ਬਰਡ ਫ਼ਲੂ : ਕੇਰਲ ਦੇ ਅਲੱਪੂਝਾ, ਕੋਟਾਯਾਮ ਜ਼ਿਲਿ੍ਹਆਂ ਵਿਚ 69,000 ਪੰਛੀ ਮਰ ਗਏ
Published : Jan 7, 2021, 12:48 am IST
Updated : Jan 7, 2021, 12:48 am IST
SHARE ARTICLE
image
image

ਬਰਡ ਫ਼ਲੂ : ਕੇਰਲ ਦੇ ਅਲੱਪੂਝਾ, ਕੋਟਾਯਾਮ ਜ਼ਿਲਿ੍ਹਆਂ ਵਿਚ 69,000 ਪੰਛੀ ਮਰ ਗਏ

ਐਨ-5 ਐਨ-8 ਵਾਇਰਸ ਨਾਲ ਮਨੁੱਖਾਂ ਦੇ ਪੀੜਤ ਹੋਣ ਦਾ ਕੋਈ ਮਾਮਲਾ ਨਹੀਂ : ਰਾਜੂ

ਤਿਰੂਵਨੰਤਪੁਰਮ (ਕੇਰਲਾ), 6 ਜਨਵਰੀ : ਕੇਰਲਾ ਦੇ ਅਲੱਪੂਝਾ ਅਤੇ ਕੋਟਾਯਾਮ ਜ਼ਿਲਿ੍ਹਆਂ ਵਿਚ ਬਰਡ ਫ਼ਲੂ ਦੇ ਐਚ5ਐਨ8 ਰੂਪ ਦੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਬੱਤਖਾਂ ਅਤੇ ਮੁਰਗੀਆਂ ਸਣੇ 69,000 ਤੋਂ ਵੱਧ ਪੰਛੀਆਂ ਨੂੰ ਮਾਰਿਆ ਗਿਆ ਹੈ।
 ਕੇਰਲ ਦੇ ਪਸ਼ੂ ਪਾਲਣ ਮੰਤਰੀ ਕੇ.ਕੇ. ਰਾਜੂ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ 19 ਰੈਪਿਡ ਐਕਸ਼ਨ ਫ਼ੋਰਸਜ਼ ਦੀਆਂ ਟੀਮਾਂ ਦੋਵਾਂ ਜ਼ਿਲਿ੍ਹਆਂ ਵਿਚ ਪੰਛੀਆਂ ਨੂੰ ਮਾਰਨ ਲਈ ਕੰਮ ਕਰ ਰਹੀਆਂ ਹਨ ਅਤੇ ਜਿਨ੍ਹਾਂ ਇਲਾਕਿਆਂ ਵਿਚ ਲਾਗ ਫੈਲਣ ਦੀ ਉਮੀਦ ਹੈ, ਉਨ੍ਹਾਂ ਨੂੰ ਵੀਰਵਾਰ ਨੂੰ ਵਾਇਰਸ ਮੁਕਤ ਕੀਤਾ ਜਾਵੇਗਾ। ਰਾਜੂ ਨੇ ਕਿਹਾ ਕਿ ਅਜੇ ਤਕ ਐਨ-5 ਐਨ-8 ਵਾਇਰਸ ਨਾਲ ਮਨੁੱਖਾਂ ਦੇ ਪੀੜਤ ਹੋਣ ਦੇ ਕੋਈ ਕੇਸ ਸਾਹਮਣੇ ਨਹÄ ਆਏ ਹਨ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਰੀਪੋਰਟਾਂ ਅਨੁਸਾਰ ਰਾਜ ਦੇ ਪੰਛੀ ਪ੍ਰਵਾਸੀ ਪੰਛੀਆਂ ਨਾਲ ਸੰਕਰਮਿਤ ਹੋਏ ਹਨ। ਅਜੇ ਤਕ ਮਨੁੱਖਾਂ ਵਿਚ ਇਸ ਵਾਇਰਸ ਨਾਲ ਪੀੜਤ ਹੋਣ ਦਾ ਕੋਈ ਕੇਸ ਸਾਹਮਣੇ ਨਹÄ ਆਇਆ ਹੈ। ਹਾਲਾਂਕਿ, ਇਸ ਵਾਇਰਸ ਦੇ ਰੂਪ ਬਦਲਣ ਦਾ ਖ਼ਦਸ਼ਾ ਹੈ, ਇਸ ਲਈ ਸਾਨੂੰ ਸਾਵਧਾਨ ਰਹਿਣਾ ਪਏਗਾ।  
ਉਨ੍ਹਾਂ ਕਿਹਾ ਕਿ ਇਨ੍ਹਾਂ ਇਲਾਕਿਆਂ ਵਿਚ ਪੰਛੀਆਂ ਦੇ ਮੀਟ ਅਤੇ ਅੰਡਿਆਂ ਦੀ ਵਿਕਰੀ ’ਤੇ ਰੋਕ ਜਾਰੀ ਰਹੇਗੀ। ਮੰਤਰੀ ਨੇ ਕਿਹਾ ਕਿ ਰਾਜ ਮੰਤਰੀ ਮੰਡਲ ਨੇ ਅੱਜ ਪੰਛੀਆਂ ਨੂੰ ਮਾਰਨ ਵਾਲੇ ਕਿਸਾਨਾਂ ਦੇ ਮੁਆਵਜ਼ੇ ਬਾਰੇ ਫ਼ੈਸਲਾ ਲੈਣ ਲਈ ਮੀਟਿੰਗ ਕੀਤੀ। ਦੋ ਮਹੀਨਿਆਂ ਤੋਂ ਵੱਧ ਪੁਰਾਣੇ ਮਾਰੇ ਗਏ ਪੰਛੀਆਂ ਲਈ 200 ਰੁਪਏ ਅਤੇ ਦੋ ਮਹੀਨੇ ਤੋਂ ਘੱਟ ਪੁਰਾਣੇ ਪੰਛੀਆਂ ਲਈ 100-100 ਰੁਪਏ ਮੁਆਵਜ਼ਾ ਦਿਤਾ ਜਾਵੇਗਾ।
ਭੋਪਾਲ ਦੇ ਰਾਸ਼ਟਰੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾਨ ਵਿਚ ਕੀਤੇ ਗਏ ਨਮੂਨਿਆਂ ਦੀ ਜਾਂਚ ਦੇ ਨਤੀਜੇ ਵਜੋਂ ਦੋਵਾਂ ਜ਼ਿਲਿ੍ਹਆਂ ਵਿਚ ਬਰਡ ਫ਼ਲੂ ਦੀ ਲਾਗ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਇਨ੍ਹਾਂ ਪੰਛੀਆਂ ਨੂੰ ਮਾਰਨ ਦੀ ਮੁਹਿੰਮ ਚਲਾਈ ਗਈ ਸੀ। (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement