35 ਘੰਟੇ ਤੋਂ ਈ. ਡੀ. ਦੀ ਟੀਮ ਵੱਲੋਂ ਕੀਤੀ ਜਾ ਰਹੀ ਸੀ ਛਾਣਬੀਣ
ਮੋਗਾ : ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ਈ.ਡੀ. ਦੀ ਰੇਡ 35 ਘੰਟਿਆਂ ਤੋਂ ਜਾਰੀ ਹੈ। ਇਸ ਦੌਰਾਨ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ । ਵਿਧਾਇਕਾ ਦੀ ਦੂਜੀ ਰਿਹਾਇਸ਼, ਜੋ ਸੀਟੀ ਰੋਡ ਸਥਿਤ ਫਲੈਟ ਵਿੱਚ ਹੈ, ਉੱਥੇ ਜਾਂਚ-ਪੜਤਾਲ ਕਰਨ ਤੋਂ ਬਾਅਦ ਈ.ਡੀ. ਦੀ ਟੀਮ ਵਾਪਸ ਚਲੀ ਗਈ ਹੈ। ਜਦਕਿ ਉੱਥੋਂ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਉੱਥੇ ਹੀ ਜੇਕਰ ਗੱਲ ਕਰੀਏ ਤਾਂ ਵਿਧਾਇਕਾ ਦੀ ਦੂਜੀ ਰਿਹਾਇਸ਼, ਜੋ ਦਸਾਂਝਾ ਰੋਡ 'ਤੇ ਸਥਿਤ ਹੈ, ਉੱਥੇ ਪੁਲਿਸ ਦੀ ਹਲਚਲ ਵਧ ਗਈ ਹੈ। ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ ਅਤੇ ਮੌਕੇ 'ਤੇ ਮੌਜੂਦ ਪਾਰਟੀ ਸਮਰਥਕਾਂ ਨੂੰ ਇੱਕ ਪਾਸੇ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਰੱਸੀਆਂ ਲਗਾ ਕੇ ਵੀ ਬੈਰੀਕੇਡਿੰਗ ਕੀਤੀ ਗਈ ਹੈ। ਫਿਲਹਾਲ ਦੇਖਣਾ ਹੋਵੇਗਾ ਕਿ ED ਵੱਲੋਂ ਅੱਗੇ ਕੀ ਕਾਰਵਾਈ ਕੀਤੀ ਜਾਂਦੀ ਹੈ।
ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਆਂ ਵਰਿੰਦਰ ਰੱਤੀਆਂ ਨੇ ਕਿਹਾ ਕਿ ਸਾਡੇ ਕੋਲੋਂ ਕੁਝ ਡਾਕੂਮੈਂਟ ਮੰਗਵਾਏ ਗਏ ਸਨ, ਜੋ ਇਸ ਮਾਮਲੇ ਨਾਲ ਸਬੰਧਤ ਸਨ । ਇਨ੍ਹਾਂ ਵਿੱਚ ਮੋਗਾ ਕੋਰਟ ਅਤੇ ਲੋਕਪਾਲ ਨਾਲ ਸਬੰਧਤ ਦਸਤਾਵੇਜ਼ ਵੀ ਸਨ। ਇਹ ਮਾਮਲਾ ਭ੍ਰਿਸ਼ਟਾਚਾਰ ਨਾਲ ਸਬੰਧਤ ਇੱਕ ਸ਼ਿਕਾਇਤ ਦਾ ਸੀ, ਜੋ ਪਹਿਲਾਂ ਹੀ ਵਾਪਸ ਲਈ ਜਾ ਚੁੱਕੀ ਹੈ। ਜਦੋਂ ਇਸ ਦੇ ਸਾਰੇ ਤੱਥ ਸਪੱਸ਼ਟ ਹੋ ਗਏ ਸਨ, ਉਸ ਤੋਂ ਬਾਅਦ ਸ਼ਿਕਾਇਤ ਵਾਪਸ ਲੈ ਲਈ ਗਈ ਸੀ। ਇਸ ਮਾਮਲੇ ਨੂੰ ਕਾਫ਼ੀ ਸਮਾਂ ਹੋ ਚੁੱਕਾ ਹੈ, ਇਸ ਲਈ ਮੈਨੂੰ ਇਸ ਦੇ ਸਾਰੇ ਤੱਥ ਯਾਦ ਨਹੀਂ ਹਨ।
ਕਰੀਬ 30 ਘੰਟਿਆਂ ਤੋਂ ਲਗਾਤਾਰ ਪੁਲਿਸ ਵੱਲੋਂ ਸਖ਼ਤੀ ਵਧਾਈ ਗਈ ਹੈ । ਬੈਰੀਕੇਡ ਲਗਾ ਦਿੱਤੇ ਗਏ ਹਨ ਅਤੇ ਰੱਸੀਆਂ ਵੀ ਲਗਾਈਆਂ ਗਈਆਂ ਹਨ । ਪਾਰਟੀ ਵਰਕਰਾਂ ਨੂੰ ਵੀ ਪਿੱਛੇ ਹਟਾ ਦਿੱਤਾ ਗਿਆ ਹੈ । ਕੁਝ ਹਲਚਲ ਜ਼ਰੂਰ ਹੋਈ ਹੈ, ਜਿਸ ਤੋਂ ਲੱਗਦਾ ਹੈ ਕਿ ਸ਼ਾਇਦ ਰੇਡ ਖ਼ਤਮ ਹੋਣ ਦੀ ਸੰਭਾਵਨਾ ਹੈ।
ਮੈਂ ਅੰਦਰ ਨਹੀਂ ਗਿਆ ਸੀ। ਮੈਨੂੰ ਸਿਰਫ਼ ਦਸਤਾਵੇਜ਼ ਮੁਹੱਈਆ ਕਰਵਾਉਣ ਲਈ ਸੁਨੇਹਾ ਮਿਲਿਆ ਸੀ। ਉਹ ਦਸਤਾਵੇਜ਼ ਕਿਸੇ ਪੇਟੇ ਜਾਂ ਬਕਸੇ ਵਿੱਚ ਹੀ ਦਿੱਤੇ ਜਾਂਦੇ ਹਨ। ਫਿਲਹਾਲ ਮੈਂ ਇਹ ਨਹੀਂ ਕਹਿ ਸਕਦਾ ਕਿ ਰੇਡ ਕਦੋਂ ਖ਼ਤਮ ਹੋਵੇਗੀ, ਕਿਉਂਕਿ ਇਸ ਬਾਰੇ ਸਾਡੇ ਕੋਲ ਅਜੇ ਕੋਈ ਜਾਣਕਾਰੀ ਨਹੀਂ ਹੈ। ਰੇਡ ਖ਼ਤਮ ਹੋਣ ਤੋਂ ਬਾਅਦ ਹੀ ਇਸ ਬਾਰੇ ਕੁਝ ਕਿਹਾ ਜਾ ਸਕਦਾ ਹੈ।
