ਮੰਤਰੀ ਦਾ ਪੁੱਤਰ ਲੋਕਾਂ ਨੂੰ ਕੁਚਲੇ ਤਾਂ ਯਕੀਨੀ ਰੂਪ ਨਾਲ ਦੇਸ਼ ਦਾ ਸੰਵਿਧਾਨ ਖ਼ਤਰੇ ’ਚ ਹੈ : ਰਾਹੁਲ
Published : Oct 5, 2021, 11:10 pm IST
Updated : Oct 5, 2021, 11:10 pm IST
SHARE ARTICLE
image
image

ਮੰਤਰੀ ਦਾ ਪੁੱਤਰ ਲੋਕਾਂ ਨੂੰ ਕੁਚਲੇ ਤਾਂ ਯਕੀਨੀ ਰੂਪ ਨਾਲ ਦੇਸ਼ ਦਾ ਸੰਵਿਧਾਨ ਖ਼ਤਰੇ ’ਚ ਹੈ : ਰਾਹੁਲ ਗਾਂਧੀ

ਨਵੀਂ ਦਿੱਲੀ, 5 ਅਕਤੂਬਰ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਲਖੀਮਪੁਰ ਦੀ ਘਟਨਾ ’ਤੇ ਕਿਹਾ ਕਿ ਜੇਕਰ ਕਿਸੇ ਮਹਿਲਾ ਨੂੰ ਬਿਨਾਂ ਐਫ਼.ਆਈ.ਆਰ. ਦੇ ਹਿਰਾਸਤ ’ਚ ਰਖਿਆ ਜਾਂਦਾ ਹੈ ਅਤੇ ਕਿਸੇ ਮੰਤਰੀ ਦਾ ਬੇਟਾ ਸੱਤਿਆਗ੍ਰਹੀਆਂ ਨੂੰ ਅਪਣੀ ਗੱਡੀ ਨਾਲ ਕੁਚਲਦਾ ਹੈ ਤਾਂ ਯਕੀਨੀ ਰੂਪ ਨਾਲ ਦੇਸ਼ ਦਾ ਸੰਵਿਧਾਨ ਖਤਰੇ ’ਚ ਹੈ। ਰਾਹੁਲ ਨੇ ਮੰਗਲਵਾਰ ਨੂੰ ਇਥੇ ਜਾਰੀ ਇਕ ਬਿਆਨ ’ਚ ਕਿਹਾ,‘‘ਸਰਕਾਰ ਲਗਾਤਾਰ ਗ਼ਲਤ ਕਦਮ ਚੁੱਕ ਰਹੀ ਹੈ ਅਤੇ ਉਸ ਦੇ ਹਰ ਕਦਮ ਨਾਲ ਦੇਸ਼ ਦਾ ਸੰਵਿਧਾਨ ਖਤਰੇ ’ਚ ਆ ਰਿਹਾ ਹੈ।’’
ਉਨ੍ਹਾਂ ਕਿਹਾ,‘‘ਇਕ ਮੰਤਰੀ ਦਾ ਪੁੱਤਰ ਜੇਕਰ ਅਪਣੀ ਗੱਡੀ ਦੇ ਹੇਠਾਂ ਸੱਤਿਆਗ੍ਰਹੀ ਕਿਸਾਨਾਂ ਨੂੰ ਕੁਚਲ ਦੇਵੇ ਤਾਂ ਦੇਸ਼ ਦਾ ਸੰਵਿਧਾਨ ਖਤਰੇ ’ਚ ਹੈ। ਜੇਕਰ ਵੀਡੀਉ ਦੇ ਸਾਹਮਣੇ ਆਉਣ ਤੋਂ ਬਾਅਦ ਵੀ ਉਸ ਨੂੰ ਹਿਰਾਸਤ ’ਚ ਨਾ ਲਿਆ ਜਾਵੇ ਤਾਂ ਦੇਸ਼ ਦਾ ਸੰਵਿਧਾਨ ਖਤਰੇ ’ਚ ਹੈ।’’ ਉਨ੍ਹਾਂ ਕਾਂਗਰਸ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਵਾਡਰਾ ਨੇ ਹਿਰਾਸਤ ਨੂੰ ਵੀ ਸੰਵਿਧਾਨ ’ਤੇ ਖਤਰਾ ਦਸਿਆ ਅਤੇ ਕਿਹਾ,‘‘ਜੇਕਰ ਇਕ ਮਹਿਲਾ ਨੇਤਾ ਨੂੰ 30 ਘੰਟਿਆਂ ਤਕ ਬਿਨਾਂ ਐਫ਼.ਆਈ.ਆਰ. ਦੇ ਹਿਰਾਸਤ ’ਚ ਰਖਿਆ ਜਾਵੇ ਤਾਂ ਦੇਸ਼ ਦਾ ਸੰਵਿਧਾਨ ਖਤਰੇ ’ਚ ਹੈ। ਜੇਕਰ ਕਤਲ ਹੋਏ ਪੀੜਤਾਂ ਦੇ ਪ੍ਰਵਾਰਾਂ ਨਾਲ ਕਿਸੇ ਨੂੰ ਨਾ ਮਿਲਣ ਦਿਤਾ ਜਾਵੇ ਤਾਂ ਦੇਸ਼ ਦਾ ਸੰਵਿਧਾਨ ਖਤਰੇ ’ਚ ਹੈ। ਜੇਕਰ ਇਹ ਵੀਡੀਉ ਕਿਸੇ ਨੂੰ ਦੁਖੀ ਨਹੀਂ ਕਰਦਾ ਤਾਂ ਮਨੁੱਖਤਾ ਵੀ ਖਤਰੇ ’ਚ ਹੈ।’’ (ਏਜੰਸੀ)

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement