ਜਿਥੇ ਸਰਕਾਰ ਨੇ ਗੱਡੀਆਂ ਸੀ ਕਿੱਲਾਂ ਉਥੇ ਪੰਜਾਬੀਆਂ ਨੇ ਲਗਾਏ ਫੁੱਲ 
Published : Feb 7, 2021, 12:17 am IST
Updated : Feb 7, 2021, 12:17 am IST
SHARE ARTICLE
image
image

ਜਿਥੇ ਸਰਕਾਰ ਨੇ ਗੱਡੀਆਂ ਸੀ ਕਿੱਲਾਂ ਉਥੇ ਪੰਜਾਬੀਆਂ ਨੇ ਲਗਾਏ ਫੁੱਲ 

ਨਵੀਂ ਦਿੱਲੀ, 6 ਫ਼ਰਵਰੀ : ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅੱਜ ਦੇਸ਼ਭਰ 'ਚ ਚੱਕਾ ਜਾਮ ਕੀਤਾ ਗਿਆ | ਉੱਥੇ ਹੀ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਆਗੂ ਰਾਕੇਸ ਟਿਕੈਤ ਦੀ ਬੀਤੇ ਦਿਨੀ ਗਾਜੀਪੁਰ ਬਾਰਡਰ 'ਤੇ ਗਾਂਧੀਗਿਰੀ ਦੇਖਣ ਨੂੰ  ਮਿਲੀ | ਗਾਜੀਪੁਰ ਬਾਰਡਰ 'ਤੇ ਦਿੱਲੀ ਪੁਲਿਸ ਵਲੋਂ ਕਿੱਲਾਂ ਨਾਲ ਬੈਰੀਕੇਡਿੰਗ ਕੀਤੀ ਗਈ ਸੀ ਤੇ ਸਰਕਾਰ ਵਲੋਂ ਇਸ ਜ਼ੁਲਮ ਦਾ ਜਵਾਬ ਰਾਕੇਸ ਟਿਕੈਤ ਵਲੋਂ ਸ਼ਾਂਤੀ ਨਾਲ ਦਿਤਾ ਗਿਆ |  ਗਾਜੀਪੁਰ ਵਿਚ, ਜਿਥੇ ਪ੍ਰਸਾਸਨ ਨੇ ਕਿੱਲਾਂ ਲਾਈਆਂ ਸਨ, ਉੱਥੇ ਹੀ ਟਿਕੈਤ ਪਿੰਡ ਤੋਂ ਮਿੱਟੀ ਲਿਆ ਕੇ ਫੁੱਲ ਲਗਾਉਂਦੇ ਦਿਖਾਈ ਦਿਤੇ | ਗਾਜੀਪੁਰ ਬਾਰਡਰ ਪੁਲਿਸ ਨੇ ਪ੍ਰਦਰਸਨਕਾਰੀਆਂ ਦੀ ਆਵਾਜਾਈ ਨੂੰ  ਰੋਕਣ ਲਈ ਸੜਕ ਉੱਤੇ ਕਿੱਲਾਂ ਲਗਾ ਦਿਤੀਆਂ ਹਨ ਹਾਲਾਂਕਿ, ਇਸ ਨੂੰ  ਕਈ ਥਾਵਾਂ ਤੋਂ ਹਟਾ ਵੀ ਦਿਤਾ ਗਿਆ ਹੈ | 
ਗਾਜੀਪੁਰ ਸਰਹੱਦ 'ਤੇ ਧਰਨੇ 'ਤੇ ਬੈਠੇ ਕਿਸਾਨ ਆਗੂ ਰਾਕੇਸ ਟਿਕੈਤ ਨੇ ਜਿਸ ਥਾਂ ਤੇ ਕਿੱਲਾਂ ਲਗਾਈਆਂ ਗਈਆਂ ਸਨ ਉੱਥੇ ਉਹ ਫੁੱਲ ਲਗਾਉਣ ਦਾ ਕੰਮ ਕਰ ਰਹੇ ਹਨ | ਰਾਕੇਸ ਟਿਕੈਤ ਨੇ ਕਿੱਲਾਂ ਵਾਲੀ ਜਗ੍ਹਾ 'ਤੇ ਡੰਪਰ ਨਾਲ ਮਿੱਟੀ ਲਗਾਈ ਅਤੇ ਫਿਰ ਉੱਥੇ ਫੁੱਲ ਲਗਾਏ |     (ਏਜੰਸੀ)
imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement