ਅੰਮ੍ਰਿਤਸਰ ਤੀਹਰਾ ਕਤਲ ਕਾਂਡ: ਢਾਈ ਸਾਲ ਦੇ ਬੱਚੇ ਸਣੇ ਤਿੰਨ ਜੀਆਂ ਦੇ ਇਕੱਠੇ ਬਲੇ ਸਿਵੇ
Published : Apr 6, 2024, 4:36 pm IST
Updated : Apr 6, 2024, 4:36 pm IST
SHARE ARTICLE
File Photo
File Photo

ਪੂਰਾ ਪਿੰਡ ਭਾਵੁਕ 

Punjab News: ਅੰਮ੍ਰਿਤਸਰ- ਤਹਿਸੀਲ ਅਜਨਾਲਾ ਅਧੀਨ ਪੈਂਦੇ ਪਿੰਡ ਕੰਦੋਵਾਲੀ ਵਿਖੇ ਕਲਯੁੱਗੀ ਪੁੱਤਰ ਨੇ ਘਿਣਾਉਣੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਆਪਣੀ ਮਾਤਾ, ਭਰਜਾਈ ਅਤੇ ਢਾਈ ਸਾਲਾ ਭਤੀਜੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਸੀ। ਅੱਜ ਤਿੰਨੋਂ ਮ੍ਰਿਤਕਾਂ ਦਾ ਸਸਕਾਰ ਕਰ ਦਿੱਤਾ ਗਿਆ ਹੈ। ਇਸ ਦੌਰਾਨ ਸਸਕਾਰ ’ਚ ਸ਼ਾਮਲ ਹੋਏ ਲੋਕਾਂ ਨੇ ਮੰਗ ਕੀਤੀ ਹੈ ਕਿ ਅਜਿਹੇ ਘਿਨਾਉਣੇ ਵਰਤਾਰੇ ਲਈ ਕਾਤਲ ਨੂੰ ਮਿਸਾਲੀ ਸਜ਼ਾ ਦੇਣੀ ਚਾਹੀਦੀ ਹੈ। 

ਸਸਕਾਰ ਦੌਰਾਨ ਪਿੰਡ ਦੀ ਹਰ ਅੱਖ ਨਮ ਸੀ, ਪੂਰਾ ਪਿੰਡ ਭੁੱਬਾਂ ਮਾਰ- ਮਾਰ ਰੋ ਰਿਹਾ ਹੈ।  ਮਾਤਾ ਤੇ ਭਰਜਾਈ ਦੇ ਨਾਲ-ਨਾਲ ਇਕ ਢਾਈ ਸਾਲ ਦੇ ਬੱਚੇ ਦਾ ਵੀ ਸਸਕਾਰ ਕੀਤਾ ਗਿਆ ਜਿਸ ਕਰ ਕੇ ਹਰ ਕੋਈ ਭਾਵੁਕ ਹੋ ਰਿਹਾ ਸੀ ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਜੀ ਰਹੀ ਹੈ। ਜ਼ਿਕਰਯੋਗ ਹੈ ਕਿ ਸਸਕਾਰ ਤੋਂ ਪਹਿਲਾਂ ਵੀ ਪਰਿਵਾਰ 'ਚ ਹੰਗਾਮਾ ਹੋਇਆ ਸੀ। ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਨੂੰ ਇੰਨਾ ਜ਼ਿਆਦਾ ਨਸ਼ਾ ਸੀ ਕਿ ਉਸ ਨੂੰ ਪਤਾ ਨਹੀਂ ਲਗਾ ਕਿ ਉਹ ਕੀ ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸ ਨੇ ਤਾਂ ਢਾਈ ਸਾਲ ਦੇ ਬੱਚੇ 'ਤੇ ਵੀ ਤਰਸ ਨਹੀਂ ਕੀਤਾ।

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਵੀ ਅਜੇ ਤੱਕ ਕੋਈ ਚੰਗੀ ਕਾਰਵਾਈ ਨਹੀਂ ਕੀਤੀ। ਅੰਮ੍ਰਿਤਪਾਲ ਦੇ ਪਿਤਾ ਨੇ ਕਿਹਾ ਇਸ ਮਾਮਲੇ 'ਚ ਅੰਮ੍ਰਿਤਪਾਲ ਦੀ ਪਤਨੀ ਕੋਲੋਂ ਵੀ ਪੁੱਛ-ਗਿੱਛ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਇਸ ਵਾਰਦਾਤ 'ਚ ਦੋਵਾਂ ਪਤੀ-ਪਤਨੀ ਦੀ ਮਿਲੀਭੁਗਤ ਹੈ। ਅਸੀਂ ਮੰਗ ਕਰਦੇ ਹਾਂ ਕਿ ਕਾਤਲ ਅਤੇ ਉਸ ਦੀ ਪਤਨੀ ਦੀਆਂ ਕਾਲ ਡਿਟੇਲ ਕਢਵਾਈਆਂ ਜਾਣ ਤਾਂ ਜੋ ਪਤਾ ਲੱਗ ਸਕੇ ਕਿ ਉਸ ਨੇ ਵਾਰਦਾਤ ਤੋਂ ਪਹਿਲਾਂ ਅਤੇ ਬਾਅਦ 'ਚ ਕਿਸ ਨਾਲ ਗੱਲ ਕੀਤੀ ਸੀ। 

 
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement