ਖੇਤੀ ਕਾਨੂੰਨਾਂ ਦੀ ਵਾਪਸੀ ਨੂੰ  ਲੈ ਕੇ 2 ਅਕਤੂਬਰ ਤਕ ਵੀ ਬੈਠੇ ਰਹਿਣਗੇ ਪ੍ਰਦਰਸ਼ਨਕਾਰੀ : ਟਿਕੈਤ
Published : Feb 7, 2021, 12:32 am IST
Updated : Feb 7, 2021, 12:32 am IST
SHARE ARTICLE
image
image

ਖੇਤੀ ਕਾਨੂੰਨਾਂ ਦੀ ਵਾਪਸੀ ਨੂੰ  ਲੈ ਕੇ 2 ਅਕਤੂਬਰ ਤਕ ਵੀ ਬੈਠੇ ਰਹਿਣਗੇ ਪ੍ਰਦਰਸ਼ਨਕਾਰੀ : ਟਿਕੈਤ


ਕਿਹਾ, ਕਾਨੂੰਨ ਵਾਪਸੀ ਅਤੇ ਐਮ.ਐਸ.ਪੀ 'ਤੇ ਗਾਰੰਟੀ ਕਾਨੂੰਨ ਬਣਾਏ ਜਾਣ ਤਕ ਜਾਰੀ ਰਹੇਗਾ ਅੰਦੋਲਨ 


ਨਵੀਂ ਦਿੱਲੀ, 6 ਫ਼ਰਵਰੀ : ਨਵੇਂ ਖੇਤੀ ਕਾਨੂੰਨਾਂ ਵਿਰੁਧ ਕਿਸਾਨਾਂ ਵਲੋਂ ਸਨਿਚਰਵਾਰ ਨੂੰ  ਪੂਰੇ ਦੇਸ਼ ਵਿਚ ਚੱਕਾ ਜਾਮ ਕੀਤਾ ਗਿਆ ਸੀ | ਜਿਸ ਤੋਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਤਿੰਨੇ ਖੇਤੀ ਕਾਨੂੰਨਾਂ ਨੂੰ  ਵਾਪਸ ਲਏ ਜਾਣ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀ 2 ਅਕਤੂਬਰ ਤਕ ਵੀ ਦਿੱਲੀ ਦੀਆਂ ਸਰਹੱਦਾਂ 'ਤੇ ਬੈਠ ਰਹਿਣਗੇ | 
ਨਵੰਬਰ ਤੋਂ ਦਿੱਲੀ-ਮੇਰਠ ਰਾਜਮਾਰਗ ਦੇ ਇਕ ਹਿੱਸੇ 'ਤੇ ਅਪਣੇ ਸਮਰਥਕਾਂ ਨਾਲ ਅੰਦੋਲਨ ਕਰ ਰਹੇ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਰਾਸ਼ਟਰੀ ਬੁਲਾਰੇ ਟਿਕੈਤ ਨੇ ਕਿਹਾ, ''ਅਸੀਂ ਦੋ ਅਕਤੂਬਰ ਤਕ ਵੀ ਇਥੇ ਬੈਠਾਂਗੇ |''
ਇਸ ਨਾਲ ਹੀ ਟਿਕੈਤ ਨੇ ਕਿਹਾ ਕਿ ਸਰਕਾਰ ਖੇਤੀ ਕਾਨੂੰਨ ਵਾਪਸ ਲਵੇ ਅਤੇ ਐੱਮ.ਐੱਸ.ਪੀ. 'ਤੇ ਕਾਨੂੰਨ ਬਣਾਏ ਨਹੀਂ ਤਾਂ ਅੰਦੋਲਨ ਜਾਰੀ ਰਹੇਗਾ | ਅਸੀਂ ਪੂਰੇ ਦੇਸ਼ 'ਚ ਯਾਤਰਾਵਾਂ ਕਰਾਂਗੇ ਅਤੇ ਪੂਰੇ ਦੇਸ਼ 'ਚ ਅੰਦੋਲਨ ਹੋਵੇਗਾ | ਪੈ੍ਰਸ ਨਾਲ ਗੱਲਬਾਤ ਕਰਦੇ ਹੋਏ, ਉਨ੍ਹਾਂ ਦਾਅਵਾ ਕੀਤਾ ਕਿ ਸਨਿਚਰਵਾਰ ਨੂੰ  ਦੁਪਹਿਰ 12 ਵਜੇ ਤੋਂ 3 ਵਜੇ ਤਕ ਐਲਾਨੇ 'ਚੱਕਾ ਜਾਮ' ਦੌਰਾਨ ਕੁੱਝ ਸ਼ਰਾਰਤੀ 
ਅਨਸਰਾਂ ਵਲੋਂ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ 
ਕੀਤੇ ਜਾਣ ਬਾਰੇ ਕੁੱਝ ਜਾਣਕਾਰੀਆਂ ਮਿਲੀਆਂ ਸਨ | ਟਿਕੈਤ ਨੇ ਕਿਹਾ, ''ਇਨ੍ਹਾਂ ਜਾਣਕਾਰੀਆਂ ਦੇ ਕਾਰਨ, ਉਤਰ ਪ੍ਰਦੇਸ਼ ਅਤੇ ਉਤਰਾਖੰਡ 'ਚ ਚੱਕਾ ਜਾਮ ਨਾ ਕਰਨ ਦਾ ਫ਼ੈਸਲਾ ਲਿਆ ਗਿਆ |'' ਉਨ੍ਹਾਂ ਕਿਹਾ, ''ਕੋਈ ਵੀ ਖੇਤੀ ਦੀ ਜ਼ਮੀਨ ਨੂੰ  ਨਹੀਂ ਛੂਹ ਸਕਦਾ, ਕਿਸਾਨ ਇਸ ਦੀ ਰਖਿਆ ਕਰਨਗੇ | ਕਿਸਾਨਾਂ ਅਤੇ ਫ਼ੌਜੀਆਂ ਦੋਹਾਂ ਨੂੰ  ਇਸ ਲਈ ਅੱਗੇ ਆਉਣਾ ਚਾਹੀਦਾ ਹੈ |'' ਗਾਜ਼ੀਪੁਰ ਸਰਹੱਦ ਪ੍ਰਦਰਸ਼ਨ ਵਾਲੀ ਥਾਂ 'ਤੇ ਵੱਡੀ ਗਿਣਤੀ 'ਚ ਸੁਰੱਖਿਆ ਕਰਮੀ ਤਾਇਨਾਤ ਸਨ | 
ਬੈਰੀਕੇਡਿੰਗ ਦੇ ਦੂਜੇ ਪਾਸੇ ਸੁਰੱਖਿਆ ਕਰਮੀਆਂ ਨਾਲ ਗੱਲਬਾਤ ਕਰਦੇ ਹੋਏ, ਉਨ੍ਹਾਂ ਹੱਥ ਜੋੜ ਕੇ ਕਿਹਾ, ''ਤੁਹਾਨੂੰ ਸਾਰਿਆਂ ਨੂੰ  ਮੇਰਾ ਪ੍ਰਣਾਮ | ਹੁਣ ਤੁਸੀ ਸਾਰੇ ਮੇਰੇ ਖੇਤਾਂ ਦੀ ਰਖਿਆ ਕਰੋਗੇ |''     (ਪੀਟੀਆਈ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement