ਸਾਫ਼ ਸਫ਼ਾਈ ਮਾਮਲੇ ‘ਚ ਪੰਜਾਬ ਦੀ ਰੈਂਕਿੰਗ ‘ਚ ਆਇਆ ਸੁਧਾਰ, ਚੰਡੀਗੜ੍ਹ ਪਛੜਿਆ
Published : Mar 7, 2019, 1:39 pm IST
Updated : Mar 7, 2019, 1:39 pm IST
SHARE ARTICLE
Punjab Cleaniness
Punjab Cleaniness

ਸਾਫ਼ ਸਫ਼ਾਈ ਦੇ ਮਾਮਲੇ ‘ਚ ਪੰਜਾਬ ਦੀ ਰੈਂਕਿੰਗ ‘ਚ ਆਏ ਸੁਧਾਰ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ...

ਚੰਡੀਗੜ੍ਹ : ਸਾਫ਼ ਸਫ਼ਾਈ ਦੇ ਮਾਮਲੇ ‘ਚ ਪੰਜਾਬ ਦੀ ਰੈਂਕਿੰਗ ‘ਚ ਆਏ ਸੁਧਾਰ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਵਧਾਈ ਦਿੱਤੀ ਹੈ। ਸਾਫ਼-ਸਫ਼ਾਈ ਦੇ ਮਾਮਲੇ ‘ਚ ਸੂਬੇ ਦੀ ਰੈਂਕਿੰਗ ਦਾ ਖੁਲਾਸਾ ‘ਸਵੱਛ ਸਰਵੇਖਣ-2019’ ‘ਚ ਹੋਇਆ ਹੈ। ਜਿਸ ਮੁਤਾਬਕ ਪੰਜਾਬ ਪਿਛਲੇ ਸਾਲ ਨੌਵੇਂ ਸਥਾਨ ‘ਤੇ ਸੀ ਅਤੇ ਇਸ ਸਾਲ ਉਹ ਦੋ ਨੰਬਰ ਅੱਗੇ ਯਾਨੀ 7ਵੇਂ ਸਥਾਨ ‘ਤੇ ਹੈ। ਸਰਵੇਖਣ ‘ਚ ਪੰਜਾਬ ਨੇ ਉੱਤਰੀ ਭਾਰਤ ‘ਚ ਸਫ਼ਾਈ ਦੇ ਮਾਮਲੇ ‘ਚ ਪਹਿਲਾ ਸਥਾਨ ਹਾਂਸਲ ਕੀਤਾ ਹੈ।

Chandigarh Chandigarh

ਨਵੀਂ ਦਿੱਲੀ ਦੇ ਵਿਗਿਆਨ ਭਵਨ ‘ਚ ਭਾਰਤ ਦੇ ਰਾਸ਼ਟਰਪਤੀ ਵੱਲੋਂ ਸਰਵੇਖਣ ਦਾ ਐਲਾਨ ਕੀਤਾ ਗਿਆ। ਜਿਸ ‘ਚ ਇੱਕ ਲੱਖ ਤੋਂ ਜ਼ਿਆਦਾ ਦੀ ਆਬਾਦੀ ਵਾਲੇ ਸ਼ਹਿਰਾਂ ਵਿੱਚੋਂ ਨਵਾਂ ਸ਼ਹਿਰ ਉੱਤਰੀ ਜ਼ੋਨ ਦਾ ਸਭ ਤੋਂ ਸਾਫ਼ ਸ਼ਹਿਰ ਹੈ। ਨਾਲ ਹੀ ਮੁੱਖ ਮੰਤਰੀ ਨੇ ਬਠਿੰਡਾ ਅਤੇ ਪਟਿਆਲਾ ਨੂੰ ਵੀ ਦੇਸ਼ ਦੇ ਸਾਫ਼-ਸੁਧਰੇ 100 ਸ਼ਾਹਿਰਾਂ ‘ਚ ਲਿਆਉਣ ਲਈ ਵਿਭਾਗ ਨੂੰ ਵਧਾਈ ਦਿੱਤੀ ਹੈ। ਪਰ ਜੇਕਰ ਗੱਲ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀ ਕੀਤੀ ਜਾਵੇ ਤਾਂ ਸਰਵੇਖਣ ‘ਚ ਇਸ ਦੀ ਪੋਲ ਖੁਲ੍ਹ ਗਈ ਹੈ। ਜੀ ਹਾਂ, ਚੰਡੀਗੜ੍ਹ ਹੁਣ ਸਾਫ਼ ਸਫਾਈ ਦੇ ਮਾਮਲੇ ‘ਚ ਆਪਣੀ ਪਛਾਣ ਖੋਹ ਰਿਹਾ ਹੈ।

PunjabPunjab

ਸਵੱਛਤਾ ਰੈਂਕਿੰਗ ‘ਚ ਚੰਡੀਗੜ੍ਹ ਤੀਜੇ ਤੋਂ ਘੱਟ ਕੇ ਸਿੱਧਾ 20ਵੇਂ ਸਥਾਨ ‘ਤੇ ਆ ਗਿਆ ਹੈ। ਜਦਕਿ ਪਿਛਲੇ ਸਾਲ ਦੇ ਸਰਵੇਖਣ ‘ਚ ਚੰਡੀਗੜ੍ਹ ਨੂੰ ਤੀਜਾ ਸਥਾਨ ਹਾਸਲ ਹੋਇਆ ਸੀ। ਕੁਝ ਅਜਿਹਾ ਹੀ ਹਾਲ ਮੋਹਾਲੀ ਦਾ ਵੀ ਹੈ। ਦਿਲਚਸਪ ਗੱਲ ਹੈ ਕਿ ਹਰ ਸਾਲ ਮੋਹਾਲੀ ਦੀ ਕਾਰਗੁਜ਼ਾਰੀ ਗੇਠਲੇ ਪੱਥਰ ਵੱਲ ਜਾ ਰਹੀ ਹੈ। ਪਿਹਲੇ ਸਥਾਨ ‘ਤੇ ਰਹਿਣ ਵਾਲਾ ਮੋਹਾਲੀ ਇਸ ਵਾਰ ਚੌਥੇ ਸਥਾਨ ‘ਤੇ ਪਹੁੰਚ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement