ਇੰਗਲੈਂਡ ਤੋਂ ਆਪਣੀ ਮਾਂ ਨੂੰ ਮਿਲਣ ਆਇਆ NRI ਭੇਦ-ਭਰੇ ਹਾਲਾਤ 'ਚ ਹੋਇਆ ਲਾਪਤਾ 
Published : Jan 7, 2022, 2:04 pm IST
Updated : Jan 7, 2022, 2:04 pm IST
SHARE ARTICLE
NRI, who came from England to visit his mother, went missing under mysterious circumstances
NRI, who came from England to visit his mother, went missing under mysterious circumstances

ਪੁਲਿਸ ਵਲੋਂ ਮਾਮਲਾ ਦਰਜ ਕਰਕੇ ਭਾਲ ਸ਼ੁਰੂ

 

ਮਲੇਰਕੋਟਲਾ (ਕੁਲਵੰਤ ਸਿੰਘ ਮੁਹਾਲੀ) - ਜ਼ਿਲ੍ਹਾ ਪੁਲਿਸ ਮੁਖੀ ਮਲੇਰਕੋਟਲਾ ਦੇ ਦਫ਼ਤਰ ਲੱਲੜ ਵਲੋਂ ਜਾਰੀ ਕੀਤੀ ਸੂਚਨਾ ਦੇ ਅਨੁਸਾਰ ਪ੍ਰਭਜੋਤ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਪਿੰਡ ਝਨੇਰ ਨੇ ਸੰਦੌੜ ਪੁਲਿਸ ਨੂੰ ਲਿਖਾਏ ਆਪਣੇ ਬਿਆਨਾਂ ਵਿਚ ਦੱਸਿਆ ਕਿ  ਮੇਰਾ ਤਾਇਆ ਅਮਰੀਕ ਸਿੰਘ ਜੋ ਕਿ ਇੰਗਲੈਂਡ ਦਾ ਰਹਿਣ ਵਾਲਾ ਹੈ। ਲਾਕਡਾਊਨ ਹੋਣ ਕਾਰਨ ਆਪਣੇ ਪਿੰਡ ਆਪਣੀ ਮਾਤਾ ਜੀ ਨੂੰ ਮਿਲਣ ਲਈ ਆਇਆ ਹੋਇਆ ਸੀ ਜਿਸ ਦੇ ਬੱਚੇ ਇੰਗਲੈਂਡ ਵਿਚ ਹੀ ਰਹਿੰਦੇ ਹਨ। ਉਸ ਨੇ ਅੱਗੇ ਦੱਸਿਆ ਕਿ ਮੇਰਾ ਤਾਇਆ ਅਮਰੀਕ ਸਿੰਘ ਮਿਤੀ 03/01/2022 ਨੂੰ ਘਰੋਂ ਪੈਦਲ ਸੈਰ ਕਰਨ ਲਈ ਗਿਆ ਜੋ ਅੱਜ ਤੱਕ ਵਾਪਸ ਨਹੀਂ ਆਇਆ।

ਜਿਸ ਦੀ ਅਸੀਂ ਆਪਣੇ ਵੱਲੋਂ ਰਿਸ਼ਤੇਦਾਰੀਆਂ ਅਤੇ ਆਪਣੇ ਦੋਸਤਾਂ ਮਿੱਤਰਾਂ ਵਿਚ ਭਾਲ ਕੀਤੀ ਪਰ ਸਾਨੂੰ ਨਹੀਂ ਮਿਲਿਆ। ਇਸ ਸੰਬੰਧੀ ਥਾਣਾ ਸੰਦੌੜ ਦੇ ਮੁੱਖ ਅਫਸਰ ਇੰ. ਸਿਕੰਦਰ ਸਿੰਘ ਚੀਮਾ ਨੇ ਦੱਸਿਆ ਕਿ ਉਕਤ ਮਾਮਲੇ ਵਿਚ ਥਾਣਾ ਸੰਦੌੜ ਵਿਚ ਮੁਕੱਦਮਾ ਨੰਬਰ 02 ਮਿਤੀ 06/01/2022 ਅਧੀਨ ਧਾਰਾ 346 ਆਈ.ਪੀ.ਸੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ ਅਤੇ ਗੁੰਮ ਹੋਏ ਐਨ.ਆਰ.ਆਈ ਨੂੰ ਜਲਦੀ ਹੀ ਲੱਭ ਲਿਆ ਜਾਵੇਗਾ। ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਹਰਪਾਲ ਸਿੰਘ ਕਰ ਰਹੇ ਹਨ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement