ਖ਼ਬਰਾਂ |

ਤਾਜ਼ਾ |

ਪਰਵਾਸੀ ਪ੍ਰੇਮੀ ਨਾਲ ਮਿਲ ਕੇ ਨਾਬਾਲਗ਼ਾ ਵਲੋਂ ਪਿਤਾ ਦਾ ਕਤਲ
Published : May 6, 2026, 7:06 am IST
Updated : May 6, 2026, 8:50 am IST
SHARE ARTICLE
photo
photo

ਲਾਸ਼ ਖ਼ੁਰਦ-ਬੁਰਦ ਕਰਨ ਲਈ ਨਹਿਰ 'ਚ ਸੁੱਟੀ, ਪੁਲਿਸ ਨੇ ਲੜਕੀ ਤੇ ਉਸ ਦੇ ਪ੍ਰੇਮੀ ਨੂੰ ਕੀਤਾ ਕਾਬੂ

ਖਰੜ  (ਅਮਨਪ੍ਰੀਤ ਖਾਨਪੁਰੀ, ਪੰਕਜ ਚੱਢਾ):  ਇਕ ਪਰਵਾਸੀ ਨੌਜਵਾਨ ਦੇ ਇਸ਼ਕ ’ਚ ਅੰਨ੍ਹੀ ਹੋਈ ਨਾਬਾਲਗ਼ ਲੜਕੀ ਨੇ ਅਪਣੇ ਆਸ਼ਕ  ਨਾਲ ਮਿਲ ਕੇ ਅਪਣੇ ਪਿਤਾ ਨੂੰ ਅਗਵਾ ਕਰ ਉਸ ਦਾ ਕਤਲ ਕਰ ਲਾਸ਼ ਨਹਿਰ ’ਚ ਸੁੱਟ ਖੁਰਦ ਬੁਰਦ ਕਰਨ ਬਾਰੇ ਸੂਚਨਾ ਪ੍ਰਾਪਤ ਹੋਈ ਹੈ। ਜਾਣਕਾਰੀ ਦਿੰਦਿਆਂ ਡੀਐਸਪੀ ਖਰੜ ਇਸ਼ਾਨ ਸਿੰਗਲਾ ਨੇ ਦੱਸਿਆ ਕਿ ਖਰੜ ਦੀ ਰਹਿਣ ਵਾਲੀ ਇਕ ਔਰਤ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦਾ ਵਿਆਹ ਗੁਰਸੇਵਕ ਸਿੰਘ ਨਾਲ 20 ਸਾਲ ਪਹਿਲਾਂ ਹੋਇਆ ਸੀ ਜਿਸ ਤੋਂ ਉਸਦੇ ਚਾਰ ਬੱਚੇ ਹਨ ਜਿਨ੍ਹਾਂ ਵਿਚ ਤਿੰਨ ਲੜਕੀਆਂ ਤੇ ਇਕ ਲੜਕਾ ਹਨ।

ਉਨ੍ਹਾਂ ਦੱਸਿਆ ਕਿ ਉਸ ਦੀ ਵੱਡੀ ਲੜਕੀ ਜਿਸ ਦੀ ਉਮਰ 17 ਸਾਲ ਹੈ ਜੋ ਕਿ ਨਾਬਾਲਗ ਹੈ ਜਿਸ ਦੀ ਦੋਸਤੀ ਇਕ ਪ੍ਰਵਾਸੀ ਲੜਕੇ  ਵਿਕਾਸ ਸ਼ਾਹ ਵਾਸੀ ਦਾਊਂਮਾਜਰਾ ਨਾਲ ਪੜ੍ਹਾਈ ਦੌਰਾਨ ਹੋ ਗਈ ਜੋ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਮੇਰੀ ਲੜਕੀ ਨਾਬਾਲਗ਼ ਹੋਣ ਕਾਰਨ ਮੇਰਾ ਪਤੀ ਵਿਆਹ ਕਰਨ ਤੋਂ ਮਨ੍ਹਾਂ ਕਰ ਰਿਹਾ ਸੀ ਜਿਸ ਕਰ ਕੇ ਮੇਰੀ ਲੜਕੀ ਸਾਡੇ ਨਾਲ ਲੜਾਈ ਝਗੜਾ ਕਰਦੀ ਰਹਿੰਦੀ ਸੀ ਅਤੇ ਕਹਿੰਦੀ ਸੀ ਕਿ ਜੇਕਰ ਤੁਸੀਂ ਮੇਰਾ ਵਿਆਹ ਵਿਕਾਸ ਸਾਹ ਨਾਲ ਨਾ ਕਰਵਾਇਆ ਤਾਂ ਤੁਹਾਨੂੰ ਮੈਂ ਚੁਕਵਾ ਕੇ ਮਾਰ ਦੇਵਾਂਗੀ।

ਉਨ੍ਹਾਂ ਦੱਸਿਆ ਕਿ 26 ਅਪ੍ਰੈਲ ਨੂੰ ਉਹ ਅਪਣੇ ਭਰਾ ਦੇ ਘਰੇ ਰਹਿਣ ਲਈ ਗਈ ਹੋਈ ਸੀ ਕਿ ਜਦੋਂ ਉਹ ਦੋ ਮਈ ਨੂੰ ਘਰ ਪਹੁੰਚੀ ਤਾਂ ਉਸ ਦਾ ਪਤੀ ਘਰ 'ਚ ਮੌਜੂਦ ਨਹੀਂ ਸੀ ਜਿਸ ਦੀ ਮੈਂ ਮੈਂ ਭਾਲ ਕਰਦੀ ਰਹੀ ਪਰ ਕੋਈ ਸੁਰਾਗ ਨਹੀਂ ਲੱਗਾ ਅਤੇ ਹੁਣ ਮੈਨੂੰ ਪਤਾ ਲੱਗਿਆ ਹੈ ਕਿ ਮੇਰੀ ਲੜਕੀ ਨੇ ਅਪਣੇ ਦੋਸਤ ਵਿਕਾਸ ਸ਼ਾਹ ਨਾਲ ਰਲ ਮਿਲ ਕੇ ਮੇਰੇ ਘਰਵਾਲੇ ਗੁਰਸੇਵਕ ਸਿੰਘ ਨੂੰ ਅਗਵਾ ਕਰਵਾ ਕੇ ਜਾਨੋਂ ਮਾਰ ਦਿੱਤਾ ਹੈ ਅਤੇ ਇਨ੍ਹਾਂ ਨੇ ਮੇਰੇ ਘਰਵਾਲੇ ਦੀ ਲਾਸ਼ ਖੁਰਦ ਬੁਰਦ ਕਰ ਦਿੱਤੀ ਹੈ।

 ਇਸ ਮਾਮਲੇ ਬਾਰੇ ਡੀਐਸਪੀ ਖਰੜ ਇਸ਼ਾਨ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਜਿਸ ਵਿਚ ਪੁਲਿਸ ਥਾਣਾ ਸਿਟੀ ਖਰੜ ਦੇ ਐਸਐਚਓ ਅਮਰਿੰਦਰ ਸਿੰਘ ਸਿੱਧੂ ਤੇ ਪੁਲਿਸ ਟੀਮ ਸ਼ਾਮਿਲ ਸੀ ਵੱਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਦਿਆਂ ਇਸ ਮਾਮਲੇ ’ਚ ਵਿਕਾਸ ਸ਼ਾਹ ਵਾਸੀ ਦਾਊਂਮਾਜਰਾ ਅਤੇ ਨਾਬਾਲਗ਼ ਲੜਕੀ ਨੂੰ ਕਾਬੂ ਕਰ ਲਿਆ ਗਿਆ ਹੈ।

ਜਿਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰ  ਉਕਤ ਦੋਵਾਂ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੋਂ ਲੜਕੀ ਨੂੰ ਨਾਬਾਲਗ਼ ਹੋਣ ਕਾਰਨ ਬਾਲ ਸੁਧਾਰ ਘਰ ’ਚ ਭੇਜ ਦਿੱਤਾ ਗਿਆ ਹੈ ਅਤੇ ਲੜਕੇ ਵਿਕਾਸ ਸ਼ਾਹ ਨੂੰ ਮਾਨਯੋਗ ਅਦਾਲਤ ਵਲੋਂ 3 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਹੈ ਜਿਸ ਤੋਂ ਮਿ੍ਰਤਕ ਦੀ ਲਾਸ਼ ਖੁਰਦ ਬੁਰਦ ਕਰਨ ਤੇ ਇਸ ਸਾਰੇ ਕਾਂਡ ’ਚ ਉਨ੍ਹਾਂ ਨਾਲ ਹੋਰ ਕੌਣ ਕੌਣ ਸ਼ਾਮਲ ਹੈ, ਬਾਰੇ ਸਬੰਧੀ ਪੁੱਛਗਿੱਛ ਕਰਨੀ ਹੈ। 
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਿੰਗ ਅਨੁਪਾਤ 'ਚ ਪੰਜਾਬ ਮੁੜ ਪਛੜਿਆ, ਮਾਮੂਲੀ ਸੁਧਾਰ ਦੇ ਬਾਵਜੂਦ 14 ਜ਼ਿਲ੍ਹਿਆਂ 'ਚ ਗਿਰਾਵਟ

17 May 2026 2:49 PM

ਪੰਜਾਬੀ, ਹਿੰਦੀ,ਰਾਜਸਥਾਨੀ ਚਾਹੇ ਮਰਾਠੀ,ਹਰ ਭਾਸ਼ਾ ਦੀ ਮਾਹਿਰ ਇਹ ਗਾਇਕ ! ਹਰੇਕ ਭਾਸ਼ਾ ਚ ਦਿੱਤੇ ਇੱਕ ਤੋ ਇੱਕ ਹਿੱਟ ਗੀਤ

16 May 2026 3:28 PM

ਹਾਲੇ ਹੋਰ ਵੀ ਵੱਧ ਸਕਦੀਆਂ ਤੇਲ ਦੀਆ ਕੀਮਤਾ 3 ਰੁਪਏ ਮੁੱਲ ਵਧਣ ਨਾਲ ਘਰਾ ਦਾ ਹਿੱਲਿਆ ਬਜਟ| Petrol Diesel Price Hike

15 May 2026 3:09 PM

Chandigarh Police ਨੇ ਕਿਸਾਨਾਂ 'ਤੇ ਚਲਾਈਆਂ ਪਾਣੀ ਦੀਆਂ ਬੁਛਾੜਾਂ, ਲੱਥ ਗਈਆਂ ਦਸਤਾਰਾਂ, ਮਾਹੌਲ ਤਣਾਅਪੂਰਨ | Clash

15 May 2026 3:08 PM

Canada 'ਚ ਗੋਲੀਬਾਰੀ ਤੇ ਜਬਰੀ ਵਸੂਲੀ ਦੇ ਦੋਸ਼ਾਂ 'ਚ ਦੋ ਪੰਜਾਬੀ ਗ੍ਰਿਫ਼ਤਾਰ, ਪਿਛਲੇ ਹਫ਼ਤੇ 7 ਪੰਜਾਬੀਆਂ ਨੂੰ ਕੀਤਾ...

14 May 2026 2:52 PM
Advertisement