Women's Asian Champions Trophy: ਕੋਰੀਆ ਨੂੰ 2-0 ਨਾਲ ਹਰਾ ਕੇ ਫਾਈਨਲ 'ਚ ਪਹੁੰਚੀ ਮਹਿਲਾ ਹਾਕੀ ਟੀਮ

By : GAGANDEEP

Published : Nov 5, 2023, 12:46 pm IST
Updated : Nov 5, 2023, 1:40 pm IST
SHARE ARTICLE
Women's Asian Champions Trophy news in punjabi
Women's Asian Champions Trophy news in punjabi

Women's Asian Champions Trophy: ਅੱਜ ਜਾਪਾਨ ਨਾਲ ਹੋਵੇਗਾ ਸਾਹਮਣਾ

Women's Asian Champions Trophy news in punjabi:  ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ੀਆਈ ਖੇਡਾਂ ਦੀ ਚਾਂਦੀ ਦਾ ਤਗਮਾ ਜੇਤੂ ਦੱਖਣੀ ਕੋਰੀਆ ਨੂੰ 2-0 ਨਾਲ ਹਰਾ ਕੇ ਮਹਿਲਾ ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਭਾਰਤ ਨੇ ਆਖਰੀ ਰਾਊਂਡ ਰੌਬਿਨ ਮੈਚ ਵਿਚ ਵੀ ਇਸ ਟੀਮ ਨੂੰ (5-0) ਨਾਲ ਹਰਾਇਆ ਸੀ। ਸ਼ਨੀਵਾਰ ਨੂੰ ਹੋਏ ਸੈਮੀਫਾਈਨਲ ਮੈਚ ਵਿੱਚ ਸਲੀਮਾ ਟੇਟੇ (11ਵੇਂ ਮਿੰਟ) ਅਤੇ ਵੈਸ਼ਨਵੀ ਵਿੱਠਲ ਫਾਲਕੇ (19ਵੇਂ ਮਿੰਟ) ਨੇ ਗੋਲ ਕਰਕੇ ਭਾਰਤ ਦੀ ਜਿੱਤ ਵਿਚ ਵਾਧਾ ਕੀਤਾ।

ਇਹ ਵੀ ਪੜ੍ਹੋ: AIIMS NEWS: ਡਾਕਟਰਾਂ ਨੇ ਫੇਫੜੇ 'ਚ ਡੂੰਗੀ ਫਸੀ ਹੋਈ ਸਿਲਾਈ ਮਸ਼ੀਨ ਦੀ ਸੂਈ ਨੂੰ ਕੱਢ ਕੇ 7 ਸਾਲ ਦੇ ਬੱਚੇ ਨੂੰ ਦਿੱਤਾ ਜੀਵਨ ਦਾਨ 

ਏਸ਼ੀਆਈ ਖੇਡਾਂ ਦੀ ਕਾਂਸੀ ਤਮਗਾ ਜੇਤੂ ਭਾਰਤੀ ਟੀਮ ਅੱਜ ਫਾਈਨਲ 'ਚ ਜਾਪਾਨ ਨਾਲ ਭਿੜੇਗੀ, ਜਿਸ ਨੇ ਪਹਿਲੇ ਸੈਮੀਫਾਈਨਲ 'ਚ ਏਸ਼ੀਆਈ ਖੇਡਾਂ ਦੀ ਚੈਂਪੀਅਨ ਟੀਮ ਚੀਨ ਨੂੰ 2-1 ਨਾਲ ਹਰਾਇਆ ਸੀ। ਜਾਪਾਨ ਲਈ ਕਾਨਾ ਉਰਤਾ (34ਵੇਂ ਮਿੰਟ) ਅਤੇ ਮਿਯੂ ਸੁਜ਼ੂਕੀ (44ਵੇਂ ਮਿੰਟ) ਨੇ ਅਤੇ ਚੀਨ ਲਈ ਤਿਆਨਟੀਅਨ (11ਵੇਂ ਮਿੰਟ) ਨੇ ਗੋਲ ਕੀਤੇ।

ਇਹ ਵੀ ਪੜ੍ਹੋ: Delhi School closed News: ਦਿੱਲੀ ਦੇ ਸਾਰੇ ਪ੍ਰਾਇਮਰੀ ਸਕੂਲ 10 ਨਵੰਬਰ ਤੱਕ ਕੀਤੇ ਬੰਦ 

ਇਸ ਤੋਂ ਪਹਿਲਾਂ ਭਾਰਤੀ ਹਾਕੀ ਮਹਿਲਾ ਟੀਮ ਸਾਲ 2016 ‘ਚ ਚੈਂਪੀਅਨ ਬਣੀ ਸੀ। ਸਿੰਗਾਪੁਰ ਵਿੱਚ ਖੇਡੇ ਗਏ ਟੂਰਨਾਮੈਂਟ ਦੇ ਫਾਈਨਲ ਵਿੱਚ ਭਾਰਤ ਨੇ ਚੀਨ ਨੂੰ 2-1 ਨਾਲ ਹਰਾ ਕੇ ਖ਼ਿਤਾਬ ਜਿੱਤਿਆ। ਇਸ ਤੋਂ ਇਲਾਵਾ ਭਾਰਤ 2013 ਅਤੇ 2018 ਵਿੱਚ ਉਪ ਜੇਤੂ ਰਿਹਾ ਹੈ।

(For more news apart from Women's Asian Champions Trophy, stay tuned to Rozana Spokesman). 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement