ਦੀਵਾਲੀ ਨੂੰ ਦਿੱਲੀ 'ਚ ਇਸ ਵਾਰ ਵੀ ਨਹੀਂ ਚੱਲਣਗੇ ਪਟਾਕੇ : ਕੇਜਰੀਵਾਲ
Published : Nov 6, 2020, 12:33 am IST
Updated : Nov 6, 2020, 12:33 am IST
SHARE ARTICLE
image
image

ਦੀਵਾਲੀ ਨੂੰ ਦਿੱਲੀ 'ਚ ਇਸ ਵਾਰ ਵੀ ਨਹੀਂ ਚੱਲਣਗੇ ਪਟਾਕੇ : ਕੇਜਰੀਵਾਲ

ਨਵੀਂ ਦਿੱਲੀ, 5 ਨਵੰਬਰ: ਦੀਵਾਲੀ 'ਤੇ ਪਟਾਕੇ ਸਾੜਨ ਦੀ ਇਸ ਵਾਰ ਦਿੱਲੀ 'ਚ ਮਨਜ਼ੂਰੀ ਨਹੀਂ ਹੋਵੇਗੀ। ਰਾਜਧਾਨੀ ਵਿਚ ਕੋਰੋਨਾ ਅਤੇ ਹਵਾ ਪ੍ਰਦੂਸ਼ਣ ਦੀ ਸਮੱਸਿਆ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੂਰੀ ਦਿੱਲੀ ਦੇ ਦੋ ਕਰੋੜ ਲੋਕ ਮਿਲ ਕੇ ਦੀਵਾਲੀ ਮਨਾਉਣਗੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅਸੀਂ ਪਿਛਲੇ ਸਾਲ ਦੀਵਾਲੀ 'ਤੇ ਪਟਾਕੇ ਨਾ ਸਾੜਨ ਦਾ ਸੰਕਲਪ ਲਿਆ ਸੀ ਤੇ ਦਿੱਲੀ ਦੇ ਦਿਲ ਕਨਾਟ ਪਲੇਸ ਵਿਚ ਇਕਜੁੱਟ ਦੀਵਾਲੀ ਦੀਆਂ ਖੁਸ਼ੀਆਂ ਵੰਡੀਆਂ ਸੀ। ਇਸੇ ਤਰ੍ਹਾਂ ਇਸ ਸਾਲ ਵੀ ਅਸੀਂ ਇਕੱਠੇ ਦੀਵਾਲੀ ਮਨਾਵਾਂਗੇ ਪਰ ਪਟਾਕੇ ਨਹੀਂ ਸਾੜਾਂਗੇ। ਦਿੱਲੀ ਵਿਚ ਹਵਾ ਪ੍ਰਦੂਸ਼ਣ 'ਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਵੇਖ ਰਹੇ ਹਾਂ ਕਿ ਅਸਮਾਨ ਧੂੰਏਂ ਨਾਲ ਭਰਿਆ ਹੋਇਆ ਹੈ ਅਤੇ ਇਸ ਕਾਰਨ ਕੋਰੋਨਾ ਦੀ ਸਥਿਤੀ ਬਦਤਰ ਹੁੰਦੀ ਜਾ ਰਹੀ ਹੈ। ਪਿਛਲੀ ਵਾਰ ਵੀ ਅਸੀਂ ਦੀਵਾਲੀ ਸਮੇਂ ਪਟਾਕੇ ਨਾ ਸਾੜਨ ਦੀ ਸਹੁੰ ਖਾਧੀ ਸੀ। ਦੀਵਾਲੀ 'ਤੇ ਅਸੀਂ ਸਭ ਲੋਕਾਂ ਨੇ ਕਨਾਟ ਪਲੇਸ ਦੇ ਅੰਦਰ ਸਾਰੀ ਦਿੱਲੀ ਦੇ ਲੋਕਾਂ ਨੇ ਮਿਲ ਕੇ ਦੀਵਾਲੀ ਮਨਾਈ ਸੀ ਤੇ ਅਸੀਂ ਉੱਥੇ ਲਾਈਟ ਸ਼ੋਅ ਵੀ ਰੱਖਿਆ ਸੀ ਤੇ ਤੁਸੀਂ ਸਭ ਲੋਕ ਕਨਾਟ ਪਲੇਸ ਆਏ ਸੀ। ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਪਿਛਲੇ ਸਾਲ ਅਸੀਂ ਪਟਾਕੇ ਨਹੀਂ ਚਲਾਏ ਸੀ ਉਸੇ ਤਰ੍ਹਾਂ ਇਸ ਵਾਰ ਵੀ ਅਸੀਂ ਬਿਨ੍ਹਾਂ ਪਟਾਕਿਆਂ ਦੇ ਦੀਵਾਲੀ ਮਨਾਵਾਂਗੇ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement