ਲਾਪਤਾਸਰੂਪ ਮਾਮਲੇ ਤੇ ਸੁਖਬੀਰਬਾਦਲ ਭਾਈ ਲੌਂਗੋਵਾਲ ਅਤੇ ਜਥੇਦਾਰ'ਅਕਾਲਤਖ਼ਤ ਅਸਤੀਫ਼ਾ ਦੇਣ ਰਵੀਇੰਦਰ ਸਿੰਘ
Published : Sep 6, 2020, 10:44 pm IST
Updated : Sep 6, 2020, 10:44 pm IST
SHARE ARTICLE
IMAGE
IMAGE

ਲਾਪਤਾ ਸਰੂਪ ਮਾਮਲੇ 'ਤੇ ਸੁਖਬੀਰ ਬਾਦਲ, ਭਾਈ ਲੌਂਗੋਵਾਲ ਅਤੇ 'ਜਥੇਦਾਰ' ਅਕਾਲ ਤਖ਼ਤ ਅਸਤੀਫ਼ਾ ਦੇਣ : ਰਵੀਇੰਦਰ ਸਿੰਘ

ਚੰਡੀਗੜ੍ਹ, 6 ਸਤੰਬਰ (ਨੀਲ ਭਲਿੰਦਰ ਸਿੰਘ): 'ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਮਸਲੇ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਅੰਤਰਮ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਦੇ ਕਹਿਣ 'ਤੇ ਝੂਠ ਬੋਲ ਕੇ ਸਿੱਖ ਕੌਮ ਨੂੰ ਗੁੰਮਰਾਹ ਕੀਤਾ ਹੈ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਅਪਣੀ ਕਹਿਣੀ ਕਰਨੀ ਤੇ ਪੂਰਾ ਨਹੀਂ ਉਤਰ ਸਕੇ।' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਅਤੇ ਸਾਬਕਾ ਸਪੀਕਰ ਰਵੀਇੰਦਰ ਸਿੰਘ ਨੇ ਇਕ ਪ੍ਰੈਸ ਬਿਆਨ ਰਾਹੀਂ ਕੀਤਾ।
ਉਨ੍ਹਾਂ ਕਿਹਾ ਕਿ ਜਥੇਦਾਰ ਅਕਾਲ ਤਖ਼ਤ ਨੇ ਕਿਹਾ ਸੀ ਕਿ ਉਹ (ਜਥੇਦਾਰ) ਪਾਵਨ ਸਰੂਪਾਂ ਦੀ ਜਾਂਚ ਵਿਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦੇਣਗੇ ਅਤੇ ਇਹ ਵੀ ਕਿਹਾ ਸੀ ਕਿ ਜੇਕਰ ਅਜਿਹਾ ਨਾ ਕਰ ਸਕੇ ਫਿਰ ਉਹ 'ਜਥੇਦਾਰ' ਨਹੀਂ ਰਹਿਣਗੇ ਜਾਂ ਫਿਰ ਦੋਸ਼ੀ ਨੰਗੇ ਕੀਤੇ ਜਾਣਗੇ। ਹੁਣ ਕੀ ਹੋ ਗਿਆ? ਇਕ ਹਫ਼ਤੇ ਬਆਦ ਹੀ ਸ਼੍ਰੋਮਣੀ ਕਮੇਟੀ ਨੇ 'ਜਥੇਦਾਰ' ਦੀ ਰੀਪੋਰਟ 'ਤੇ ਕੀਤਾ ਅਪਣਾ ਹੀ ਫ਼ੈਸਲਾ ਬਦਲ ਦਿਤਾ। ਕੀ ਜਥੇਦਾਰ ਸਾਹਿਬ ਜਾਂ ਪ੍ਰਧਾਨ ਸ਼੍ਰੋਮਣੀ ਕਮੇਟੀ ਦਸ ਸਕਦੇ ਹਨ ਕਿ ਪਹਿਲੀ ਮੀਟਿੰਗ ਦੀ ਕਾਰਵਾਈ ਸਹੀ ਸੀ ਜਾਂ ਦੂਜੀ ਸਹੀ ਹੈ, ਜਿਨ੍ਹਾਂ ਰਾਹੀ ਸਿੱਖ ਕੌਮ ਦੇ ਅੱਖੀਂ ਘੱਟਾ ਪਾਇਆ ਗਿਆ ਹੈ। ਇਸ ਕਰ ਕੇ ਜਥੇਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਅਸਤੀਫ਼ਾ ਦੇਣਾ ਚਾਹੀਦਾ ਹੈ ਕਿਉਂਕਿ ਸ੍ਰੋਮਣੀ ਕਮੇਟੀ ਨੇ ਅਪਣੇ ਸਿਆਸੀ ਅਕਾਵਾਂ ਦੇ ਕਹਿਣ 'ਤੇ ਜਾਂਚ ਰੀਪੋਰਟ ਦੇ ਅਰਥ ਹੀ ਬਦਲ ਦਿਤੇ ਹਨ। ਅਜਿਹੀ ਜਾਂਚ ਕਮੇਟੀ ਦੀ ਰੀਪੋਰਟ ਦੇ ਕੀ ਅਰਥ ਹਨ ਜਿਸ ਵਿਚ ਨਾ ਤਾਂ ਸਰੂਪਾਂ ਬਾਰੇ ਸਪਸ਼ਟ ਕੀਤਾ ਹੈ ਕਿ ਇਹ ਵਾਧਾ ਘਾਟਾ ਕਿਸ ਤਰ੍ਹਾਂ ਹੋਇਆ? ਨਾ ਹੀ ਇਹ ਸਪਸ਼ਟ ਕੀਤਾ ਹੈ ਕਿ ਇਹ ਕਿਸ ਨੇ ਕਿਸ ਦੇ ਕਹਿਣ ਤੇ ਕੀਤਾ ਹੈ? ਨਾ ਹੀ ਇਹ ਸਪਸ਼ਟ ਕੀਤਾ ਗਿਆ ਕਿ ਘਟਦੇ ਸਰੂਪਾਂ ਦੀ ਅਸਲ ਗਿਣਤੀ ਕੀ ਹੈ? ਜੇਕਰ ਮੁਲਾਜ਼ਮਾਂ ਨੂੰ ਮੁਅੱਤਲ ਕਰਨਾ ਜਾਂ ਮੁੱਖ ਸਕੱਤਰ ਦਾ ਨੈਤਿਕਤਾ ਦੇ ਆਧਾਰ ਤੇ ਅਸਤੀਫ਼ਾ ਲੈਣਾ ਹੀ ਜਾਂਚ ਨੂੰ ਮੁਕੰਮਲ ਮੰਨਣਾ ਸੀ ਤਾਂ ਇਹ ਤਾਂ ਸ਼੍ਰੋਮਣੀ ਕਮੇਟੀ ਖ਼ੁਦ ਵੀ ਕਰ ਸਕਦੀ ਸੀ। ਜਾਂਚ ਕਰਾਉਣ ਦੇ ਡਰਾਮੇ ਕਰਨ ਦੀ ਕੀ ਲੋੜ ਸੀ?
ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਵੀ ਨੈਤਿਕਤਾ ਦੇ ਆਧਾਰ ਤੇ ਅਤੇ ਕੌਮ ਅੱਗੇ ਵਾਰ-ਵਾਰ ਝੂਠ ਬੋਲ ਕੇ ਗੁਮਰਾਹ ਕਰਨ ਕਰ ਕੇ ਅਸਤੀਫ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਘਟਨਾਕ੍ਰਮ ਲਈ ਸੁਖਬੀਰ ਸਿੰਘ ਬਾਦਲ ਵੀ ਮੁੱਖ ਦੋਸ਼ੀ ਹੈ ਜੋ ਸ਼੍ਰੋਮਣੀ ਕਮੇਟੀ ਨੂੰ ਸਿੱਧੇ ਤੌਰ 'ਤੇ ਹਦਾਇਤਾਂ ਕਰ ਕੇ ਕਰਵਾ ਰਿਹਾ ਹੈ। ਪਾਵਨ ਸਰੂਪਾਂ ਦੇ ਮਸਲੇ ਨੂੰ ਰਾਜਨੀਤਕ ਲਾਭ ਲੈਣ ਕਰ ਕੇ ਦਬਾਉਣ ਲਈ ਵੀ ਮੁੱਖ ਦੋਸ਼ੀ ਹੈ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਬਾਦਲ ਪ੍ਰਵਾਰ ਤੋਂ ਸਿੱਖ ਕੌਮ ਖਹਿੜਾ ਨਹੀਂ ਛਡਾਉਂਦੀ ਉਨੀ ਦੇਰ ਅਜਿਹੇ ਦੁਖਾਂਤ ਵਾਪਰਦੇ ਹੀ ਰਹਿਣਗੇ ਕਿਉਂਕਿ ਬਾਦਲ ਪ੍ਰਵਾਰ ਸਿੱਖੀ ਨੂੰ ਘੁਣ ਵਾਂਗ ਖਾ ਰਿਹਾ ਹੈ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਅਪਣੀimageimage ਜ਼ਮੀਰ ਦੀ ਅਵਾਜ਼ ਸੁਣ ਕੇ ਧਾਰਮਕ ਹਿਤਾਂ ਦੀ ਰਾਖੀ ਕਰਨ ਵਰਨਾ ਇਤਿਹਾਸ ਨੇ ਕਦੇ ਵੀ ਮਾਫ਼ ਨਹੀਂ ਕਰਨਾ।

 

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement