ਸ਼ਹੀਦ ਹੋਇਆ ਹਰ ਕਿਸਾਨ ਸਾਡਾ ਭਰਾ ਤੇ ਸਾਡਾ ਪੁੱਤ ਹੈ
Published : Oct 5, 2021, 12:28 am IST
Updated : Oct 5, 2021, 12:28 am IST
SHARE ARTICLE
image
image

ਸ਼ਹੀਦ ਹੋਇਆ ਹਰ ਕਿਸਾਨ ਸਾਡਾ ਭਰਾ ਤੇ ਸਾਡਾ ਪੁੱਤ ਹੈ

ਉੱਤਰ ਪ੍ਰਦੇਸ਼, 4 ਅਕਤੂਬਰ : ਲਖੀਮਪੁਰ ਘਟਨਾ ਨੂੰ ਲੈ ਕੇ ਪੂਰੇ ਦੇਸ਼ ਦੇ ਕਿਸਾਨਾਂ ਵਿਚ ਰੋਸ ਦੇਖਣ ਨੂੰ ਮਿਲ ਰਿਹਾ ਹੈ ਤੇ ਇਸ ਘਟਨਾ ਦਾ ਜਾਇਜਾ ਲੈਣ ਲਈ ਪੰਜਾਬ ਦੇ ਡਿਪਟੀ ਸੀਐੱਮ ਸੁਖਜਿੰਦਰ ਰੰਧਾਵਾ ਅਪਣੇ ਸਾਥੀਆਂ ਨਾਲ ਲਖੀਮਪੁਰ ਗਏ ਹਨ ਜਿੱਥੇ ਉਹਨਾਂ ਨੂੰ ਪਹਿਲਾਂ ਤਾਂ ਹਰਿਆਣਾ ਯੂਪੀ ਬਾਰਡਰ ‘ਤੇ ਰੋਕਿਆ ਗਿਆ ਤੇ ਫਿਰ ਉਹਨਾਂ ਦੀ ਕਾਫਲੇ ਸਮੇਤ  ਗਿ੍ਰਫਤਾਰੀ ਕੀਤੀ ਗਈ। ਸੁਖਜਿੰਦਰ ਰੰਧਾਵਾ ਨੇ ਥਾਣੇ ‘ਚ ਪਹੁੰਚ ਕੇ ਭਾਜਪਾ ਸਰਕਾਰ ਨੂੰ ਲਾਹਨਤਾਂ ਪਾਈਆਂ ਤੇ ਕਿਹਾ ਕਿ ਮੋਦੀ ਸਰਕਾਰ ਤੇ ਉੱਥੋਂ ਦੀ ਐਡਮਨਿਸਟ੍ਰੇਸ਼ਨ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਸਾਨੂੰ ਇੱਥੇ ਆਉਣ ਤੋਂ ਰੋਕ ਰਹੇ ਸਨ। ਉਹਨਾਂ ਨੇ ਜਖਮੀ ਕਿਸਾਨ ਦੀ ਤਸਵੀਰ ਦਿਖਾਉਂਦੇ ਹੋਏ ਕਿਹਾ ਕਿ ਕੀ ਅਸੀਂ ਇਹਨਾਂ ਜਖਮੀ ਕਿਸਾਨਾਂ ਦਾ ਪਤਾ ਲੈਣ ਨਾ ਆਈਏ? ਕਿ ਇਹਨਾਂ ਦੀ ਸਥਿਤੀ ਕੀ ਹੈ ਸਾਨੂੰ ਪੰਜਾਬ ਸਵਾਲ ਕਰ ਰਿਹਾ ਹੈ ਤੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਸਾਨੂੰ ਰੋਕਦਿਆਂ ਨੂੰ। ਉਹਨਾਂ ਕਿਹਾ ਕਿ ਇਹ ਜੋ ਕਿਸਾਨ ਜਖਮੀ ਹੋਏ ਹਨ ਇਹ ਨਾ ਤਾਂ ਮੋਦੀ ਦੇ ਬੱਚੇ ਨੇ ਨਾ ਹੀ ਯੋਗੀ ਦੇ ਬੱਚੇ ਨੇ ਇਹ ਸਾਨੂੰ ਪਤਾ ਹੈ ਕਿਉਂਕਿ ਇਹ ਸਾਡੇ ਬੱਚੇ ਨੇ ਜੇ ਕਿਸੇ ਬੱਚੇ ਦੇ ਪੈਰ ਵਿਚ ਸੂਲ ਵੀ ਚੁੱਭ ਜਾਂਦੀ ਹੈ ਤਾਂ ਉਸ ਦਾ ਦਰਦ ਉਸ ਦੇ ਅਪਣੇ ਨੂੰ ਹੀ ਪਤਾ ਹੁੰਦਾ ਹੈ ਤੇ ਜੇ ਪੰਜਾਬ ਵਿਚ ਕਿਸੇ ਬੱਚੇ ਦਾ ਨੁਕਸਾਨ ਹੋ ਰਿਹਾ ਹੈ ਤਾਂ ਉਹ ਸਾਡਾ ਵੀ ਨੁਕਸਾਨ ਹੈ। ਸੁਖਜਿੰਦਰ ਰੰਧਾਵਾ ਨੇ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਇਸ ਅੰਨ੍ਹੀ,ਬੋਲੀ ਤੇ ਗੂੰਗੀ ਸਰਕਾਰ ਦੇ ਤੁਸੀਂ ਕੰਨ ਖੋਲ਼੍ਹੋ ਕਿਉਂਕਿ ਇਹਨਾਂ ਨੇ ਇਕ ਵਾਰ ਫਿਰ ਜਨਰਲ ਡਾਇਰ ਦੀ ਜੋ ਹਰਕਤ ਸੀ ਉਸ ਨੂੰ ਤਾਜਾ ਕਰਵਾਇਆ ਹੈ ਤੇ ਜਖਮਾਂ ‘ਤੇ ਲੂਣ ਛਿੜਕਿਆ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਲਖੀਮਪੁਰ ਦੇ ਇਸ ਜਨਰਲ ਡਾਇਰਲ ‘ਤੇ ਕਤਲ ਦਾ ਮੁਕੱਦਮਾ ਦਰਜ ਕਰ ਕੇ ਤੁਰੰਤ ਗਿ੍ਰਫਤਾਰ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਰਕਾਰ ਨੇ 45 ਲੱਖ ਦੇ ਮੁਆਵਜੇ ਦਾ ਐਲਾਨ ਕਰ ਕੇ ਬਹੁਤ ਘਿਣਾਉਣੀ ਹਰਕਤ ਕੀਤੀ ਹੈ ਕਿਉਂਕਿ ਜੇ ਇਹਨਾਂ ਦਾ ਕੋਈ ਅਪਣਆ ਮਰਦਾ ਤਾਂ ਕੀਤ ਇਹ ਮੁਆਵਜਾ ਦੇ ਕੇ ਹੀ ਸਮਝੌਤਾ ਕਰ ਲੈਂਦੇ ਨਹੀਂ, ਇਹਨਾਂ ਨੂੰ ਪਹਿਲਾਂ ਕਿਸਾਨਾਂ ਦੇ ਕਾਤਲ ਨੂੰ ਗਿ੍ਰਫਤਾਰ ਕਰਨਾ ਚਾਹੀਦਾ ਸੀ ਤੇ ਫਿਰ ਮੁਆਵਜੇ ਦਾ ਐਲਾਨ ਕਰਨਾ ਚਾਹੀਦਾ ਸੀ ਕਿਉਂਕਿ ਇਕ ਵਾਰ ਗਿਆ ਵਿਅਕਤੀ ਵਾਪਸ ਨਹੀਂ ਆਉਂਦਾ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement