ਹੁਣ Amritsar 'ਚ ਖੁੱਲ੍ਹੇਗਾ Guru Nanak Modikhana, ਨਿਹੰਗ ਸਿੰਘਾਂ ਨੇ ਦਿੱਤੀ ਜ਼ਮੀਨ
Published : Jul 6, 2020, 3:34 pm IST
Updated : Jul 6, 2020, 3:34 pm IST
SHARE ARTICLE
Medical Store Nihang Singh Baljinder Singh Jindu Amritsar
Medical Store Nihang Singh Baljinder Singh Jindu Amritsar

ਬਲਵਿੰਦਰ ਸਿੰਘ ਜਿੰਦੂ ਕਰਨਗੇ ਉਦਘਾਟਨ

ਅੰਮ੍ਰਿਤਸਰ: ਲੁਧਿਆਣਾ ਵਿਚ ਗੁਰੂ ਨਾਨਕ ਮੋਦੀ ਖਾਨੇ ਦੇ ਮੁੱਖ ਸੇਵਾਦਾਰ ਬਲਵਿੰਦਰ ਸਿੰਘ ਜਿੰਦੂ ਵੱਲੋਂ ਦਵਾਈਆਂ ਦੀ ਲੁੱਟ-ਖਸੁੱਟ ਨੂੰ ਲੈ ਕੇ ਇਕ ਵੀਡੀਓ ਅਪਲੋਡ ਕੀਤੀ ਗਈ ਸੀ। ਉਸ ਤੋਂ ਬਾਅਦ ਉਹ ਵੀਡੀਓ ਤੇ ਬਲਵਿੰਦਰ ਸਿੰਘ ਵਿਵਾਦਾਂ ਦੇ ਘੇਰੇ ਵਿਚ ਹਨ।

AmritsarAmritsar

ਇਹ ਮਸਲਾ ਇੰਨਾ ਭਖ ਗਿਆ ਕਿ ਕੈਮਿਸਟਾਂ ਨੇ ਵੀ ਬਲਵਿੰਦਰ ਸਿੰਘ ਜਿੰਦੂ ਦਾ ਜਮ ਕੇ ਵਿਰੋਧ ਕੀਤਾ ਅਤੇ ਜਨਤਾ ਬਲਵਿੰਦਰ ਜਿੰਦੂ ਦੇ ਹੱਕ ਵਿਚ ਆਈ ਸੀ। ਮੋਦੀਖਾਨੇ ਦੀ ਸ਼ੁਰੂਆਤ ਲੁਧਿਆਣੇ ਵਿਚ ਹੋਈ ਸੀ ਤੇ ਹੁਣ ਇਹ ਅੰਮ੍ਰਿਤਸਰ ਮਹਿਤਾ ਰੋਡ ਤੇ ਖੁਲਣ ਜਾ ਰਿਹਾ ਹੈ। ਅੰਮ੍ਰਿਤਸਰ ਤੋਂ ਤਸਵੀਰਾਂ ਦਿਖਾਈਆਂ ਗਈਆਂ ਹਨ ਜਿਸ ਵਿਚ ਨਿਹੰਗਾਂ ਵੱਲੋਂ ਮੋਦੀਖਾਨੇ ਲਈ ਜ਼ਮੀਨ ਦਿੱਤੀ ਗਈ ਹੈ।

Balwinder Singh Jindu Balwinder Singh Jindu

ਕੁੱਝ ਹੀ ਦਿਨਾਂ ਵਿਚ ਗੁਰੂ ਨਾਨਕ ਮੋਦੀਖਾਨਾ ਤਿਆਰ ਕਰਨ ਦੀ ਸ਼ੁਰੂਆਤ ਕੀਤੀ ਜਾਵੇਗੀ। ਅੰਮ੍ਰਿਤਸਰ ਨਿਵਾਸੀ ਇਸ ਮੋਦੀਖਾਨੇ ਤੋਂ ਸਸਤੇ ਰੇਟਾਂ ਤੇ ਦਵਾਈ ਲੈ ਸਕਣਗੇ। ਬਲਵਿੰਦਰ ਸਿੰਘ ਜਿੰਦੂ ਦਾ ਕਹਿਣਾ ਹੈ ਕਿ ਉਹਨਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਨਿਹੰਗਾਂ ਸਿੰਘਾਂ ਦੀਆਂ ਜਥੇਬੰਦੀਆਂ ਵੀ ਉਹਨਾਂ ਨਾਲ ਲੱਗ ਕੇ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾ ਤੇ ਪਹਿਰਾ ਦੇਣ ਲੱਗੀਆਂ ਹਨ।

AmritsarAmritsar

ਦਵਾਈ ਮਾਫੀਆ ਵੱਲੋਂ ਮੋਦੀਖਾਨੇ ਤੇ ਦਵਾਈਆਂ ਦੀ ਸਪਲਾਈ ਰੋਕ ਦਿੱਤੀ ਗਈ ਹੈ, ਬਾਥਰੂਮ ਨੂੰ ਤਾਲਾ ਲਗਾ ਦਿੱਤਾ ਗਿਆ ਹੈ ਤੇ ਗੁਰਦੁਆਰਾ ਸਾਹਿਬ ਨੂੰ ਵੀ ਲਾਕ ਕਰ ਦਿੱਤਾ ਗਿਆ ਹੈ। ਉੱਥੇ ਹੀ ਉਹਨਾਂ ਕਿਹਾ ਕਿ ਇਹ ਪ੍ਰੋਜੈਕਟ ਕਿਸੇ ਵਿਅਕਤੀ ਵੱਲੋਂ ਨਹੀਂ ਹੈ ਸਗੋਂ ਇਹ ਬਾਬੇ ਨਾਨਕ ਦਾ ਹੈ। ਇਸ ਪ੍ਰੋਜੈਕਟ ਦਾ ਵਿਰੋਧ ਨਾ ਕੀਤਾ ਜਾਵੇ ਸਗੋਂ ਇਸ ਨੇਕ ਕੰਮ ਵਿਚ ਲੋਕਾਂ ਦਾ ਸਹਿਯੋਗ ਚਾਹੀਦਾ ਹੈ।

AmritsarAmritsar

ਜਿਵੇਂ ਕਿਸਾਨਾਂ ਨੂੰ ਚਾਰੇ ਪਾਸੇ ਮਾਰ ਪੈ ਰਹੀ ਹੈ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਬੀਜ਼ਾਂ, ਖਾਦਾਂ ਤੇ ਹੋਰ ਜੋ ਕਿਸਾਨਾਂ ਲਈ ਲੋੜੀਦਾਂ ਸਮਾਨ ਹੁੰਦਾ ਹੈ ਉਸ ਦੇ ਮੋਦੀਖਾਨੇ ਖੋਲ੍ਹੇ ਜਾਣ ਤਾਂ ਜੋ ਕਿਸਾਨਾਂ ਨੂੰ ਲੁੱਟ ਤੋਂ ਬਚਾਇਆ ਜਾ ਸਕੇ। ਉਹਨਾਂ ਅੱਗੇ ਕਿਹਾ ਕਿ ਉਹ ਲੋਕਾਂ ਨਾਲ ਵਾਅਦਾ ਕਰਦੇ ਹਨ ਕਿ ਉਹ ਇਸ ਕੰਮ ਨੂੰ ਨੇਪਰੇ ਚਾੜ ਕੇ ਹਟਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement