ਚੰਡੀਗੜ੍ਹ ਧਰਨੇ ਨਾਲ 'ਆਪ' ਦੀ ਭਾਜਪਾ ਨਾਲ ਸਾਂਝ ਹੋਈ ਬੇਨਕਾਬ : ਨਾਗਰਾ
Published : Nov 5, 2020, 7:24 am IST
Updated : Nov 5, 2020, 7:25 am IST
SHARE ARTICLE
image
image

ਚੰਡੀਗੜ੍ਹ ਧਰਨੇ ਨਾਲ 'ਆਪ' ਦੀ ਭਾਜਪਾ ਨਾਲ ਸਾਂਝ ਹੋਈ ਬੇਨਕਾਬ : ਨਾਗਰਾ

ਸੁਖਪਾਲ ਖਹਿਰਾ ਨੇ ਵੀ 'ਆਪ' 'ਤੇ ਲਾਇਆ ਭਾਜਪਾ ਦੇ ਹੱਥਾਂ ਵਿਚ ਖੇਡਣ ਦਾ ਦੋਸ਼
 

ਚੰਡੀਗੜ੍ਹ, 4 ਨਵੰਬਰ (ਗੁਰਉਪਦੇਸ਼ ਭੁੱਲਰ): ਕਾਂਗਰਸ ਵਿਧਾਇਕ ਤੇ ਆਲ ਇੰਡੀਆ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਕੁਲਜੀਤ ਨਾਗਰਾ ਤੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਖਹਿਰਾ ਨੇ ਅੱਜ ਪੰਜਾਬ ਸਰਕਾਰ ਤੇ ਕਾਂਗਰਸ ਵਲੋਂ ਕੇਂਦਰੀ ਖੇਤੀ ਕਾਨੂੰਨਾਂ ਵਿਰੁਧ ਦਿੱਲੀ ਮਾਰਚ ਸਮੇਂ ਚੰਡੀਗੜ੍ਹ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁਧ 'ਆਪ' ਵਲੋਂ ਭਗਵੰਤ ਮਾਨ ਤੇ ਹਰਪਾਲ ਚੀਮਾ ਦੀ ਅਗਵਾਈ ਵਿਚ ਦਿਤੇ ਧਰਨੇ ਤੇ ਤਿੱਖੀ ਪ੍ਰਤੀਕਿਰਿਆ ਦਿਤੀ ਹੈ। ਨਾਗਰਾ ਨੇ ਕਿਹਾ ਕਿ ਇਸ ਨਾਲ 'ਆਪ' ਦਾ ਅਸਲੀ ਚੇਹਰਾ ਬੇਨਕਾਬ ਹੋ ਗਿਆ ਹੈ।
 ਦਿੱਲੀ ਵਿਚ ਭਾਜਪਾ ਨਾਲ ਅੰਦਰਖਾਤੇ ਸਾਂਝ ਵੀ ਜਨਤਕ ਹੋ ਗਈ ਹੈ। ਜਦੋਂ ਪੂਰੀ ਸਰਕਾਰ ਦਿੱਲੀ ਦੇ ਹਾਕਮਾਂ ਵਿਰੁਧ ਸੜਕਾਂ 'ਤੇ ਹੋਵੇ ਤਾਂ ਆਮ ਆਦਮੀ ਪਾਰਟੀ ਵਲੋਂ ਚੰਡੀਗੜ੍ਹ ਵਿਚ ਕੈਪਟਨ ਅਮਰਿੰਦਰ ਸਿੰਘ ਵਿਰੁਧ ਧਰਨਾ ਲਾਉਣਾ ਅਤੀ ਸ਼ਰਮਨਾਕ ਹੈ। ਇਸ ਤੋਂ ਸੂਬੇ ਦੇ ਲੋਕ ਖ਼ੁਦ ਹੀ ਅੰਦਾਜ਼ਾ ਲਾ ਲੈਣਗੇ ਕਿ ਸਿਆਸਤ ਕੌਣ ਕਰ ਰਿਹਾ ਹੈ ਤੇ ਕਿਸਾਨਾਂ ਲimageimageਈ ਲੜਾਈ ਕਿਹੜੇ ਦਲ ਲੜ ਰਹੇ ਹਨ। ਸੁਖਪਾਲ ਖਹਿਰਾ ਨੇ ਵੀ 'ਆਪ' ਵਲੋਂ ਚੰਡੀਗੜ੍ਹ ਵਿਚ ਅੱਜ ਦਿਤੇ ਧਰਨੇ ਬਾਰੇ ਕਿਹਾ ਕਿ ਇਸ ਨਾਲ ਸਪਸ਼ਟ ਹੋ ਗਿਆ ਹੈ ਕਿ 'ਆਪ' ਭਾਜਪਾ ਦੇ ਹੱਥਾਂ ਵਿਚ ਖੇਡ ਰਹੀ ਹੈ। ਅੱਜ ਇਸ ਧਰਨੇ ਨਾਲ ਭਾਜਪਾ ਜ਼ਰੂਰ ਖ਼ੁਸ਼ ਹੋਈ ਹੋਵੇਗੀ ਕਿ ਉਸ ਦਾ ਕੰਮ 'ਆਪ' ਕਰ ਰਹੀ ਹੈ। ਖਹਿਰਾ ਨੇ ਕਿਹਾ ਕਿ 'ਆਪ' ਦੀ ਕੇਂਦਰੀ ਲੀਡਰਸ਼ਿਪ ਤਾਂ ਪੰਜਾਬ ਪੱਖੀ ਹੈ ਹੀ ਨਹੀਂ ਤੇ ਸੂਬੇ ਦੇ ਆਗੂ ਵੀ ਉਸ ਦੇ ਗੁਲਾਮ ਬਣ ਕੇ ਹੀ ਪੰਜਾਬ ਦੇ ਹਿਤਾਂ ਨੂੰ ਪਾਸੇ ਰੱਖ ਕੇ ਫੋਕੀ ਸ਼ੋਹਰਤ ਲਈ ਅਜਿਹੇ ਧਰਨੇ ਲਾ ਕੇ ਨੋਟੰਕੀ ਕਰ ਰਹੇ ਹਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement