ਮੋਦੀ ਸਰਕਾਰ ਸਚਿਨ, ਲਤਾ ਮੰਗੇਸ਼ਕਰ ਵਰਗਿਆਂ ਨੂੰ  ਅਪਣੇ ਸਮਰਥਨ ਲਈ  ਨਾ ਵਰਤੇ : ਰਾਜ ਠਾਕਰੇ
Published : Feb 7, 2021, 11:46 pm IST
Updated : Feb 7, 2021, 11:46 pm IST
SHARE ARTICLE
image
image

ਮੋਦੀ ਸਰਕਾਰ ਸਚਿਨ, ਲਤਾ ਮੰਗੇਸ਼ਕਰ ਵਰਗਿਆਂ ਨੂੰ  ਅਪਣੇ ਸਮਰਥਨ ਲਈ  ਨਾ ਵਰਤੇ : ਰਾਜ ਠਾਕਰੇ


ਨਵੀਂ ਦਿੱਲੀ, 7 ਫ਼ਰਵਰੀ : ਕਿਸਾਨ ਅੰਦੋਲਨ ਦੇ ਸਮਰਥਨ 'ਚ ਪਾਪ ਸਿੰਗਰ ਰਿਹਾਨਾ ਅਤੇ ਵਾਤਾਵਰਣ ਕਰਮਚਾਰੀ ਗਰੇਟਾ ਥਨਬਰਗ ਸਮੇਤ ਕਈ ਵਿਦੇਸ਼ੀ ਹਸਤੀਆਂ ਨੇ ਟਵੀਟ ਕੀਤਾ ਜਿਸ ਤੋਂ ਬਾਅਦ ਸਚਿਨ ਤੇਂਦੁਲਕਰ ਅਤੇ ਲਤਾ ਮੰਗੇਸ਼ਕਰ ਵਰਗੀਆਂ ਹਸਤੀਆਂ ਨੇ ਸਰਕਾਰ ਦੇ ਸਮਰਥਨ ਵਿਚ ਟਵੀਟ ਕੀਤੇ | ਇਸ ਨੂੰ  ਲੈ ਕੇ ਸਿਆਸਤ ਤੇਜ਼ ਹੋ ਗਈ ਹੈ | ਮਹਾਰਾਸ਼ਟਰ ਨਵਨਿਰਮਾਣ ਫ਼ੌਜ ਦੇ ਪ੍ਰਮੁੱਖ ਰਾਜ ਠਾਕਰੇ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਲਤਾ ਮੰਗੇਸ਼ਕਰ ਅਤੇ ਸਚਿਨ ਤੇਂਦੁਲਕਰ ਵਰਗੇ ਭਾਰਤ ਰਤਨ ਪ੍ਰਾਪਤ ਲੋਕਾਂ ਦੀ ਵਰਤੋਂ ਕਰਨਾ ਠੀਕ ਨਹੀਂ |  ਰੀਪੋਰਟ ਮੁਤਾਬਕ ਰਾਜ ਠਾਕਰੇ ਨੇ ਕਿਹਾ, ਸਰਕਾਰ ਨੂੰ  ਸਚਿਨ ਤੇਂਦੁਲਕਰ ਅਤੇ ਲਤਾ ਮੰਗੇਸ਼ਕਰ ਵਰਗੀਆਂ ਵੱਡੀਆਂ ਹਸਤੀਆਂ ਤੋਂ ਸਰਕਾਰ  ਦੇ ਪੱਖ ਦੇ ਸਮਰਥਨ 'ਚ ਟਵੀਟ ਕਰਨ ਲਈ ਨਹੀਂ ਕਹਿਣਾ ਚਾਹੀਦਾ ਸੀ ਅਤੇ ਉਨ੍ਹਾਂ ਦੀ ਇੱਜ਼ਤ ਦਾਅ ਉੱਤੇ ਨਹੀਂ ਲਗਾਉਣੀ ਚਾਹੀਦੀ ਸੀ ਕਿਉਂਕਿ ਉਹ ਭਾਰਤ ਰਤਨ ਪ੍ਰਾਪਤ ਹਨ | ਅਕਸ਼ੈ ਕੁਮਾਰ ਵਰਗੇ ਅਦਾਕਾਰ ਇਸ ਕੰਮ ਲਈ ਸਮਰੱਥ ਹਨ | ਦਰਅਸਲ, ਅਮਰੀਕੀ ਗਾਇਕਾ ਰਿਹਾਨਾ ਅਤੇ ਵਾਤਾਵਰਣ ਕਰਮਚਾਰੀ ਗਰੇਟਾ ਥਨਬਰਗ ਸਮੇਤ ਕੁੱਝ ਵਿਦੇਸ਼ੀ ਸ਼ਖ਼ਸੀਅਤਾਂ ਦੇ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਸਮਰਥਨ ਵਿਚ ਟਵੀਟ ਤੋਂ ਬਾਅਦ ਸਚਿਨ ਤੇਂਦੁਲਕਰ ਅਤੇ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਸਮੇਤ ਵਰਗੀਆਂ ਹਸਤੀਆਂ ਨੇ ਸੋਸ਼ਲ ਮੀਡੀਆ ਉੱਤੇ ''ਇੰਡੀਆ ਟੁਗੈਦਰ ਅਤੇ ''ਇੰਡਿਆ ਅਗੇਂਸਟ ਪ੍ਰੋਪੇਗੈਂਡਾ ਹੈਸ਼ ਟੈਗ ਨਾਲ ਸਰਕਾਰ ਦੇ ਸਮਰਥਨ ਵਿਚ ਟਵੀਟ ਕੀਤੇ ਸਨ |              (ਏਜੰਸੀ) 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement