ਅੱਜ ਤੋਂ ਸ਼ੁਰੂ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ, ਰਾਜਪਾਲ ਦੇ ਭਾਸ਼ਣ ਨਾਲ ਹੋਵੇਗੀ ਸ਼ੁਰੂਆਤ

By : GAGANDEEP

Published : Mar 6, 2026, 6:33 am IST
Updated : Mar 6, 2026, 8:41 am IST
SHARE ARTICLE
Punjab Budget Session Today News
Punjab Budget Session Today News

ਦੁਪਹਿਰ 2 ਵਜੇ ਵਿਛੜੀਆਂ ਰੂਹਾਂ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ

ਚੰਡੀਗੜ੍ਹ (ਭੁੱਲਰ) : ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੇ ਪੰਜ ਸਾਲ ਦੇ ਕਾਰਜਕਾਲ ਦਾ ਆਖ਼ਰੀ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ, ਜੋ 16 ਮਾਰਚ ਤਕ ਚੱਲੇਗਾ। ਇਸ ਆਖ਼ਰੀ ਸੈਸ਼ਨ ਦੌਰਾਨ ਜਿਥੇ ‘ਆਪ’ ਸਰਕਾਰ ਵਲੋਂ ਪੇਸ਼ ਕੀਤੇ ਜਾਣ ਵਾਲੇ ਬਜਟ ’ਚ ਲੋਕਾਂ ਨੂੰ ਵੱਡੀਆਂ ਰਾਹਤਾਂ ਮਿਲਣ ਦੀ ਉਮੀਦ ਹੈ, ਉਕੇ ਵਿਰੋਧੀ ਧਿਰ ਨੇ ਸੂਬੇ ਦੀ ਅਮਨ ਕਾਨੂੰਨ ਦੀ ਸਥਿਤੀ ਤੇ ਹੋਰ ਭਖਦੇ ਮੁੱਦਿਆਂ ਨੂੰ ਲੈ ਕੇ ਘੇਰਨ ਦੀ ਪੂਰੀ ਤਿਆਰੀ ਕਰ ਲਈ ਹੈ। ਇਹ ਬਜਟ ਸੈਸ਼ਨ ਪੂਰੀ ਤਰ੍ਹਾਂ ਹੰਗਾਮਿਆਂ ਨਾਲ ਭਰਿਆ ਰਹੇਗਾ।

ਜ਼ਿਕਰਯੋਗ ਹੈ ਕਿ ਇਸ ਵਾਰ ਅੰਤਰਰਾਸ਼ਟਰੀ ਮਹਿਲਾ ਦਿਵਸ 8 ਮਾਰਚ ਐਤਵਾਰ ਨੂੰ ਹੋਣ ਕਾਰਨ ਇਸੇ ਦਿਨ ਸਰਕਾਰ ਵਲੋਂ ਬਜਟ ਪੇਸ਼ ਕੀਤਾ ਜਾਣਾ ਹੈ। ਇਹ ਵੀ ਪੰਜਾਬ ਵਿਧਾਨ ਸਭਾ ਦੇ ਇਤਿਹਾਸ ’ਚ ਸ਼ਾਇਦ ਪਹਿਲੀ ਵਾਰ ਹੈ ਕਿ ਛੁੱਟੀ ਵਾਲੇ ਦਿਲ ਐਤਵਾਰ ਨੂੰ ਬਜਟ ਪੇਸ਼ ਕੀਤਾ ਜਾਣਾ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਇਸ ਵਾਰ ਬਜਟ ਔਰਤਾਂ ਨੂੰ ਸਮਰਪਿਤ ਹੋਵੇਗਾ।

ਔਰਤਾਂ ਲਈ 1000 ਰੁਪਏ ਦੇਣ ਦੇ ਵਾਅਦੇ ਦੀ ਪੂਰਤੀ ਵੀ ਇਸ ਬਜਟ ’ਚ ਚਾਰ ਸਾਲ ਦਾ ਕਾਰਜਕਾਲ ਪੂਰਾ ਹੋਣ ਬਾਅਦ ਹੁੰਦੀ ਦਿਖਾਈ ਦੇ ਰਹੀ ਹੈ। ਇਸ ਲਈ ਲੋਕਾਂ ਦੀਆਂ ਨਜ਼ਰਾਂ ਇਸ ਐਲਾਨ ਉਪਰ ਵੀ ਹਨ ਕਿ ਇਹ ਰਾਸ਼ੀ ਪ੍ਰਾਪਤ ਕਰਨ ਲਈ ਯੋਗ ਔਰਤਾਂ ਉਪਰ ਕੀ ਕੀ ਸ਼ਰਤਾਂ ਲਾਗੂ ਹੁੰਦੀਆਂ ਹਨ। ਬਜਟ ਸੈਸ਼ਨ ਅੱਜ ਸਵੇਰੇ 11 ਵਜੇ ਰਾਜਪਾਲ ਦੇ ਭਾਸ਼ਨ ਨਾਲ ਸ਼ੁਰੂ ਹੋਵੇਗਾ ਅਤੇ ਇਸੇ ਦਿਨ ਦੂਜੀ ਬੈਠਕ ’ਚ ਪਿਛਲ ਸਮੇਂ ਵਿਚ ਵਿਛੜੀਆਂ ਸਖ਼ਸ਼ੀਅਤਾਂ ਨੂੰ ਸ਼ਰਧਾਂਜਲੀ ਦਿਤੀ ਜਾਣੀ ਹੈ। ਸ਼ਨਿਚਰਵਾਰ ਨੂੰ ਛੁੱਟੀ ਤੋਂ ਬਾਅਦ ਐਤਵਾਰ ਨੂੰ ਸਵੇਰੇ ਬਜਟ ਪੇਸ਼ ਹੋਵੇਗਾ।

ਸੋਮਵਾਰ ਨੂੰ ਸਭਾ ਮੁੜ ਜੁੜੇਗੀ ਅਤੇ ਰਾਜਪਾਲ ਦੇ ਭਾਸ਼ਨ ’ਤੇ ਬਹਿਸ ਬਾਅਦ ਧਨਵਾਦ ਦਾ ਮਤਾ ਪਾਸ ਹੋਵੇਗਾ। ਇਸ ਤੋਂ ਬਾਅਦ ਅਗਲੀਆਂ ਬੈਠਕਾਂ ’ਚ ਬਜਟ ਉਪਰ ਦੋ ਦਿਨ ਬਹਿਸ ਬਾਅਦ ਇਸ ਨੂੰ ਪਾਸ ਕੀਤਾ ਜਾਵੇਗਾ। ਇਕ ਦਿਨ ਹੀ ਬੈਠਕ ਗ਼ੈਰ ਸਰਕਾਰੀ ਮਤਿਆਂ ਤੇ ਕੰਮਾਂ ਲਈ ਹੋਵੇਗੀ ਅਤੇ 16 ਮਾਰਚ ਨੂੰ ਸੈਸ਼ਨ ਦੀ ਸਮਾਪਤੀ ਕਈ ਅਹਿਮ ਬਿੱਲ ਪਾਸ ਕਰਨ ਨਾਲ ਹੋਵੇਗੀ। 

ਪੰਜਾਬ ਕਾਂਗਰਸ ਅੱਜ ਕਰੇਗੀ ਵਿਧਾਨ ਸਭਾ ਦਾ ਘਿਰਾਉ
ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਜਿੱਥੇ ਸਦਨ ਦੇ ਅੰਦਰ ਸੱਤਾਧਿਰ ‘ਆਪ’ ਨੂੰ ਘੇਰਨ ਦੀ ਰਣਨੀਤੀ ਬਣਾਈ ਹੈ, ਉਥੇ ਪੰਜਾਬ ਕਾਂਗਰਸ ਨੇ ਸੈਸ਼ਨ ਦੇ ਪਹਿਲੇ ਹੀ ਦਿਨ ਵਿਧਾਨ ਸਭਾ ਦਾ ਘਿਰਾਉ ਕਰਨ ਦਾ ਐਲਾਨ ਕਰ ਦਿਤਾ ਹੈ। ਸਵੇਰੇ ਪ੍ਰਦੇਸ਼ ਪ੍ਰਧਾਨ ਰਾਜ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਤੇ ਵਿਧਾਇਕ ਘਿਰਾਉ ਲਈ ਸੈਕਟਰ 15 ਕਾਂਗਰਸ ਭਵਨ ਤੋਂ ਵਿਧਾਨ ਸਭਾ ਵਲ ਕੂਚ ਕਰਨਗੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement