ਭਾਰਤੀ ਅੰਬੈਸੀ ਵਾਸ਼ਿੰਗਟਨ ਡੀ. ਸੀ. ਵਿਖੇ ਭਾਰਤੀਆਂ ਵਲੋਂ ਕਿਸਾਨਾਂ ਦੀ ਹਮਾਇਤ ਵਿਚ ਵੱਡਾ ਮੁਜ਼ਾਹਰਾ
Published : Dec 6, 2020, 1:23 am IST
Updated : Dec 6, 2020, 1:23 am IST
SHARE ARTICLE
image
image

ਭਾਰਤੀ ਅੰਬੈਸੀ ਵਾਸ਼ਿੰਗਟਨ ਡੀ. ਸੀ. ਵਿਖੇ ਭਾਰਤੀਆਂ ਵਲੋਂ ਕਿਸਾਨਾਂ ਦੀ ਹਮਾਇਤ ਵਿਚ ਵੱਡਾ ਮੁਜ਼ਾਹਰਾ

ਵਾਸ਼ਿੰਗਟਨ ਡੀ. ਸੀ., 5 ਦਸੰਬਰ (ਗਿੱਲ): ਕਿਸਾਨਾਂ ਦੀ ਹਮਾਇਤ ਵਿਚ ਵਾਸ਼ਿੰਗਟਨ ਡੀ. ਸੀ. ਅੰਬੈਸੀ ਸਾਹਮਣੇ ਭਰਵਾਂ ਮੁਜ਼ਾਹਰਾ ਕੀਤਾ ਗਿਆ। ਕਿਸਾਨ ਹਮਾਇਤੀਆਂ ਵਲੋਂ ਬੈਨਰਾਂ, ਨਾਅਰਿਆਂ ਦੀ ਗੂੰਜ ਨਾਲ ਕਿਸਾਨਾਂ ਦੀ ਹਮਾਇਤ ਕੀਤੀ ਗਈ। ਸਟੇਜ ਤੋਂ ਸਿਰਫ਼ ਕਿਸਾਨਾਂ ਦੀ ਗੱਲ ਕੀਤੀ ਗਈ। ਕੋਈ ਵੀ ਧਾਰਮਕ ਅਤੇ ਰਾਜਨੀਤਿਕ ਸਪੀਚ ਨਹੀਂ ਕੀਤੀ ਗਈ। ਨੈਸ਼ਨਲ ਮੀਡੀਏ ਦੀ ਨਿੰਦਿਆ ਕੀਤੀ ਗਈ ਕਿ ਉਹ ਕੰਗਣਾ ਦੀ ਕੰਧ ਢਾਹੁਣ ਤੇ ਸੁਸ਼ਾਂਤ ਦੀ ਮੌਤ ਨੂੰ ਤਾਂ ਸੁਰਖੀਆਂ ਬਣਾਉਂਦੇ ਹਨ ਪਰ ਕਿਸਾਨਾਂ ਬਾਰੇ ਚੁੱਪ ਹੈ। ਇਤਿਹਾਸ ਗਵਾਹ ਹੈ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ, ਖੱਡਾਂ ਪੁੱਟੀਆਂ
ਗਈਆਂ, ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ, ਵੱਡੇ ਵੱਡੇ ਪੱਥਰਾਂ ਨਾਲ ਰਾਹ ਰੋਕੇ ਗਏ ਪਰ ਜੁਝਾਰੂ ਕਿਸਾਨਾਂ ਨੇ ਦਿੱਲੀ ਪਹੁੰਚ ਕੇ ਅਪਣੀ ਬਹਾਦਰੀ ਦਾ ਝੰਡਾ ਬੁਲੰਦ ਕੀਤਾ।
ਮੁਜ਼ਾਹਰੇ ਦੀ ਅਗਵਾਈ ਮਨਸਿਮਰਨ ਸਿੰਘ ਕਾਹਲੋਂ, ਅਮਰਜੀਤ ਸਿੰਘ ਸੰਧੂ, ਹਰਮੀਤ ਸਿੰਘ ਨੇ ਕਿਹਾ ਕਿ ਪੰਜਾਬੀ ਕਿਸਾਨਾਂ ਦੀ ਹਮਾਇਤ ਵਿੱਚ ਅੱਜ ਖੜ੍ਹੇ ਹਾਂ। ਕਿਸਾਨਾਂ ਦੀ ਪੀੜ ਸਾਨੂੰ ਮਹਿਸੂਸ ਹੁੰਦੀ ਹੈ। ਇਸੇ ਕਰ ਕੇ ਅੱਜ ਅਸੀਂ ਇਕੱਠੇ ਹੋ ਕੇ ਸਰਕਾਰ ਨੂੰ ਦਿਖਾ ਦਿਤਾ ਹੈ ਕਿ ਅਸੀਂ ਸਾਰੇ ਇਕ ਹਾਂ। ਕੇਂਦਰ ਸਰਕਾਰ ਤੁਰਤ ਕਿਸਾਨਾਂ ਦੇ ਮਸਲੇ ਹੱਲ ਕਰੇ। ਇਸ ਕਿਸਾਨ ਹਮਾਇਤ ਸੰਘਰਸ਼ ਵਿੱਚ ਬੀਬੀਆਂ, ਬੱਚੇ, ਬੁੱਢੇ, ਰਾਜਨੀਤਿਕ ਅਤੇ ਧਾਰਮਕ ਆਗੂਆਂ ਨੇ ਵਧ ਚੜ੍ਹਕੇ ਹਿੱਸਾ ਲਿਆ, ਤਾਂ ਜੋ ਬੋਲੀ ਸਰਕਾਰ ਨੂੰ ਜਗਾਇਆ ਜਾ ਸਕੇ ਤੇ ਉਹ ਕਿਸਾਨਾਂ ਦੇ ਬਿੱਲਾਂ ਨੂੰ ਰੱਦ ਕਰੇ। ਮੁੱਖ ਬੁਲਾਰਿਆਂ ਵਿੱਚ ਅਮਰਜੀਤ ਸਿੰਘ ਸੰਧੂ, ਦਵਿੰਦਰ ਸਿੰਘ, ਮਨਸਿਮਰਨ ਕਾਹਲੋਂ, ਮਹਿਤਾਬ ਸਿੰਘ, ਨਰਿੰਦਰ ਸਿੰਘ, ਆਗਿਆਪਾਲ ਸਿੰਘ, ਮਨਮੀਤ  ਸਿੰਘ ਆਦਿ ਹਾਜ਼ਰ ਸਨ।

ਫ਼ੋਟੋ : ਅਮਰੀਕਾ-1

imageimage
ਕਿਸਾਨਾਂ ਨੇ ਹੱਕ ਵਿਚ ਭਾਰਤੀ ਅੰਬੈਸੀ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ ਲੋਕ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement