ਹਰਿਆਣਾ ਦੇ ਸਿਹਤ ਮੰਤਰੀ ਵਿਜ ਕੋਰੋਨਾ ਵਾਇਰਸ ਨਾਲ ਪੀੜਤ
Published : Dec 6, 2020, 1:40 am IST
Updated : Dec 6, 2020, 1:40 am IST
SHARE ARTICLE
image
image

ਹਰਿਆਣਾ ਦੇ ਸਿਹਤ ਮੰਤਰੀ ਵਿਜ ਕੋਰੋਨਾ ਵਾਇਰਸ ਨਾਲ ਪੀੜਤ

ਦੋ ਹਫ਼ਤੇ ਪਹਿਲਾਂ ਹੀ ਲਗਵਾਇਆ ਸੀ ਕੋਵਿਡ ਦਾ ਟੀਕਾ



ਚੰਡੀਗੜ੍ਹ, 5 ਦਸੰਬਰ : ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਉਨ੍ਹਾਂ ਨੇ ਪਿਛਲੇ ਮਹੀਨੇ ਪ੍ਰੀਖਣ ਵਜੋਂ ਕੋਰੋਨਾ ਵਾਇਰਸ ਵਿਰੁਧ ਵਿਕਸਿਤ ਕੀਤੇ ਜਾ ਰਹੇ ਦੇਸ਼ 'ਚ ਬਣੇ ਕੋਵੈਕਸੀਨ ਦਾ ਟੀਕਾ ਲਗਵਾਇਆ ਸੀ। ਵਿਜ ਨੇ ਕਿਹਾ ਕਿ ਦੂਜੀ ਖ਼ੁਰਾਕ ਲਗਾਉਣ ਦੇ ਬਾਅਦ ਐਂਟੀਬਾਡੀ ਬਣਨ ਲੱਗ ਜਾਂਦੀ ਹੈ ਅਤੇ ਦੂਜੀ ਖੁਰਾਕ ਪਹਿਲੀ ੁਖ਼ਰਾਕ ਦੇ 28 ਦਿਨਾਂ ਬਾਅਦ ਹੀ ਦਿਤੀ ਜਾਂਦੀ ਹੈ। ਵਿਚਕਾਰ ਦੀ ਇਸ ਮਿਆਦ 'ਚ ਕੋਰੋਨਾ ਤੋਂ ਬਚਾਅ ਨਹੀਂ ਹੋ ਪਾਉਂਦਾ ਹੈ। ਹਰਿਆਣਾ ਦੇ 67 ਸਾਲਾ ਮੰਤਰੀ ਨੂੰ 20 ਨਵੰਬਰ ਨੂੰ ਪਹਿਲੀ ਖ਼ੁਰਾਕ ਦਿਤੀ ਗਈ ਸੀ। ਵਿਜ ਹਰਿਆਣਾ ਦੇ ਗ੍ਰਹਿ ਮੰਤਰੀ ਵੀ ਹਨ। ਵਿਜ ਨੇ ਟਵੀਟ ਕਰ ਕੇ ਸਨਿਚਰਵਾਰ ਨੂੰ ਪੀੜਤ ਹੋਣ ਦੀ ਜਾਣਾਰਕੀ ਦਿਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਅਪੀਲ ਕੀਤੀ ਹਾਲ 'ਚ ਉਨ੍ਹਾਂ ਦੇ ਸੰਪਰਕ 'ਚ ਆਏ ਲੋਕ ਅਪਣੀ ਜਾਂਚ ਕਰਾ ਲੈਣ। ਉਨ੍ਹਾਂ ਟਵੀਟ ਕੀਤਾ, ''ਮੈਂ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਹਾਂ ਅਤੇ ਅੰਬਾਲਾ ਕੈਂਟ ਦੇ ਸਿਵਿਲ ਹਸਪਤਾਲ 'ਚ ਦਾਖ਼ਲ ਹਾਂ। ਮੇਰੇ ਸੰਪਰਕ 'ਚ ਆਏ ਲੋਕਾਂ ਨੂੰ ਜਾਂਚ ਕਰਾਉਣ ਦੀ ਸਲਾਹ ਦਿਤੀ ਜਾਂਦੀ ਹੈ।  (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement