ਗੁਰਲਾਲ ਭਲਵਾਨ ਦੇ ਪਿਤਾ ਨੇ ਕਹੀ ਵੱਡੀ ਗੱਲ,ਮੇਰੇ ਲੜਕੇ ਦੇ ਕਤਲ ਪਿੱਛੇ ਉੱਚੀ ਪਹੁੰਚ ਵਾਲੇ ਦਾ ਹੱਥ
Published : Mar 7, 2021, 3:10 pm IST
Updated : Mar 7, 2021, 3:10 pm IST
SHARE ARTICLE
Sukhchain Singh Bhullar
Sukhchain Singh Bhullar

ਪੰਜਾਬ ਕਾਂਗਰਸ ਦੇ ਪ੍ਰਧਾਨ, ਮੁੱਖ ਮੰਤਰੀ ਪੰਜਾਬ ਅਤੇ DGP ਪੰਜਾਬ ਨੂੰ ਚਿੱਠੀ ਲਿਖ ਕੀਤੀ ਇਨਸਾਫ਼ ਦੀ ਮੰਗ

ਫਰੀਦਕੋਟ: ਫਰੀਦਕੋਟ ਵਿਚ ਬੀਤੇ ਦਿਨੀ ਹੋਏ ਯੂਥ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਭੁੱਲਰ ਦੇ ਕਤਲ ਮਾਮਲੇ ਵਿਚ ਅੱਜ ਗੁਰਲਾਲ ਭਲਵਾਨ ਦੇ ਪਿਤਾ ਸੁਖਚੈਨ ਸਿੰਘ ਭੁੱਲਰ ਨੇ ਵਿਸ਼ੇਸ਼ ਪ੍ਰੈਸ ਕਾਨਫ਼ਰੰਸ ਕਰ ਪੁਲਿਸ ਜਾਂਚ ਤੇ ਵੱਡੇ ਸਵਾਲ ਉਠਾਏ।

Gurlal BhalwanGurlal Bhalwan

ਪੁਲਿਸ ਜਾਂਚ ਤੇ ਬੇਭਰੋਗੀ ਜਿਤਾਉਂਦਿਆ ਉਹਨਾਂ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਮੁੱਖਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ DGP ਪੰਜਾਬ ਦਿਨਕਰ ਗੁਪਤਾ ਨੂੰ ਚਿੱਠੀ ਲਿਖ ਇਨਸਾਫ ਦੀ ਜਿਥੇ ਗੁਹਾਰ ਲਗਾਈ ਹੈ ਨਾਲ ਹੀ ਜਲਦ ਇਨਸਾਫ ਨਾ ਮਿਲਣ ਤੇ ਖ਼ੁਦਕੁਸ਼ੀ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ।

Sukhchain Singh BhullarSukhchain Singh Bhullar

ਇਸ ਮੌਕੇ ਗੱਲਬਾਤ ਕਰਦਿਆਂ ਸੁਖਚੈਨ ਸਿੰਘ ਭੁੱਲਰ ਨੇ ਕਿਹਾ ਕਿ ਫਰੀਦਕੋਟ ਪੁਲਿਸ ਗੁਰਲਾਲ ਭਲਵਾਨ ਕਤਲ ਮਾਮਲੇ ਵਿਚ ਸਹੀ ਜਾਂਚ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਪੁਲਿਸ ਇਸ ਮਾਮਲੇ ਵਿਚ ਖੁਦ ਹੀ ਲੋਕਾਂ ਨੂੰ ਨਾਮਜਦ ਕਰ ਰਹੀ ਹੈ ਅਤੇ ਖੁਦ ਹੀ ਛੱਡ ਰਹੀ ਹੈ।

Sukhchain Singh BhullarSukhchain Singh Bhullar

ਉਹਨਾਂ ਕਿਹਾ ਕਿ ਗੁਰਲਾਲ ਭਲਵਾਨ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਨਾਲ ਪੁਲਿਸ ਨੇ ਅੱਜ ਤੱਕ ਸਖ਼ਤੀ ਨਹੀਂ ਵਰਤੀ ਅਤੇ ਨਾ ਹੀ ਹੁਣ ਤੱਕ ਪੁਲਿਸ ਗੁਰਲਾਲ ਦੇ ਕਤਲ ਦੇ ਕਾਰਨਾਂ ਦਾ ਪਤਾ ਲਗਾ ਸਕੀ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਉਹ ਜਿਲ੍ਹਾ ਪੁਲਿਸ ਮੁਖੀ ਨੂੰ ਵੀ ਮਿਲੇ ਸਨ ਜਿੰਨਾ ਨੇ 2 ਦਿਨ ਦਾ ਸਮਾਂ ਮੰਗਿਆ ਸੀ ਪਰ ਅੱਜ 4-5 ਦਿਨ ਬੀਤ ਜਾਣ ਬਾਅਦ ਵੀ ਪੁਲਿਸ ਨੇ ਕੋਈ ਤਸੱਲੀਬਖਸ ਜਵਾਬ ਨਹੀਂ ਦਿੱਤਾ।

Sukhchain Singh BhullarSukhchain Singh Bhullar

ਇਕ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਭਾਵੇਂ ਮੁੱਖ ਮੰਤਰੀ ਨੇ ਪੁਲਿਸ ਨੂੰ ਜਲਦ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਸਨ ਪਰ ਹੇਠਲੇ ਪੱਧਰ ਤੇ ਪੁਲਿਸ ਸਹੀ ਜਾਂਚ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਲੱਗਦਾ ਕਿ ਗੁਰਲਾਲ ਭਲਵਾਨ ਦੇ ਕਤਲ ਪਿੱਛੇ ਇਲਾਕੇ ਦੇ ਕਿਸੇ ਰਸੂਖਦਾਰ ਵਿਅਕਤੀ ਦਾ ਹੱਥ ਹੈ ਤਾਹੀਂ ਪੁਲਿਸ ਸਹੀ ਜਾਂਚ ਨਹੀਂ ਕਰ ਰਹੀ।

Sukhchain Singh BhullarSukhchain Singh Bhullar

ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ,ਮੁਖਮੰਤਰੀ ਪੰਜਾਬ ਅਤੇ DGP ਪੰਜਾਬ ਨੂੰ ਚਿੱਠੀ ਲਿਖ ਕੇ ਇਨਸਾਫ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਜੇਕਰ ਉਹਨਾਂ ਨੂੰ ਫਰੀਦਕੋਟ ਪੁਲਿਸ ਨੇ ਇਨਸਾਫ ਨਾ ਦਿੱਤਾ ਤਾਂ ਖ਼ੁਦਕੁਸ਼ੀ ਕਰਨ ਤੋਂ ਸਿਵਾਏ ਉਸ ਕੋਲ ਕੋਈ ਚਾਰਾ ਨਹੀਂ ਹੋਵੇਗਾ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement