ਨੂੰ ਅਜਿਹੇ ਧੋਖੇਬਾਜ਼ਾਂ ਤੋਂ ਬਚਾਉਣ ਲਈ ਹਸਪਤਾਲ ਵਿੱਚ ਹੋਰ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਉਹਨਾਂ ਕਿਹਾ ਕਿ ਇਸ ਵਿਅਕਤੀ ਨੂੰ ਫੜਨਾ ਬਹੁਤ ਜਰੂਰੀ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਹੋਰਨਾਂ ਲੋਕਾਂ ਦਾ ਵੀ ਨੁਕਸਾਨ ਕਰੇਗਾ। ਉਹਨਾਂ ਇਹ ਵੀ ਦੱਸਿਆ ਕਿ ਇਹ ਵਿਅਕਤੀ ਖਾਸ ਕਰਕੇ ਬਜ਼ੁਰਗਾਂ ਨੂੰ ਵੀ ਨਿਸ਼ਾਨਾ ਬਣਾਉਂਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement