ਜਲ ਸਪਲਾਈ ਇੰਨਲਿਸਟਮੈਟ ਕਾਮਿਆਂ ਦਾ ਮੋਰਚਾ 52ਵੇਂ ਦਿਨ ਵੀ ਜਾਰੀ
Published : Feb 7, 2021, 12:05 am IST
Updated : Feb 7, 2021, 12:05 am IST
SHARE ARTICLE
image
image

ਜਲ ਸਪਲਾਈ ਇੰਨਲਿਸਟਮੈਟ ਕਾਮਿਆਂ ਦਾ ਮੋਰਚਾ 52ਵੇਂ ਦਿਨ ਵੀ ਜਾਰੀ

ਮਲੇਰਕੋਟਲਾ, 6 ਫਰਵਰੀ (ਇਸਮਾਈਲ ਏਸ਼ੀਆ) : ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ26) ਦਾ ਲਗਾਤਾਰ ਮੋਰਚਾ 52ਵੇ ਦਿਨ ਕੈਬਨਿਟ ਮੰਤਰੀ ਰਜੀਆ ਸੁਲਤਾਨਾ  ਦੀ ਕੋਠੀ ਅੱਗੇ ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਖਰਲ  ਅਤੇ ਸੂਬਾ ਆਗੂ ਇੰਦਰਜੀਤ ਸਿੰਘ ਕਪੂਰਥਲਾ ਦੀ ਅਗਵਾਈ ਹੇਠ ਸੁਰੂ ਹੋਇਆ  ਤਾਂ ਤਿੰਨ ਸਾਥੀ  ਬਲਜਿੰਦਰ ਸਿੰਘ ; ਰਮਨ ਸੈਣੀ ; ਬਿੱਕਰ ਸਿੰਘ ਰੋਜਾਨਾ ਦੀ ਤਰਾਂ ਭੁੱਖ ਹੜਤਾਲ ਤੇ ਬੈਠੇ । ਇਸ ਮੌਕੇ ਸੂਬਾ ਪ੍ਰਧਾਂਨ ਸੰਦੀਪ ਕੁਮਾਰ ਅੰਮਿਬਸਰ ਅਤੇ ਸੂਬਾ ਆਗੂ ਦਵਿੰਦਰ ਸਿੰਘ ਨਾਭਾ ਨੇ ਪ੍ਰੈਸ ਨੂੰ ਦੱਸਿਆ ਕਿ ਅੱਜ ਜਿਵੇ ਕੋਠੀ ਅੱਗੇ ਧਰਨਾ  ਰੋਜਾਨਾ ਦੀ ਤਰਾਂ ਸੁਰੂ ਹੋਇਆ ਤਾਂ  ਕੈਬਨਿਟ ਮੰਤਰੀ ਮੈਡਮ ਰਜੀਆ  ਸੁਲਾਤਨਾ ਨੇ ਜਥੇਬੰਦੀ.ਦੇ ਸੂਬਾ ਆਗੂਆਂ ਨੂੰ ਡੈਪੂਟੇਸਨ ਤੇ ਗੱਲਬਾਤ ਕਰਨ ਲਈ ਬੁਲਾਇਆ। ਜਥੇਬੰਦੀ ਦੇ ਆਗੂਆਂ ਨੇ ਆਪਣੀ ਮੁੱਖ ਮੰਗ ਇੰਨਲਿਸਟਮੈਟ ਕਾਮਿਆਂ ਦੇ ਪੱਕੇ  ਰੋਜਗਾਰ ਦੀ ਮੰਗ ਕੀਤੀ । ਜਥੇਬੰਦੀ ਦੀ   ਮੰਗ ਨੂੰ  ਵਿਚਾਰ ਕੇ ਹੱਲ ਕਰਨ ਲਈ  ਜਲ ਸਪਲਾਈ ਕੈਬਨਿਟ ਮੰਤਰੀ ਵਲੋ ਜਥੇਬੰਦੀ  ਨੂੰ 19ਫਰਵਰੀ ਨੂੰ ਚੰਡੀਗੜ ਵਿਖੇ ਮੀਟਿੰਗ ਕਰਨ ਲਈ ਬੁਲਾਇਆ ਗਿਆ ਹੈ ਅਤੇ ਮਸਲਾ ਹੱਲ ਕਰਨ ਦਾ ਭਰੋਸਾ ਦਿਤਾ ਹੈ  ਇਸ ਤੋ ਬਾਅਦ ਜਥੇਬੰਦੀ ਨੇ ਫੈਸਲਾ ਕੀਤਾ ਦੋ ਧਿਰੀ ਗੱਲਬਾਤ ਨਾਲ ਮੰਗ ਹੱਲ ਕਰਨ ਲਈ ਲਗਾਤਾਰ  ਧਰਨੇ ਅਤੇ  ਰੋਸ ਮਾਰਚਾਂ ਵਾਲੇ ਸੰਘਰਸ਼ਾਂ ਨੂੰ ਰੋਕ ਕੇ  ਮੀਟਿੰਗ ਹੋਣ ਦੇ ਸਮੇ ਤੱਕ ਉਡੀਕ ਮੋਰਚੇ ਵਿਚ ਤਬਦੀਲ ਕਰ ਦਿਤਾ ਹੈ   ਜਿਸ ਵਿਚ ਰੋਜਾਨਾ 10ਸਾਥੀ ਵਾਰੀ ਅਨੁਸਾਰ  ਕੂਕਾ ਕੱਲਰ ਜਥੇਬੰਦੀ ਦੇ ਹੈਡ ਕੁਆਟਰ ਦੇ ਟੈਟ ਵਿਚ ਸਾਂਤਮਈ  ਰਹਿਣਗੇ! ਇਸ ਮੌਕੇ ਜਿਲਾ ਮਾਨਸਾ ਦੇ ਆਗੂ  ਜਸਵੀਰ ਸਿੰਘ ਮਾਨਸਾ ਅਤੇ ਇੰਦਰਜੀਤ ਮਾਨਸਾ  ਨੇ ਵਰਕਰਾਂ ਸਮੇਤ ਮੋਰਚੇ ਵਿਚ ਸਮੂਲੀਅਤ ਕੀਤੀ ਇਸ ਮੋਕੇ ਗੁਰਦਰਸਨ ਪੇਧਨੀ ; ਵਰਿੰਦਰ ਢੀਗੀ ; ਸਪਿੰਦਰ ਸਿੰਘ ਸਾਬੀ ; ਗੁਰਪ੍ਰੀਤ ਸੈਣੀ ; ਮਨਦੀਪ ਸਿੰਘ ; ਬਲਕਾਰ ਸਿੰਘ ਲਾਡੀ ; ਗੁਰਮੀਤ ਮੱਲੇਵਾਲ ਆਦਿ ਆਗੂ ਅਤੇ  ਕਾਫੀ ਗਿਣਤੀ ਵਿਚ ਵਰਕਰ ਹਾਜਰ ਸਨ॥
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement