ਫ਼ੈਕਟਰੀ 'ਚ ਧਮਾਕੇ ਨਾਲ ਚਾਰ ਦੀ ਮੌਤ
Published : Nov 5, 2020, 1:03 am IST
Updated : Nov 5, 2020, 1:03 am IST
SHARE ARTICLE
image
image

ਫ਼ੈਕਟਰੀ 'ਚ ਧਮਾਕੇ ਨਾਲ ਚਾਰ ਦੀ ਮੌਤ

ਕੁਸ਼ੀਨਗਰ, 4 ਨਵੰਬਰ: ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ਤੋਂ ਵੱਡੀ ਖ਼ਬਰ ਆ ਰਹੀ ਹੈ। ਇਥੇ ਕਪਤਾਨਗੰਜ ਕਸਬੇ ਦੇ ਆਰੀਆ ਸਮਾਜ ਮੰਦਰ ਵਾਰਡ ਵਿਚ ਇਕ ਘਰ ਵਿਚ ਗ਼ੈਰ ਕਾਨੂੰਨੀ ਪਟਾਕੇ ਬਣਾਉਣ ਵਾਲੀ ਫ਼ੈਕਟਰੀ ਵਿਚ ਇਕ ਧਮਾਕਾ ਹੋਇਆ। ਹਾਦਸੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 9 ਲੋਕ ਜ਼ਖ਼ਮੀ ਹੋਏ ਹਨ। ਸਾਰੇ ਮ੍ਰਿਤਕ ਇੱਕੋ ਪਰਿਵਾਰ ਦੇ ਹਨ, ਜਦਕਿ ਸਾਰੇ ਜ਼ਖ਼ਮੀ ਗੁਆਂਢੀ ਹਨ। ਘਟਨਾ ਵਿਚ ਘਰ ਦੇ ਅੰਦਰਲੀ ਦੀਵਾਰ ਵੀ ਡਿੱਗ ਗਈ ਹੈ।ਜਾਣਕਾਰੀ ਅਨੁਸਾਰ ਕਸਬੇ ਦੇ ਵਾਰਡ ਨੰਬਰ 11 ਦੇ ਆਰੀਆ ਸਮਾਜ ਮੰਦਰ ਦੇ ਵਸਨੀਕ ਜਾਵੇਦ ਦੇ ਘਰ ਗ਼ੈਰਕਾਨੂੰਨੀ ਤਰੀਕੇ ਨਾਲ ਪਟਾਕੇ ਬਣਾਉਣ ਦਾ ਧੰਦਾ ਚੱਲ ਰਿਹਾ ਸੀ। ਬੁਧਵਾਰ ਸਵੇਰੇ ਘਰ ਦੇ ਅੰਦਰ ਤੇਜ਼ ਧਮਾਕਾ ਹੋਇਆ। ਇਸ ਧਮਾਕੇ ਵਿਚ ਨੇੜਲੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਧਮਾਕੇ ਤੋਂ ਬਾਅਦ ਪੂਰੇ ਕਸਬੇ ਵਿਚ ਹਫੜਾ-ਦਫੜੀ ਮਚ ਗਈ। ਚੀਕਾਂ ਸੁਣਦਿਆਂ ਹੀ ਪਿੰਡ ਵਾਸੀਆਂ ਦੀ ਭੀੜ ਇਕੱਠੀ ਹੋ ਗਈ। ਸੂਚਨਾ ਮਿਲਣ 'ਤੇ ਕਪਤਾਨਗੰਜ ਪੁਲਿਸ ਘਰ ਦੇ ਅੰਦਰ ਦਾਖ਼ਲ ਹੋਈ।  (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement