2 ਸਾਲਾ ਧੀ ਦੇ ਵਿਛੋੜੇ 'ਚ ਪਿਤਾ ਨੇ ਚੁੱਕਿਆ ਇਹ ਖੌਫ਼ਨਾਕ ਕਦਮ
Published : Oct 5, 2022, 12:59 pm IST
Updated : Oct 5, 2022, 12:59 pm IST
SHARE ARTICLE
punjab news
punjab news

ਵੀਡੀਓ ਜਾਰੀ ਕਰ ਦੱਸਿਆ ਕਾਰਨ  

ਲੁਧਿਆਣਾ : ਆਏ ਦਿਨ ਹੀ ਪਤੀ ਪਤਨੀ ਵਿਚ ਅਣਬਣ ਦੇ ਚਲਦਿਆਂ ਘਰੇਲੂ ਕਲੇਸ਼ ਦੇ ਕਈ ਮਾਮਲੇ ਸਾਹਮਣੇ ਆਉਂਦੇ ਹਨ ਜੋ ਕਈ ਵਾਰ ਪਰਿਵਾਰਕ ਮੈਂਬਰਾਂ ਦੀ ਮੌਤ ਦਾ ਕਾਰਨ ਵੀ ਬਣ ਜਾਂਦੇ ਹਨ। ਅਜਿਹਾ ਹੀ ਮਾਮਲਾ ਲੁਧਿਆਣਾ ਦੇ ਸਾਹਨੇਵਾਲ ਤੋਂ ਸਾਹਮਣੇ ਆਇਆ ਹੈ ਜਿਥੇ ਆਪਣੀ ਪਤਨੀ ਨਾਲ ਕਲੇਸ਼ ਦੇ ਚਲਦੇ ਪਤੀ ਨੇ ਮੌਤ ਨੂੰ ਗਲ਼ ਲਗਾ ਲਿਆ। ਮ੍ਰਿਤਕ ਦੀ ਪਛਾਣ ਦੀਪਕ ਜੈਕਬ (33) ਪੁੱਤਰ ਬਾਬੂ ਲਾਲ ਜੈਕਬ ਵਾਸੀ ਸੀ. ਐੱਮ. ਸੀ. ਕਾਲੋਨੀ, ਨਜ਼ਦੀਕ ਹੁੰਦਲ ਚੌਂਕ, ਲੁਧਿਆਣਾ ਦੇ ਰੂਪ ’ਚ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਘਰੇਲੂ ਕਲੇਸ਼ ਦੇ ਨਾਲ ਨਾਲ ਦੀਪਕ ਆਪਣੀ ਦੋ ਸਾਲ ਦੀ ਮਾਸੂਮ ਧੀ ਦੇ ਵਿਛੋੜੇ ਕਾਰਨ ਵੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਪੁਲਿਸ ਨੂੰ ਮੌਕੇ ਤੋਂ 2 ਖ਼ੁਦਕੁਸ਼ੀ ਨੋਟ ਅਤੇ ਮ੍ਰਿਤਕ ਵੱਲੋਂ ਆਪਣੀ ਭੈਣ ਨੂੰ ਭੇਜੀ ਗਈ ਵੀਡੀਓ ਵੀ ਬਰਾਮਦ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਵਿਆਹ ਕਰੀਬ ਚਾਰ ਸਾਲ ਪਹਿਲਾਂ ਲੁਧਿਆਣਾ ਦੀ ਰਹਿਣ ਵਾਲੀ ਸੁਮਨ ਨਾਲ ਹੋਇਆ ਸੀ।

ਵਿਆਹ ਤੋਂ ਕੁਝ ਸਮਾਂ ਬਾਅਦ ਦੋਹਾਂ ਵਿਚ ਕਲੇਸ਼ ਰਹਿਣ ਲੱਗਾ ਜਿਸ ਦੇ ਚਲਦੇ ਮ੍ਰਿਤਕ ਦੀ ਪਤਨੀ ਆਪਣੀ ਧੀ ਏਂਜਲ ਨੂੰ ਲੈ ਕੇ ਪੇਕੇ ਚਲੀ ਗਈ ਅਤੇ ਆਪਣੀ ਧੀ ਦੇ ਸੋਗ ਵਿਚ ਦੀਪਕ ਨੇ ਬੀਤੀ 3 ਅਕਤੂਬਰ ਨੂੰ ਰਾਤ ਕਰੀਬ 11 ਵਜੇ ਆਪਣੇ ਘਰ ’ਚ ਪਹਿਲੀ ਮੰਜ਼ਿਲ ’ਤੇ ਬਣੇ ਆਪਣੇ ਕਮਰੇ ’ਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਹ ਤੁਰੰਤ ਦੀਪਕ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚੇ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮਿਲੀ ਜਾਣਕਾਰੀ ਅਨੁਸਾਰ ਦੀਪਕ ਨੇ ਮਰਨ ਤੋਂ ਪਹਿਲਾਂ ਇੱਕ ਵੀਡੀਓ ਬਣਾਈ ਅਤੇ ਆਪਣੀ ਭੈਣ ਨੂੰ ਭੇਜੀ ਸੀ ਜੋ ਪੁਲਿਸ ਨੇ ਬਰਾਮਦ ਕਰ ਲਈ ਹੈ। ਮ੍ਰਿਤਕ ਦੇ ਪਿਤਾ ਬਾਬੂ ਲਾਲ ਜੈਕਬ ਦੇ ਬਿਆਨਾਂ ਦੇ ਅਧਾਰ 'ਤੇ ਪੁਲਿਸ ਨੇ ਦੀਪਕ ਦੀ ਪਤਨੀ ਅਤੇ ਸਹੁਰਾ ਪਰਿਵਾਰ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement