ਜੈਵਿਕ-ਵਿਭਿੰਨਤਾ ਦੇ ਨਾਸ ਕਾਰਨ ਮੁਹਾਲ ਹੋ ਜਾਵੇਗਾ ਸਾਡਾ ਜਿਊਣਾ : ਅਲੋਕ ਸ਼ੇਖਰ ਆਈ.ਏ.ਐਸ
Published : Jun 6, 2020, 7:57 am IST
Updated : Jun 6, 2020, 7:58 am IST
SHARE ARTICLE
Alok Shekhar IAS
Alok Shekhar IAS

ਤਾਲਾਬੰਦੀ ਦੌਰਾਨ ਹਵਾ ਦੀ ਗੁਣਵੱਤਾ 'ਚ ਆਇਆ ਸੁਧਾਰ, ਪ੍ਰਦੂਸ਼ਣ ਘਟਿਆ ਡਾ. ਮਰਵਾਹਾ

ਕਪੂਰਥਲਾ, 5 ਜੂਨ (ਸਪੋਕਸਮੈਨ ਸਮਾਚਾਰ ਸੇਵਾ) : ਜੰਗਲਾਂ ਦੀ ਕਟਾਈ, ਜੰਗਲੀ ਜੀਵਾਂ ਦੇ ਟਿਕਾਣਿਆਂ ਦੇ ਕਬਜੇ ਕਰਨ ਅਤੇ ਉਹਨਾਂ ਦੇ ਖਾਤਮੇ,  ਸਾਲ ਵਿਚ ਇਕ ਤੋਂ ਵੱਧ ਫ਼ਸਲਾਂ ਲੈਣ ਦੀ ਲਾਲਸਾ ਸਮੇਤ ਮਨੁੱਖੀ ਗਤੀਵਿਧੀਆਂ ਦੇ ਕਾਰਨ ਜਲਵਾਯੂ ਇੰਨੀ ਤੇਜ਼ੀ ਨਾਲ ਬਦਲ ਰਿਹਾ ਕਿ ਇਸ ਨੇ ਕੁਦਰਤ ਨੂੰ ਵੀ ਪਿੱਛੇ ਛੱਡ ਦਿਤਾ ਹੈ। ਜੇਕਰ ਅਸੀਂ ਇਸ ਹੀ ਰਾਹ 'ਤੇ ਚਲਦੇ ਰਹੇ ਅਤੇ ਜੈਵਿਕ-ਵਿਭਿੰਨਤਾ ਦਾ ਖ਼ਾਤਮਾ ਕਰਦੇ ਰਹੇ ਤਾਂ ਆਉਣ ਵਾਲੇ ਸਮੇਂ ਵਿਚ ਸਾਡਾ ਜਿਉਣਾ ਮੁਸ਼ਕਲ ਹੋ ਜਾਵੇਗਾ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਮੁੱਖ ਸਕੱਤਰ ਵਿਗਿਆਨ ਤਕਨਾਲੌਜੀ ਤੇ ਵਾਤਾਵਰਣ ਪੰਜਾਬ, ਸ੍ਰੀ ਅਲੋਕ ਸ਼ੇਖਰ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਹਿਯੋਗ ਨਾਲ ਵਿਸ਼ਵ ਵਾਤਾਵਰਣ ਦਿਵਸ ਮੌਕੇ ਕਰਵਾਏ ਵੈਬੀਨਾਰ ਮੌਕੇ ਕੀਤਾ। ਇਸ ਵੈਬੀਨਾਰ ਦੀ ਮੇਜ਼ਬਾਨੀ ਕਰਦਿਆਂ ਡਾ. ਨੀਲਿਮਾ ਜੇਰਥ ਡਾਇਰੈਕਟਰ ਜਨਰਲ ਸਾਇੰਸ ਸਿਟੀ ਨੇ ਕਿਹਾ ਕਿ ਮਨੁੱਖ ਧਰਤੀ ਸਮਰੱਥਾਂ ਤੋਂ ਪਰੇ ਹੋ ਕੇ ਕੁਦਰਤੀ ਸਰੋਤਾਂ ਦੀ ਵਰਤੋਂ ਕਰ ਰਿਹਾ, ਜਿਹੜੀ ਕਿ ਸਾਡੇ ਸਰਿਆਂ ਦੇ ਵਾਤਾਵਰਣ ਦੀ ਸਰੁੱਖਿਆ ਲਈ ਖ਼ਤਰੇ ਦੀ ਘੰਟੀ ਹੈ। ਵਿਸ਼ਵ ਵਾਤਾਵਰਣ ਦਿਵਸ  ਸਾਨੂੰ ਇਸ ਵਾਲੇ ਜਾਗਰੂਕ ਹੋਣ ਦਾ ਹੋਕਾ ਦੇ ਰਿਹਾ ਹੈ। ਇਸ ਮੌਕੇ 100 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ।

ਵੈਬੀਨਾਰ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਡਾ. ਸਤਵਿੰਦਰ ਸਿੰਘ ਮਰਵਾਹਾ ਨੇ ਕਿਹਾ ਕਿ ਇਸ ਵਾਰ ਵਿਸ਼ਵ  ਵਾਤਾਵਰਣ ਦਿਵਸ  ਦਾ ਥੀਮ “ਜੈਵਿਕ ਵਿਭਿੰਨਤਾ ਅਤੇ ਕੁਦਰਤ ਲਈ ਸਮਾਂ” ਹੈ। ਉਨ੍ਹਾਂ ਕਿਹਾ ਜਦੋਂ ਪੂਰੀ ਦੁਨੀਆਂ ਕੋਰੋਨਾ ਮਹਾਂਮਾਰੀ ਨਾਲ ਲੜ ਰਹੀ ਹੈ, ਇਸ ਵਕਤ ਕੁਦਰਤ ਦੀ ਸਾਂਭ-ਸੰਭਾਲ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਕ ਕੁਦਰਤ ਹੀ ਹੈ ਜੋ ਸਾਨੂੰ ਖਾਣ ਲਈ ਭੋਜਨ, ਸਾਹ ਲੈਣ ਲਈ ਹਵਾ ਅਤੇ ਪੀਣ ਲਈ ਪਾਣ ਅਤੇ ਜਿਉਣ ਲਈ ਸਵੱਛ ਵਾਤਾਵਰਣ  ਮਹੁੱਈਆਂ ਕਰਵਾਉਂਦੀਹੈ।

ਨਦੀਆਂ ਦੇ ਪਾਣੀਆਂ ਦੀ ਗੁਣਵੱਤਾ ਵਿਚ ਸੁਧਾਰ ਲਿਆਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਤਾਲਾਬੰਦੀ ਦੇ ਸਮੇਂ ਵੇਖਿਆ ਗਿਆ ਹੈ ਜਦੋਂ ਸਾਰੀਆਂ ਫ਼ੈਕਟਰੀਆਂ ਬੰਦ ਸਨ ਤਾਂ ਵੀ ਦਰਿਆਵਾਂ ਦਾ ਪਾਣੀ ਗੰਦਲਾ ਹੀ ਰਿਹਾ ਹੈ, ਕਿਉਂ ਕਿ ਪਾਣੀ ਦੇ ਸਰੋਤ ਹੀ ਗੰਦਲੇ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੀ ਤਾਲਾਬੰਦੀ ਦੌਰਾਨ ਸਨਅੱਤ ਦੇ ਬੰਦ ਹੋਣ ਦਾ ਸਾਕਰਾਤਮਕ ਪ੍ਰਭਾਵ ਪਾਣੀ 'ਤੇ ਇੰਨਾ ਜ਼ਿਆਦਾ ਨਹੀਂ ਵੇਖਿਆ ਗਿਆ ਜਿੰਨਾ ਫ਼ੈਕਟਰੀਆਂ ਅਤੇ ਟਰਾਂਸਪੋਰਟ ਬੰਦ ਹੋਣ ਦਾ ਪ੍ਰਭਾਵ ਹਵਾ ਦੇ ਪ੍ਰਦੂਸ਼ਣ 'ਤੇ ਪਿਆ ਹੈ। ਭਾਵ ਇਸ ਨਾਲ ਹਵਾ ਦੀ ਗੁਣਵੱਤਾ ਵਿਚ ਸੁਧਾਰ ਵੇਖਿਆ ਗਿਆ ਹੈ।

File PhotoFile Photo

ਇਸ ਮੌਕੇ  ਭਾਰਤ ਸਰਕਾਰ ਦੇ  ਕੌਮੀ ਜੈਵਿਕ ਵਿਭਿੰਨਤਾ ਅਥਾਰਟੀ  ਦੇ ਸਕੱਤਰ ਸ੍ਰੀ ਜੇ ਜਸਟਿਨ ਮੋਹਨ ਨੇ ਜੈਵਿਕ ਵਿਭਿੰਨਤਾ ਐਕਟ ਦਾ ਹਵਾਲਾਂ ਦਿੰਦਿਆਂ ਕਿਹਾ ਕਿ  ਜਨ-ਸਧਾਰਣ, ਸਨਅੱਤ ਅਤੇ ਵਪਾਰੀਆਂ ਵਿਚ ਜੈਵਿਕ ਵਿਭਿੰਨਤਾ ਦੇ ਰੱਖ-ਰਖਾਵ ਪ੍ਰਤੀ ਜਾਗਰੂਕਤਾ ਕਮੀ ਇਕ ਬਹੁਤ ਵੱਡੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਥਾਈ ਵਿਕਾਸ ਲਈ ਜੈਵਿਕ ਵਿਭਿੰਨਤਾ ਦੇ ਲਾਭਾਂ ਬਾਰੇ ਆਮ ਲੋਕਾਂ ਨੂੰ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ।

ਇਸ ਮੌਕੇ ਨਿਊਯਾਰਕ ਦੇ ਅਰਥ ਇੰਸਟੀਚਿਊਟ ਨਾਲ ਸਬੰਧ ਐਸ.ਡੀ ਜੀ ਅਕੈਡਮੀ ਦੀ ਡਾਇਰੈਕਟਰ ਡਾ. ਚੰਦਰਿਕਾ ਬਾਹਦੁਰ ਨੇ ਕਿਹਾ ਕਿ ਸਥਾਈ ਵਿਕਾਸ ਦੇ 17 ਟੀਚਿਆਂ ਦੀ ਪ੍ਰਾਪਤੀ  ਲਈ ਇਕਜੁੱਟ ਹੋਕੇ ਯਤਨ ਹੋਣੇ ਚਾਹੀਦੇ ਹਨ ਅਤੇ ਵਿਸ਼ਵ ਪੱਧਰ 'ਤੇ ਅਜਿਹੇ ਤਜਰਬੇ ਸਾਂਝੇ ਹੋਣੇ ਚਾਹੀਦੇ ਹਨ।  ਇਸ ਮੌਕੇ ਬੱਚਿਆਂ ਦੇ ਭਾਸ਼ਣ ਅਤੇ ਕਵਿਤਾ ਲਿਖਣ ਦੇ ਮੁਕਾਬਲੇ ਵੀ ਕਰਵਾਏ ਗਏ ਜਿਹਨਾਂ ਨੂੰ ਸਾਇੰਸ ਸਿਟੀ ਖੁੱਲ੍ਹਣ 'ਤੇ ਇਨਾਮ ਦਿੱਤੇ ਜਾਣਗੇ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement