ਬਠਿੰਡਾ ਦੀ ਕੁੜੀ ਨੇ ਕੀਤਾ ਨਾਮ ਰੌਸ਼ਨ,ਰਾਜਸਥਾਨ 'ਚ ਬਣੀ ਸਹਾਇਕ ਕੁਲੈਕਟਰ
Published : Jul 6, 2020, 8:13 am IST
Updated : Jul 6, 2020, 8:13 am IST
SHARE ARTICLE
Arshdeep kaur brar
Arshdeep kaur brar

ਪੰਜਾਬ ਦੀ ਅਰਸ਼ਦੀਪ ਰਾਜਸਥਾਨ 'ਚ ਬਣੀ ਸਹਾਇਕ ਕੁਲੈਕਟਰ

ਬਠਿੰਡਾ : ਸਥਾਨਕ ਸ਼ਹਿਰ ਦੀ ਰਹਿਣ ਵਾਲੀ ਇੱਕ ਹੋਰ ਨੌਜਵਾਨ ਲੜਕੀ ਨੇ ਇਲਾਕੇ ਦਾ ਨਾਂ ਰੋਸ਼ਨ ਕਰਦਿਆਂ ਰਾਜਸਥਾਨ ਦੇ ਜੈਪੂਰ ਸ਼ਹਿਰ 'ਚ ਸਹਾਇਕ ਕੁਲੈਕਟਰ ਦਾ ਅਹੁਦਾ ਸੰਭਾਲ ਲਿਆ।

Bathinda road accident, 2 killedBathinda

ਸ਼ਹਿਰ ਦੇ ਮਾਡਲ ਟਾਊਨ ਫ਼ੇਜ-2 ਵਿਚ ਰਹਿਣ ਵਾਲੇ ਸਾਬਕਾ ਅਧਿਆਪਕ ਪਰਮਜੀਤ ਸਿੰਘ ਬਰਾੜ ਦੀ ਹੋਣਹਾਰ ਧੀ ਅਰਸ਼ਦੀਪ ਕੌਰ ਬਰਾੜ ਨੇ ਦੋ ਸਾਲ ਪਹਿਲਾਂ ਰਾਜਸਥਾਨ ਸਿਵਲ ਸਰਵਿਸ 'ਚ 42ਵਾਂ ਰੈਂਕ ਹਾਸਲ ਕੀਤਾ ਸੀ।

photoArshdeep kaur brar

ਜਦਕਿ ਹੁਣ ਕੁੱਝ ਦਿਨ ਪਹਿਲਾਂ ਖ਼ਤਮ ਹੋਈ ਟਰੈਨਿੰਗ ਵਿਚ ਟਾਪ ਪੁਜ਼ੀਸਨ ਪ੍ਰਾਪਤ ਕੀਤੀ ਹੈ। ਸਥਾਨਕ ਸੈਂਟ ਜੋਸਫ਼ ਕਾਨਵੈਂਟ ਸਕੂਲ 'ਚੋਂ ਸਿਖਿਆ ਪ੍ਰਾਪਤ ਕਰਨ ਵਾਲੀ ਅਰਸ਼ਦੀਪ ਨੇ ਬੀ.ਟੈਕ ਤੋਂ ਬਾਅਦ ਐਮ.ਬੀ.ਏ ਵੀ ਕੀਤੀ ਹੋਈ ਹੈ।

JaipurJaipur

ਪਰਮਜੀਤ ਸਿੰਘ ਬਰਾੜ ਨੇ ਦਸਿਆ ਕਿ ਕੁੱਝ ਸਾਲ ਪਹਿਲਾਂ ਅਰਸ਼ਦੀਪ ਦੀ ਚੋਣ ਪੀਸੀਐਸ ਅਲਾਇਡ ਵਿਚ ਵੀ ਹੋ ਗਈ ਸੀ, ਜਿਸ ਤੋਂ ਬਾਅਦ ਉਸ ਨੇ ਸਹਾਇਕ ਰਜਿਸਟਰਾਰ ਵਜੋਂ ਜੁਆਇੰਨਿਗ ਕੀਤੀ ਸੀ।

ਪ੍ਰੰਤੂ ਅੱਗੇ ਵਧਣ ਦੀ ਲਾਲਸਾ ਤੇ ਨਿਰੰਤਰ ਮਿਹਨਤ ਦੇ ਚਲਦਿਆਂ ਸਾਜਲ 2018 ਵਿਚ ਉਹ ਰਾਰਾਜਸਥਾਨ ਸਿਵਲ ਸਰਵਿਸਿਜ਼ ਲਈ ਚੁਣੀ ਗਈ ਸੀ। ਅਰਸ਼ਦੀਪ ਦੀ ਦੂਜੀ ਭੈਣ ਵੀ ਕੈਨੇਡਾ ਦੇ ਵਿਚ ਡਾਕਟਰ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement