ਕੋਰੋਨਾ ਤਾਲਾਬੰਦੀ ਕਾਰਨ ਖੁੰਝੇ ਖ਼ਰੀਦਦਾਰ ਹਾਈ ਕੋਰਟ ਪੁੱਜੇ
Published : Jul 6, 2020, 10:00 am IST
Updated : Jul 6, 2020, 10:00 am IST
SHARE ARTICLE
Punjab Haryana High Court
Punjab Haryana High Court

ਸੁਪਰੀਮ ਕੋਰਟ 'ਚ ਪੈਂਡਿੰਗ ਕੇਸ ਦਾ ਸਟੇਟਸ ਵੀ ਪੁਛਿਆ

ਚੰਡੀਗੜ੍ਹ, 5 ਜੁਲਾਈ (ਨੀਲ ਭਲਿੰਦਰ ਸਿੰਘ) : ਭਾਰਤ ਸਟੇਜ (ਬੀਐਸ)-4 ਇੰਜਣ ਵਾਲੇ ਵਾਹਨਾਂ ਨੂੰ ਅੰਤਮ ਤਾਰੀਖ ਤੋਂ ਪਹਿਲਾਂ ਖਰੀਦਣ ਅਤੇ ਰਜਿਸਟਰੇਸ਼ਨ ਨਹੀਂ ਕਰਵਾ ਸਕਣ ਵਾਲੇ ਖਰੀਦਾਰਾਂ ਨੇ ਇਨਸਾਫ਼ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਬੂਹਾ ਖੜਕਾਇਆ ਹੈ। ਇਸ ਬਾਬਤ ਦਾਇਰ ਪਟੀਸ਼ਨ ਤਹਿਤ ਪਟੀਸ਼ਨਰਾਂ ਨੇ ਵਾਹਨ ਨੂੰ ਵੇਚਣ ਨਾਲ ਸਬੰਧਤ ਨਿਯਮਾਂ ਬਾਰੇ  ਜਾਣਕਾਰੀ ਨਾ ਪਤਾ ਲੱਗ ਸਕਣ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਇਸ ਕਾਰਨ ਹੁਣ ਵਾਹਨ ਰਜਿਸਟਰੇਸ਼ਨ ਨਾ ਹੋਣ ਕਾਰਨ ਉਹ ਮੁਸ਼ਕਿਲ 'ਚ ਫਸ ਗਏ  ਹਨ।

ਹਾਈ ਕੋਰਟ ਨੇ ਇਸ ਮਾਮਲੇ 'ਚ ਕੇਂਦਰ ਸਰਕਾਰ ਸਹਿਤ ਹੋਰਨਾਂ ਨੂੰ ਨੋਟਿਸ ਜਾਰੀ ਕਰਦਿਆਂ ਜਵਾਬ ਤਲਬ ਕਰ ਲਿਆ ਹੈ। ਖਰੀਦਦਾਰਾਂ ਦੇ ਵਕੀਲ ਨੇ ਹਾਈ ਕੋਰਟ ਨੂੰ ਦਸਿਆ ਕਿ ਸੁਪਰੀਮ ਕੋਰਟ ਨੇ ਬੀਐਸ-4 ਇੰਜਣ ਵਾਲੇ ਵਾਹਨਾਂ ਨੂੰ ਵੇਚਣ ਦੀ ਅੰਤਮ ਤਾਰੀਖ 30 ਅਪ੍ਰੈਲ ਨਿਰਧਾਰਤ ਕੀਤੀ ਸੀ। ਜਾਚਕ ਨੇ ਤਾਰੀਖ ਤੋਂ ਬਹੁਤ ਪਹਿਲਾਂ ਵਾਹਨ ਖਰੀਦ ਲਿਆ ਸੀ। ਵਾਹਨ ਖਰੀਦਣ ਤੋਂ ਬਾਅਦ  ਕੋਰੋਨਾਵਾਇਰਸ ਲਾਕਡਾਊਨ ਲਾਗੂ ਕਰ ਦਿਤਾ ਗਿਆ। ਲਾਕਡਾਊਨ ਹੋਣ   ਕਾਰਨ ਜਾਚਕ ਸਹਿਤ ਬਹੁਤ ਸਾਰੇ ਲੋਕ ਆਪਣੇ ਵਾਹਨਾਂ ਦਾ ਰਜਿਸਟਰੇਸ਼ਨ ਨਹੀਂ ਕਰਵਾ ਸਕੇ ।  

File PhotoFile Photo

ਬੈਂਚ ਨੂੰ ਦਸਿਆ ਕਿ ਇਸ ਤੋਂ ਬਾਅਦ ਵੀ 10 ਦਿਨ ਲਈ ਰਜਿਸਟਰੇਸ਼ਨ ਹੇਤੁ ਸਮਾਂ ਦਿਤਾ ਗਿਆ ਸੀ ਪਰ ਲਾਕਡਾਊਨ ਕਾਰਨ ਜ਼ਿਆਦਾਤਰ ਲੋਕ ਇਸ ਦਾ ਫ਼ਾਇਦਾ ਨਹੀਂ ਚੁੱਕ ਸਕੇ। ਸੁਪ੍ਰੀਮ ਕੋਰਟ ਵਿਚ ਹਾਲੇ ਵੀ ਬੀਐਸ-4 ਵਾਹਨਾਂ ਨੂੰ ਲੈ ਕੇ ਮਾਮਲਾ ਪੈਂਡਿੰਗ ਹੈ। ਹਾਈ ਕੋਰਟ ਨੇ ਮਾਮਲੇ 'ਚ ਨੋਟਿਸ ਜਾਰੀ ਕਰਨ ਦੇ ਨਾਲ ਹੀ ਕੇਂਦਰ ਸਰਕਾਰ ਨੂੰ ਆਦੇਸ਼ ਦਿਤੇ ਹਨ ਕਿ ਸੁਪਰੀਮ ਕੋਰਟ ਵਿਚ ਪੈਂਡਿੰਗ ਮਾਮਲੇ ਦਾ ਤਾਜ਼ਾ ਸਟੇਟਸ ਵੀ ਦਸਿਆ ਜਾਵੇ।
ਕੇਂਦਰ ਤੇ ਹੋਰਨਾਂ ਨੂੰ ਨੋਟਿਸ ਜਾਰੀ

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement