ਭਾਰਤ ਅਤੇ ਚੀਨ ਵਿਚਕਾਰ ਲੈਫ਼ਟੀਨੈਂਟ ਜਨਰਲ ਪੱਧਰੀ ਗੱਲਬਾਤ ਅੱਜ ਹੋਵੇਗੀ
Published : Jun 6, 2020, 7:15 am IST
Updated : Jun 6, 2020, 7:15 am IST
SHARE ARTICLE
file photo
file photo

ਭਾਰਤ ਅਤੇ ਚੀਨ ਦੀ ਸਰਹੱਦ 'ਤੇ ਤਣਾਅ ਵਾਲੀ ਸਥਿਤੀ ਹੈ

ਨਵੀਂ ਦਿੱਲੀ : ਭਾਰਤ ਅਤੇ ਚੀਨ ਦੀ ਸਰਹੱਦ 'ਤੇ ਤਣਾਅ ਵਾਲੀ ਸਥਿਤੀ ਹੈ। ਇਸ ਦੌਰਾਨ ਦੋਹਾਂ ਦੇਸ਼ਾਂ ਦੇ ਫ਼ੌਜੀ ਕਮਾਂਡਰਾਂ ਦੀ ਕੱਲ੍ਹ ਯਾਨੀ ਸਨਿਚਰਵਾਰ ਨੂੰ ਗੱਲਬਾਤ ਹੋਣ ਜਾ ਰਹੀ ਹੈ। ਸੂਤਰਾਂ ਅਨੁਸਾਰ, ਫ਼ੌਜੀ ਕਮਾਂਡਰਾਂ ਦੀ ਸਵੇਰੇ ਮੋਲਦੋ, ਚੀਨ 'ਚ ਗੱਲਬਾਤ ਹੋਵੇਗੀ, ਜੋ ਲੱਦਾਖ ਸੈਕਟਰ ਦੇ ਚੁਸ਼ੂਲ ਸਾਹਮਣੇ ਸਥਿਤ ਹੈ।

China gives india 1 70 lakh ppe suit for war with corona  Xi Jinping and Narendra Modi

ਭਾਰਤ ਵਲੋਂ ਇਸ ਗੱਲਬਾਤ ਵਿਚ 14 ਕੋਰ ਕਮਾਂਡਰ ਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਚੀਨੀ ਮੇਜਰ ਜਨਰਲ ਲਿਊ ਲਿਨ ਨਾਲ ਚਰਚਾ ਕਰਨਗੇ। ਭਾਰਤੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਦਖਣੀ ਝਿਨਜਿਆਂਗ ਮਿਲਟਰੀ ਏਰੀਆ ਦੇ ਕਮਾਂਡਰ ਹਨ।

Indian ArmyIndian Army

ਇਸ ਦੌਰਾਨ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ (ਐਲ.ਏ.ਸੀ.) 'ਤੇ ਦੋਹਾਂ ਦੇਸ਼ਾਂ ਦਰਮਿਆਨ ਹੋਏ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਚੀਨ-ਭਾਰਤ ਸਰਹੱਦ ਉੱਤੇ ਚੌਕਸੀ ਰੱਖਣ ਵਾਲੇ ਅਪਣੇ ਪਛਮੀ ਥੀਏਟਰ ਕਮਾਂਡ ਫੋਰਸਾਂ ਲਈ ਚੀਨ ਦੇ ਨਵੇਂ ਸੈਨਿਕ ਕਮਾਂਡਰ ਨਿਯੁਕਤ ਕੀਤੀ ਹੈ।

Army in LehArmy 

ਇਹ ਕਦਮ ਸਨਿੱਚਰਵਾਰ  ਨੂੰ ਸਰਹੱਦ 'ਤੇ ਤਣਾਅ ਨੂੰ ਖ਼ਤਮ ਕਰਨ ਲਈ ਸੀਨੀਅਰ ਭਾਰਤੀ ਅਤੇ ਚੀਨੀ ਫ਼ੌਜੀ ਅਧਿਕਾਰੀਆਂ ਦਰਮਿਆਨ ਹੋਈ ਵੱਡੀ ਗੱਲਬਾਤ ਤੋਂ ਪਹਿਲਾਂ ਚੁਕਿਆ ਗਿਆ ਹੈ।

ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਦੀ ਵੈਸਟਰਨ ਥੀਏਟਰ ਕਮਾਂਡ ਨੇ ਅਪਣੀ ਅਧਿਕਾਰਤ ਵੈੱਬਸਾਈਟ 'ਤੇ ਐਲਾਨ ਕੀਤਾ ਹੈ ਕਿ ਲੈਫ਼ਟੀਨੈਂਟ ਜਨਰਲ ਸ਼ੂ ਕਿਲਿੰਗ ਨੂੰ ਇਸ ਦੀ ਸਰਹੱਦੀ ਸੈਨਾਵਾਂ ਦਾ ਨਵਾਂ ਕਮਾਂਡਰ ਨਿਯੁਕਤ ਕੀਤਾ ਹੈ।

ਖ਼ਬਰਾਂ ਤੋਂ ਮੁਤਾਬਕ ਇਸ ਤੋਂ ਪਹਿਲਾਂ ਕਿਲਿੰਗ ਪੂਰਬੀ ਥੀਏਟਰ ਕਮਾਂਡ ਵਿਚ ਸੇਵਾ ਨਿਭਾਅ ਚੁੱਕੇ ਹਨ। ਪੀ.ਐਲ.ਏ. ਦੀ ਪਛਮੀ ਥੀਏਟਰ ਕਮਾਂਡ ਭਾਰਤ ਨਾਲ 3,488 ਕਿਲੋਮੀਟਰ ਲੰਮੀ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਉੱਤੇ ਨਿਗਰਾਨੀ ਕਰਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement