ਹਾਈ ਕੋਰਟ ਵਿਚ ਅਗਲੇ ਹਫ਼ਤੇ ਤੋਂ ਸ਼ੁਰੂ ਹੋ ਜਾਵੇਗੀ ਨਿਯਮਿਤ ਸੁਣਵਾਈ
Published : Jun 6, 2020, 9:32 am IST
Updated : Jun 6, 2020, 9:32 am IST
SHARE ARTICLE
punjab haryana high court
punjab haryana high court

ਕੌਮਾਂਤਰੀ ਪੱਧਰ ’ਤੇ ਫੈਲੀ ੋਵਿਡ-19  ਦੇ ਮਹਾਂਮਾਰੀ ਕਾਰਨ ਪਿਛਲੇ ਲਗਭਗ ਢਾਈ ਮਹੀਨੇ ਤੋਂ ਆਨਲਾਈਨ ਅਤੇ

ਚੰਡੀਗੜ੍ਹ, 5 ਜੂਨ (ਨੀਲ ਭਲਿੰਦਰ ਸਿੰਘ) : ਕੌਮਾਂਤਰੀ ਪੱਧਰ ’ਤੇ ਫੈਲੀ ੋਵਿਡ-19  ਦੇ ਮਹਾਂਮਾਰੀ ਕਾਰਨ ਪਿਛਲੇ ਲਗਭਗ ਢਾਈ ਮਹੀਨੇ ਤੋਂ ਆਨਲਾਈਨ ਅਤੇ ਜ਼ਰੂਰੀ ਸੁਣਵਾਈਆਂ ਕਰ ਰਹੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਗਲੇ ਹਫ਼ਤੇ ਤੋਂ ਆਮ ਵਾਂਗ ਫਾਈਲਿੰਗ ਦੀ ਵਿਵਸਥਾ ਸ਼ੁਰੂ ਕਰਨ ਦੇ ਆਦੇਸ਼ ਦਿਤੇ ਹਨ। ਜਿਸ ਤਹਿਤ ਦੀਵਾਨੀ ਅਤੇ ਹੋਰ ਮਾਮਲੇ ਅਤੇ ਅਪੀਲਾਂ ਵੀ ਦਰਜ ਕੀਤੀ ਜਾ ਸਕਣਗੀਆਂ, ਪਰ ਇਸ ਲਈ ਕਾਊਂਟਰਾਂ, ਲੈਨ ਨੈੱਟਵਰਕ ਅਤੇ ਸ਼ੈੱਡ ਆਦਿ ਦੀ ਵਿਵਸਥਾ ਕਰਨ ਵਿਚ ਕੁੱਝ ਸਮਾਂ ਲੱਗ ਸਕਦਾ ਹੈ।

Punjab Haryana High Court Punjab Haryana High Court

ਪੰਜਾਬ ਅਤੇ ਹਰਿਆਣਾ ਬਾਰ ਕਾਊਂਸਲ ਨੇ ਹਾਲ ਹੀ ਵਿਚ ਮੁੱਖ ਜੱਜ ਨੂੰ ਪੱਤਰ ਲਿਖ ਕੇ ਹਾਈ ਕੋਰਟ ਸਮੇਤ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਅਦਾਲਤਾਂ ਵਿਚ ਆਮ ਵਾਂਗ ਕਾਰਜ ਵਿਵਸਥਾ ਬਹਾਲ ਕਰਨ ਦੀ ਮੰਗ ਕੀਤੀ ਸੀ। ਦਸਣਯੋਗ ਹੈ ਕਿ ਹਾਈਕੋਰਟ ਵਿਚ ਵੱਡੀ ਗਿਣਤੀ ਵਿਚ ਕੇਸ ਪੈਂਡਿੰਗ ਪਏ ਹਨ। ਪਹਿਲਾਂ ਤੋਂ ਹੀ ਲਮਕਦੇ ਆ ਰਹੇ ਇਹ ਕੇਸ ਕੋਵਿਡ-19 ਤਾਲਾਬੰਦੀ ਕਾਰਨ ਬਣੇ ਹਾਲਾਤ ’ਚ ਹੋਰ ਲਮਕ ਚੁੱਕੇ ਹਨ। ਅਜਿਹੇ ਵਿਚ ਅਦਾਲਤਾਂ ਵਿਚ ਨਿਆਂ ਦੇਣ ’ਚ ਹੋਰ ਤੇਜ਼ੀ ਲਿਆਂਦੇ ਜਾਣ ਦੀ ਤਵੱਕੋਂ ਕੀਤੀ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement