ਹਲਕਾ ਦਾਖਾ ’ਚ ਬਣੀ ਕਾਂਗਰਸ ਦੇ ਹੱਕ ਵਿਚ ਲਹਿਰ : ਕੈਪਟਨ ਸੰਧੂ
Published : Feb 7, 2022, 11:58 pm IST
Updated : Feb 7, 2022, 11:58 pm IST
SHARE ARTICLE
image
image

ਹਲਕਾ ਦਾਖਾ ’ਚ ਬਣੀ ਕਾਂਗਰਸ ਦੇ ਹੱਕ ਵਿਚ ਲਹਿਰ : ਕੈਪਟਨ ਸੰਧੂ

ਮੁੱਲਾਂਪੁਰ ਦਾਖਾ, 7 ਫ਼ਰਵਰੀ: ਬੀਤੇ ਦਿਨੀਂ ਜਦੋਂ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਚਿਹਰਾ ਚਰਨਜੀਤ ਸਿੰਘ ਚੰਨੀ ਨੂੰ ਐਲਾਨਿਆ ਤਾਂ ਜਿਥੇ ਪੂਰੇ ਪੰਜਾਬ ਦੇ ਲੋਕ ਖ਼ੁੁਸ਼ੀ ਵਿਚ ਭੰਗੜੇ ਪਾਉਂਦੇ ਦਿਖਾਈ ਦਿਤੇ, ਉਥੇ ਹੀ ਹਲਕਾ ਦਾਖਾ ਦੇ ਪਿੰਡਾਂ ਵਿਚ ਹਵਾ ਕਾਂਗਰਸ ਪਾਰਟੀ ਦੇ ਹੱਕ ਵਿਚ ਬਣੀ ਹੋਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਪਿੰਡ ਮੁੰਡਿਆਣੀ ਵਿਚ ਕੈਪਟਨ ਸੰਦੀਪ ਸੰਧੂ ਨੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
  ਕੈਪਟਨ ਸੰਧੂ ਨੇ ਅੱਗੇ ਕਿਹਾ ਕਿ ਜੇਕਰ ਉਹ ਜਿੱਤ ਪ੍ਰਾਪਤ ਕਰਦੇ ਹਨ ਅਤੇ ਸੂਬੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਤਾਂ ਮੇਰੀ ਕੋਸ਼ਿਸ ਹੋਵੇਗੀ ਕਿ ਹਲਕਾ ਦਾਖਾ ਵਿਚ ਦੋ ਹਜ਼ਾਰ ਦੇ ਕਰੀਬ ਨੌਜਵਾਨਾਂ ਨੂੰ ਨੌਕਰੀ ਦਿਵਾਈ ਜਾਵੇ। ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣ ਤੋਂ ਪਹਿਲਾਂ ਹਲਕਾ ਦਾਖਾ ਅੰਦਰ ਝੂਠੇ ਪਰਚਿਆਂ ਦੀ ਰਾਜਨੀਤੀ ਹੋ ਰਹੀ ਸੀ ਜਿਸ ਕਰ ਕੇ ਹਲਕਾ ਦਾਖਾ ਬਦਨਾਮ ਸੀ, ਪਰ ਜਦੋਂ ਉਨ੍ਹਾਂ ਦੀ ਹਲਕੇ ਅੰਦਰ ਆਮਦ ਹੋਈ ਤਾਂ ਸਿਆਸੀ ਆਗੂ ਉਸ ਵਲ ਨਫ਼ਰਤ ਦੀ ਨਿਗ੍ਹਾ ਨਾਲ ਦੇਖਦੇ ਸਨ। ਉਨ੍ਹਾਂ ਨੇ ਫੈਲੀ ਨਫ਼ਰਤ ਦੀ ਇਸ ਅੱਗ ਨੂੰ ਠੱਲ੍ਹ ਪਾ ਕੇ ਪਿੰਡਾਂ ਅੰਦਰ ਭਾਈਚਾਰਕ ਸਾਂਝ ਪੈਦਾ ਕੀਤੀ।
ਇਸ ਮੌਕੇ ਕੈਪਟਨ ਸੰਧੂ ਦੇ ਨਾਲ ਸੀਨੀਅਰ ਕਾਂਗਰਸੀ ਆਗੂ ਮੇਜਰ ਸਿੰਘ ਮੁੱਲਾਂਪੁਰ ਸਰਪੰਚ, ਜਤਿੰਦਰ ਸਿੰਘ ਦਾਖਾ, ਸੁਭਾਸ਼ ਵਰਮਾ, ਰਾਜਨ ਵਰਮਾ, ਪਿਯੂਸ਼ ਵਰਮਾ ਸਰਪੰਚ ਗੁਰਪ੍ਰੀਤ ਕੌਰ, ਪੰਚ ਬਲਜਿੰਦਰ ਸਿੰਘ,  ਕਰਮਜੀਤ ਕੌਰ ਪੰਚ, ਜਸਵੀਰ ਕੌਰ ਪੰਚ, ਕਰਨੈਲ ਸਿੰਘ ਪੰਚ, ਕੁਲਦੀਪ ਕੌਰ ਪੰਚ, ਪਰਦੀਪ ਸਿੰਘ ਕਾਗਰਸੀ ਆਗੂ, ਜਗਦੇਵ ਸਿੰਘ ਸਾਬਕਾ ਸੰਮਤੀ ਮੈਂਬਰ ਜਗਦੇਵ ਸਿੰਘ, ਭਗਵਾਨ ਸਿੰਘ, ਹਰਬੰਤ ਸਿੰਘ ਪ੍ਰਧਾਨ, ਹਰਪ੍ਰੀਤ ਸਿੰਘ ਪ੍ਰਧਾਨ, ਬਲਜਿੰਦਰ ਸਿੰਘ ਨੰਬਰਦਾਰ, ਵਜੀਰ ਸਿੰਘ, ਰਣਜੀਤ ਸਿੰਘ ਯੂ.ਐਸ.ਏ, ਸੁਖਦੇਵ ਸਿੰਘ ਅਤੇ ਗੁਰਚਰਨ ਸਿੰਘ ਕੇ.ਪੀ ਆਦਿ ਹਾਜ਼ਰ ਸਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement