ਦੇਸ਼ ਵਿਆਪੀ ਚੱਕਾ ਜਾਮ ਲਈ ਬਰਨਾਲਾ 'ਚ ਪ੍ਰਬੰਧ ਮੁਕੰਮਲ
Published : Nov 5, 2020, 11:25 am IST
Updated : Nov 5, 2020, 11:48 am IST
SHARE ARTICLE
farmer
farmer

ਕਿਸਾਨ ਜਥੇਬੰਦੀਆਂ ਨੇ 7 ਥਾਵਾਂ 'ਤੇ ਕੀਤਾ ਚੱਕ ਜਾਮ

ਬਰਨਾਲਾ- ਕੇਂਦਰ ਸਰਕਾਰ ਦੁਆਰਾ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੇ  31 ਕਿਸਾਨ ਜਥੇਬੰਦੀਆਂ ਪਿਛਲੇ 1 ਅਕਤੂਬਰ ਤੋਂ ਲਗਾਤਾਰ ਸੰਘਰਸ਼ ਜਾਰੀ ਹਨ। ਇਸ ਦੇ ਚਲਦੇ ਅੱਜ ਭਾਰਤ 'ਚ 255 ਤੋਂ ਵੱਧ ਕਿਸਾਨ ਸੰਗਠਨ ਆਹਵਾਨ ਵਿਖੇ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਭਾਰਤ 'ਚ ਚੱਕਾ ਜਾਮ ਕੀਤਾ ਜਾਵੇਗਾ। ਬਰਨਾਲਾ ਵਿੱਚ ਕਿਸਾਨ ਸੰਗਠਨਾਂ ਦੁਆਰਾ 7 ਥਾਵਾਂ ਤੇ ਚੱਕ ਜਾਮ ਕੀਤਾ ਜਾਵੇਗਾ।

Farmer Protest

ਬਠਿੰਡਾ ਚੰਡੀਗੜ੍ਹ ਮੁੱਖਮਾਰਗ ਵਿਖੇ ਤਿੰਨ ਥਾਵਾਂ ਤੇ ਜਿਵੇ ਧਨੋਲਾ, ਬਰਬਰ ਟੋਲ ਪਲਾਜਾ, ਮਾਨਸਾ ਰੋਡ ਦੇ 2 ਪਿੰਡ ਹੰਡਿਆਇਆ ਅਤੇ ਧੌਲਾ ਵਿੱਚ,  ਪਿੰਡ ਠੁੱਲੀਵਾਲ਼ੇ, ਬਠਿੰਡਾ ਲੁਧਿਆਣਾ ਮਾਰਗ ਦੇ ਕਸਬਾ ਮਹਿਲ ਕਲਾਂ ਵਿੱਚ, ਚੰਡੀਗੜ੍ਹ ਫਰੀਡਕੋਟ ਮਾਰਗ ਦੇ ਪਿੰਡ ਚੀਮਾ ਵਿੱਚ ਕਿਸਾਨ ਚੱਕਾ ਜਾਮ ਕਰੇਗੇ।  

farmer protest

ਇਸ ਦੌਰਾਨ ਮੈਡੀਕਲ ਐਮਰਜੈਂਸੀ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ, ਕਿਸੇ ਵੀ ਮਰੀਜ਼ ਜਾਂ ਐਂਬੂਲੈਂਸ ਨੂੰ ਜਾਣ ਤੋਂ ਨਹੀਂ ਰੋਕਿਆ ਜਾਵੇਗਾ। ਦੱਸ ਦੇਈਏ ਕਿ ਪੰਜਾਬ ਦੀਆਂ 30 ਸੰਘਰਸਸ਼ੀਲ ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ ਦੇ ਪੰਜਾਬ ਕਿਸਾਨ ਭਵਨ ਵਿੱਚ ਸਾਂਝੀ-ਮੀਟਿੰਗ ਹੋਈ। ਇਸ ਦੌਰਾਨ ਅਹਿਮ ਫੈਸਲਾ ਲਿਆ ਗਿਆ। ਕਿਸਾਨ ਜਥੇਬੰਦੀਆਂ ਨੇ 20 ਨਵੰਬਰ ਤੱਕ ਮਾਲ ਗੱਡੀਆਂ ਨੂੰ ਨਾ ਰੋਕਣ ਦਾ ਫੈਸਲਾ ਕੀਤਾ ਹੈ।

  farmer protest
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement