ਰਾਸ਼ਟਰਪਤੀ ਜੇਲੇਨਸਕੀ ਨੇ ਅਮਰੀਕਾ ਨੂੰ ਕੀਤੀ 'ਭਾਵੁਕ' ਅਪੀਲ
Published : Mar 7, 2022, 7:32 am IST
Updated : Mar 7, 2022, 7:32 am IST
SHARE ARTICLE
image
image

ਰਾਸ਼ਟਰਪਤੀ ਜੇਲੇਨਸਕੀ ਨੇ ਅਮਰੀਕਾ ਨੂੰ ਕੀਤੀ 'ਭਾਵੁਕ' ਅਪੀਲ


'ਸ਼ਾਇਦ ਤੁਸੀਂ ਮੈਨੂੰ ਆਖ਼ਰੀ ਵਾਰ ਜ਼ਿੰਦਾ ਦੇਖ ਰਹੋ ਹੋ, ਹੋਰ ਜਹਾਜ਼ ਭੇਜੋ'

ਵਾਸ਼ਿੰਗਟਨ, 6 ਮਾਰਚ : ਅਪਣੇ ਦੇਸ਼ ਦੀ ਹੋਂਦ ਦੇ ਬਚਾਅ ਲਈ ਲੜ ਰਹੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮਿਰ ਜੇਲੇਨਸਕੀ ਨੇ ਅਮਰੀਕਾ ਨੂੰ  ਹੋਰ ਲੜਾਕੂ ਜਹਾਜ਼ ਭੇਜਣ ਦੀ ਮੰਗ ਕੀਤੀ ਹੈ ਅਤੇ ਰੂਸ ਤੋਂ ਤੇਲ ਦੀ ਦਰਾਮਦ ਘਟਾਉਣ ਦੀ 'ਭਾਵੁਕ' ਅਪੀਲ ਕੀਤੀ ਹੈ ਤਾਂ ਜੋ ਉਸਦਾ ਦੇਸ਼ ਰੂਸੀ ਫ਼ੌਜੀ ਕਾਰਵਾਈ ਦਾ ਮੁਕਾਬਲਾ ਕਰ ਸਕੇ | ਜੇਲੇਨਸਕੀ ਨੇ ਸਨਿਚਰਵਾਰ ਨੂੰ  ਅਮਰੀਕੀ ਸੰਸਦ ਮੈਂਬਰਾਂ ਨੂੰ  ਇਕ ਨਿਜੀ ਵੀਡੀਉ ਕਾਲ ਵਿਚ ਕਿਹਾ ਕਿ ਸ਼ਾਇਦ ਉਹ ਉਸ ਨੂੰ  ਆਖ਼ਰੀ ਵਾਰ ਜ਼ਿੰਦਾ ਦੇਖ ਰਹੇ ਹੋਣ | ਯੂਕਰੇਨ ਦੇ ਰਾਸ਼ਟਰਪਤੀ ਰਾਜਧਾਨੀ ਕੀਵ ਵਿਚ ਮੌਜੂਦ ਹਨ, ਜਿਸ ਦੇ ਉੱਤਰ ਵਿਚ ਰੂਸੀ ਬਕਤਰਬੰਦ ਫ਼ੌਜਾਂ ਦਾ ਇਕ ਇਕੱਠ ਹੈ |
ਸਫੈਦ ਦੀਵਾਰ ਦੀ ਪਿਠਭੂਮੀ ਵਿਚ ਯੂਕਰੇਨੀ ਝੰਡੇ ਨਾਲ ਫ਼ੌਜ ਦੀ ਹਰੇ ਰੰਗ ਦੀ ਕਮੀਜ਼ ਵਿਚ ਦਿਖਾਈ ਦੇਣ ਵਾਲੇ ਜੇਲੇਨਸਕੀ ਨੇ ਕਿਹਾ ਕਿ ਯੂਕਰੇਨ ਨੂੰ  ਅਪਣੇ ਹਵਾਈ ਖੇਤਰ ਦੀ ਰਖਿਆ ਕਰਨ ਦੀ ਜ਼ਰੂਰਤ ਹੈ ਅਤੇ ਇਹ ਜਾਂ ਤਾਂ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੁਆਰਾ ਇਕ ਨੋ-ਫ਼ਲਾਈ ਜ਼ੋਨ ਲਾਗੂ ਕਰ ਕੇ ਜਾਂ ਹੋਰ ਲੜਾਕੂ ਜਹਾਜ਼ ਭੇਜ ਕੇ ਸੰਭਵ ਹੋ ਸਕਦਾ ਹੈ | ਜੇਲੇਨਸਕੀ ਕਈ ਦਿਨਾਂ ਤੋਂ ਨੋ-ਫ਼ਲਾਈ ਜ਼ੋਨ ਘੋਸ਼ਿਤ ਕਰਨ ਦੀ ਮੰਗ ਕਰ ਰਹੇ ਹਨ ਪਰ ਨਾਟੋ ਇਸ ਤੋਂ ਇਨਕਾਰ ਕਰ ਰਿਹਾ ਹੈ ਅਤੇ ਉਸ (ਨਾਟੋ) ਦਾ ਕਹਿਣਾ ਹੈ ਕਿ ਅਜਿਹਾ ਕਦਮ ਰੂਸ ਨਾਲ ਜੰਗ ਨੂੰ  ਵਧਾ ਸਕਦਾ ਹੈ |
ਜੇਲੇਨਸਕੀ ਨੇ ਕਰੀਬ ਇਕ ਘੰਟੇ ਤਕ ਅਮਰੀਕਾ ਦੇ 300 ਸੰਸਦ ਮੈਂਬਰਾਂ ਅਤੇ ਉਨ੍ਹਾਂ ਦੇ ਸਟਾਫ਼ ਨਾਲ ਗੱਲਬਾਤ ਕੀਤੀ | ਇਹ ਗੱਲਬਾਤ ਅਜਿਹੇ ਸਮੇਂ 'ਚ ਹੋਈ ਹੈ ਜਦੋਂ ਯੂਕਰੇਨ ਦੇ ਸ਼ਹਿਰਾਂ 'ਤੇ ਰੂਸੀ ਬੰਬਾਰੀ ਜਾਰੀ ਹੈ ਅਤੇ ਉਨ੍ਹਾਂ ਨੇ ਕਈ ਸ਼ਹਿਰਾਂ ਦੀ ਘੇਰਾਬੰਦੀ ਕਰ ਲਈ ਹੈ ਜਦਕਿ 14 ਲੱਖ ਯੂਕਰੇਨੀਅਨ ਗੁਆਂਢੀ ਦੇਸ਼ਾਂ 'ਚ ਸ਼ਰਨ ਲੈ ਚੁੱਕੇ ਹਨ | ਸੈਨੇਟ ਦੇ ਬਹੁਗਿਣਤੀ ਨੇਤਾ ਚੱਕ ਸ਼ੂਮਰ ਨੇ ਕਿਹਾ ਕਿ ਰਾਸ਼ਟਰਪਤੀ ਜੇਲੇਨਸਕੀ ਨੇ ਨਿਰਾਸ਼ ਹੋ ਕੇ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਜੇਲੇਨਸਕੀ ਚਾਹੁੰਦੇ ਹਨ ਕਿ ਅਮਰੀਕਾ ਪੂਰਬੀ ਯੂਰਪੀ ਹਿੱਸੇਦਾਰਾਂ ਤੋਂ ਜਹਾਜ਼ ਭੇਜੇ | ਸ਼ੂਮਰ ਨੇ ਕਿਹਾ ਕਿ ਮੈਂ ਉਹ ਸੱਭ ਕੁੱਝ ਕਰਾਂਗਾ ਜੋ ਉਸਦੇ ਪ੍ਰਸ਼ਾਸਨ ਦੇ ਬਚਾਅ ਲਈ ਕਰ ਸਕਦਾ ਹਾਂ |        (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement