ਹਾਰ ਤੋਂ ਬਾਅਦ ਹਾਕੀ ਖਿਡਾਰਨ ਵੰਦਨਾ ਦੇ ਪ੍ਰਵਾਰ ਨਾਲ ਬਦਸਲੂਕੀ
Published : Aug 6, 2021, 12:39 am IST
Updated : Aug 6, 2021, 12:39 am IST
SHARE ARTICLE
image
image

ਹਾਰ ਤੋਂ ਬਾਅਦ ਹਾਕੀ ਖਿਡਾਰਨ ਵੰਦਨਾ ਦੇ ਪ੍ਰਵਾਰ ਨਾਲ ਬਦਸਲੂਕੀ

ਵਰਤੇ ਗਏ ਜਾਤੀਸੂਚਕ ਸ਼ਬਦ

ਨਵੀਂ ਦਿੱਲੀ, 5 ਅਗੱਸਤ : ਟੋਕੀਉ ਉਲੰਪਿਕ ਵਿਚ ਬੀਤੇ ਦਿਨ ਭਾਰਤੀ ਮਹਿਲਾ ਹਾਕੀ ਟੀਮ ਨੂੰ  ਸੈਮੀ ਫ਼ਾਈਨਲ ਵਿਚ ਅਰਜਨਟੀਨਾ ਕੋਲੋਂ ਹਾਰ ਦਾ ਸਾਹਮਣਾ ਕਰਨਾ ਪਿਆ | ਇਸ ਤੋਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਕੋਲ ਅਜੇ ਵੀ ਮੌਕਾ ਹੈ, ਟੀਮ ਹੁਣ ਵੀ ਕਾਂਸੀ ਦਾ ਤਮਗ਼ਾ ਜਿੱਤ ਕੇ ਇਤਿਹਾਸ ਰਚ ਸਕਦੀ ਹੈ | ਦੇਸ਼ ਦੀਆਂ ਧੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ ਪਰ ਦੂਜੇ ਪਾਸੇ ਸੈਮੀ ਫਾਈਨਲ ਵਿਚ ਹਾਰ ਤੋਂ ਬਾਅਦ ਮਹਿਲਾ ਹਾਕੀ ਖਿਡਾਰੀ ਵੰਦਨਾ ਕਟਾਰੀਆ ਦੇ ਪ੍ਰਵਾਰ ਨਾਲ ਕੁਝ ਲੋਕਾਂ ਨੇ ਬਦਸਲੂਕੀ ਕੀਤੀ |
  ਪ੍ਰਵਾਰ ਦਾ ਦੋਸ਼ ਹੈ ਕਿ ਹਾਰ ਤੋਂ ਬਾਅਦ ਉਨ੍ਹਾਂ ਲਈ ਜਾਤੀਸੂਚਕ ਸ਼ਬਦ ਵਰਤੇ ਗਏ | ਪ੍ਰਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ਸਾਹਮਣੇ ਜਾਤੀਸੂਚਕ ਸ਼ਬਦ ਕਹੇ ਗਏ ਅਤੇ ਪਟਾਕੇ ਚਲਾਏ ਗਏ | 

ਵੰਦਨਾ ਦੇ ਭਰਾ ਸ਼ੇਖਰ ਨੇ ਮੀਡੀਆ ਨੂੰ  ਦਸਿਆ,''ਅਸੀਂ ਹਾਰ ਤੋਂ ਬਾਅਦ ਦੁਖੀ ਸੀ ਪਰ ਫਿਰ ਅਸੀਂ ਘਰ ਦੇ ਬਾਹਰ ਪਟਾਕਿਆਂ ਦੀ ਆਵਾਜ਼ ਸੁਣੀ | ਜਦੋਂ ਅਸੀਂ ਬਾਹਰ ਆਏ ਤਾਂ ਦੇਖਿਆ ਕਿ ਸਾਡੇ ਹੀ ਪਿੰਡ ਦੇ ਦੋ ਲੋਕ ਸਨ | ਅਸੀਂ ਉਨ੍ਹਾਂ ਨੂੰ  ਜਾਣਦੇ ਹਾਂ ਅਤੇ ਉਹ ਉੱਚੀ ਜਾਤ ਦੇ ਹਨ | ਉਹ ਸਾਡੇ ਘਰ ਦੇ ਬਾਹਰ ਨੱਚ ਰਹੇ ਸੀ | ਉਹ ਜਾਤੀਸੂਚਕ ਅਪਸ਼ਬਦ ਕਹਿ ਰਹੇ ਸੀ | ਸਾਡੇ ਪ੍ਰਵਾਰ ਦਾ ਅਪਮਾਨ ਕਰ ਰਹੇ ਸੀ ਅਤੇ ਕਹਿ ਰਹੇ ਸੀ ਕਿ ਭਾਰਤੀ ਟੀਮ ਇਸ ਲਈ ਹਾਰੀ ਕਿਉਂਕਿ ਉਨ੍ਹਾਂ ਵਿਚ ਬਹੁਤ ਸਾਰੇ ਦਲਿਤ ਹਨ |''
  ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਥਾਨਕ ਪੁਲਿਸ ਨੇ ਇਸ ਮਾਮਲੇ ਵਿਚ ਕੇਸ ਦਰਜ ਕੀਤਾ ਹੈ ਅਤੇ ਇਕ ਵਿਅਕਤੀ ਨੂੰ  ਗਿ੍ਫ਼ਤਾਰ ਵੀ ਕੀਤਾ ਗਿਆ | ਹਰਿਦੁਆਰ ਦੇ ਸਿਡਕੁਲ ਥਾਣੇ ਵਿਚ ਵੰਦਨਾ ਦੇ ਭਰਾ ਚੰਦਰਸ਼ੇਖਰ ਕਟਾਰੀਆ ਵਲੋਂ ਮਾਮਲਾ ਦਰਜ ਕਰਵਾਇਆ ਗਿਆ | 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement