ਬੱਸ ਦੀ ਮੋਟਰਸਾਈਕਲ ਸਵਾਰ ਨਾਲ ਹੋਈ ਟੱਕਰ, 2 ਭਰਾ ਹੋਏ ਜ਼ਖ਼ਮੀ
Published : Sep 6, 2019, 12:07 pm IST
Updated : Sep 6, 2019, 2:35 pm IST
SHARE ARTICLE
Bus and motorcycle accident
Bus and motorcycle accident

ਪ੍ਰਾਈਵੇਟ ਬੱਸ ਦਾ ਵਿਗੜਿਆ ਸੰਤੁਲਨ

ਬਟਾਲਾ: ਬਟਾਲਾ 'ਚ ਹੋਏ ਫੈਕਟਰੀ ਬੰਬ ਧਮਾਕੇ ਦੇ ਕਾਰਨ ਜਿੱਥੇ ਕਰੀਬ 23 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇਸ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ ਉੱਥੋਂ ਹੀ 1 ਹੋਰ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਬਟਾਲਾ ਦੇ ਨਜ਼ਦੀਕ ਪਿੰਡ ਅਮੋਨੰਗਲ ਵਿਚ ਪ੍ਰਾਈਵੇਟ ਬੱਸ ਦਾ ਸੰਤੁਲਨ ਵਿਗੜਨ ਕਾਰਨ 2 ਮੋਟਰ ਸਾਈਕਲ ਸਵਾਰਾਂ ਨਾਲ ਟਕਰਾ ਗਈ। ਇਸ ਮੌਕੇ ‘ਤੇ 2 ਵਿਅਕਤੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ।

BtalaBatala

ਉੁੱਥੇ ਹੀ ਜ਼ਖਮੀ ਹੋਏ ਨੌਜਵਾਨਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ‘ਚ ਰੈਫ਼ਰ ਕਰਵਾਇਆਂ ਗਿਆ। ਕਾਬਲੇਗੋਰ ਕਿ ਜ਼ਖ਼ਮੀ ਸਰਬਜੀਤ ਸਿੰਘ ‘ਤੇ ਜੋਬਨਜੀਤ ਦੋਵੇਂ ਭਰਾ ਹਨ ਜੋ ਕਿ ਬਟਾਲਾ ਸ਼ਹਿਰ ‘ਚ ਪ੍ਰਾਈਵੇਟ ਕੰਮ ਕਰਦੇ ਹਨ। ਇਸ ਮੌਕੇ ‘ਤੇ ਪਹੁੰਚੀ ਪੁਲਿਸ ਨੇ ਘਟਨਾ ਦਾ ਜਾਇਜਾ ਲਿਆ। ਉਹਨਾਂ ਕਿਹਾ ਕਿ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦਸ ਦਈਏ ਕਿ ਅਜਿਹੀਆਂ ਘਟਨਾਵਾਂ ਆਏ ਦਿਨੀਂ ਹੁੰਦੀਆਂ ਹੀ ਰਹਿੰਦੀਆਂ ਹਨ। ਇਹਨਾਂ ਘਟਨਾਵਾਂ ਤੇ ਕੋਈ ਠੱਲ੍ਹ ਨਹੀਂ ਪੈ ਰਹੀ ਜਿਸ ਨਾਲ ਲੋਕਾਂ ਦੀ ਜਾਨ ਨੂੰ ਖ਼ਤਰਾ ਬਣਿਆ ਰਹਿੰਦਾ ਹੈ।

BtalaBatala

ਪਿਛਲੇ ਦਿਨੀਂ ਮਾਨਸਾ-ਤਲਵੰਡੀ ਸਾਬੋ ਮੁੱਖ ਸੜਕ ਤੇ ਬਣਾਂਵਾਲੀ ਥਰਮਲ ਪਲਾਂਟ ਦੇ ਸਾਹਮਣੇ ਸੜਕ ਹਾਦਸੇ ਚ 2 ਨੌਜਵਾਨਾਂ ਦੀ ਮੌਤ ਅਤੇ 4 ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਮੋਟਰਸਾਈਕਲਾਂ ਦੀ ਟੱਕਰ ਏਨੀ ਭਿਆਨਕ ਸੀ ਕਿ ਦੋਵਾਂ ਦੇ ਚਾਲਕ ਗੁਰਦੀਪ ਸਿੰਘ (25) ਵਾਸੀ ਤਲਵੰਡੀ ਅਕਲੀਆ ਤੇ ਗੁਰਸੇਵਕ ਸਿੰਘ (25) ਵਾਸੀ ਮੌਜੀਆ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ 2 ਔਰਤਾਂ ਤੇ 2 ਛੋਟੇ ਬੱਚੇ ਗੰਭੀਰ ਰੂਪ ਜ਼ਖ਼ਮੀ ਹੋ ਗਏ। ਅਬੋਹਰ ਪਿੰਡ ਰੂਪਨਗਰ ਵਾਸੀ ਤਿੰਨ ਨੌਜਵਾਨ ਬੀਤੀ ਰਾਤ ਦਾਨੇਵਾਲਾ ਸਤਕੋਸੀ ਤੋਂ ਮਜ਼ਦੂਰੀ ਕਰਨ ਦੇ ਬਾਅਦ ਵਾਪਸ ਪਿੰਡ ਜਾ ਰਹੇ ਸਨ ਕਿ ਪਿੰਡ ਦੇ ਨੇੜੇ ਹੀ ਅਚਾਨਕ ਬਾਈਕ ਬੇਕਾਬੂ ਹੋਣ ਕਾਰਨ ਤਿੰਨਾਂ ਨੌਜਵਾਨ ਪਾਣੀ ਦੇ ਖਾਲੇ ਨਾਲ ਟਕਰਾ ਗਏ,

BtalaBatala

ਜਿਸ ਦੇ ਨਾਲ ਤਿੰਨੋਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਐਂਬੂਲੈਂਸ ਚਾਲਕਾਂ ਵੱਲੋਂ ਉਨ੍ਹਾਂ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਇਕ ਨੌਜਵਾਨ ਨੂੰ ਮਿ੍ਤਕ ਐਲਾਨ ਦਿੱਤਾ।ਮਿ੍ਤਕ 2 ਬੱਚਿਆਂ ਦਾ ਪਿਤਾ ਸੀ। ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡ ਰੂਪ ਨਗਰ ਵਾਸੀ 32 ਸਾਲ ਦਾ ਕਿਸ਼ਨ ਕੁਮਾਰ ਪੁੱਤਰ ਫੁੰਮਨ ਰਾਮ, ਗੁਲਾਬ ਸਿੰਘ ਪੁੱਤਰ ਗੁਰਦਿਆਲ ਸਿੰਘ ਅਤੇ ਕਸ਼ਮੀਰ ਪੁੱਤਰ ਭਾਦੂ ਰਾਮ ਬੀਤੀ ਰਾਤ ਪਿੰਡ ਦਾਨੇਵਾਲਾ ਸਤਕੋਸੀ ਤੋਂ ਦਿਹਾੜੀ ਮਜਦੂਰੀ ਕਰ ਵਾਪਸ ਪਿੰਡ ਪਰਤ ਰਹੇ ਸਨ ਜਦ ਉਹ ਪਿੰਡ ਦੇ ਨੇੜੇ ਪੁੱਜੇ ਤਾਂ ਉਨ੍ਹਾਂ ਦੀ ਬਾਈਕ ਬੇਕਾਬੂ ਹੋ ਕੇ ਪਾਣੀ ਦੇ ਖਾਲੇ ਨਾਲ ਜਾ ਟਕਰਾਈ, ਜਿਸ ਦੇ ਨਾਲ ਤਿੰਨੋਂ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।

ਆਸ-ਪਾਸ ਦੇ ਲੋਕਾਂ ਨੇ ਮੌਕੇ 'ਤੇ 108 ਐਂਬੂਲੈਂਸ ਨੂੰ ਸੂਚਨਾ ਦਿੱਤੀ। ਜਿਸ ਐਂਬੂਲੈਂਸ ਚਾਲਕਾਂ ਨੇ ਮੌਕੇ 'ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇੇ ਡਾਕਟਰਾਂ ਨੇ ਕਿਸ਼ਨ ਕੁਮਾਰ ਨੂੰ ਮਿ੍ਤਕ ਐਲਾਨ ਦਿੱਤਾ ਅਤੇ ਗੁਲਾਬ ਅਤੇ ਕਸ਼ਮੀਰ ਦੀ ਹਾਲਤ ਗੰਭੀਰ ਵੇਖਦੇ ਹੋਏ ਉਨ੍ਹਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement