ਦੂਜੇ ਦਿਨ ਨਵਜੋਤ ਸਿੰਘ ਸਿੱਧੂ ਰਹੇ ਗ਼ੈਰ ਹਾਜ਼ਰ
Published : Oct 5, 2020, 11:53 pm IST
Updated : Oct 5, 2020, 11:53 pm IST
SHARE ARTICLE
image
image

ਦੂਜੇ ਦਿਨ ਨਵਜੋਤ ਸਿੰਘ ਸਿੱਧੂ ਰਹੇ ਗ਼ੈਰ ਹਾਜ਼ਰ

ਚੰਡੀਗੜ੍ਹ, 5 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ): ਕਾਂਗਰਸ ਦੀ ਮੋਗਾ ਰੈਲੀ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਬੀਤੇ ਦਿਨ ਧਮਾਕੇਦਾਰ ਵਾਪਸੀ ਕੀਤੀ। ਉਨ੍ਹਾਂ ਦੇ ਭਾਜਪਾ ਵਲ ਮਾਰੇ ਚੌਂਕੇ-ਛੱਕਿਆਂ ਦੀ ਮਾਰ ਤੋਂ ਉਨ੍ਹਾਂ ਦੀ ਖ਼ੁਦ ਦੀ ਪਾਰਟੀ ਵੀ ਬਚ ਨਾ ਸਕੀ। ਦਰਅਸਲ ਬੀਤੇ ਦਿਨ ਮੋਗਾ ਵਿਖੇ ਟਰੈਕਟਰ ਮਾਰਚ ਦੌਰਾਨ ਸਿੱਧੂ ਮੰਚ 'ਤੇ ਕੁੱਝ ਜ਼ਿਆਦਾ ਹੀ ਜਜ਼ਬਾਤੀ ਹੋ ਗਏ ਸਨ। ਸਟੇਜ ਦੀ ਕਾਰਵਾਈ ਸੰਭਾਲ ਰਹੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜਦੋਂ ਉਨ੍ਹਾਂ ਅੱਗੇ ਇਕ ਪਰਚੀ ਰੱਖ ਜਿਉਂ ਹੀ ਵਾਪਸ ਮੁੜਨ ਲੱਗੇ, ਨਵਜੋਤ ਸਿੱਧੂ ਨੇ ਭਾਸ਼ਨ ਵਿਚੇ ਰੋਕਦਿਆਂ ਲਾਊਡ ਸਪੀਕਰ 'ਤੇ ਹੀ ਉਨ੍ਹਾਂ ਨੂੰ ਖਰੀਆਂ-ਖਰੀਆਂ ਸੁਣਾ ਦਿਤੀਆਂ। ਉਨ੍ਹਾਂ ਦੇ ਕਹੇ ਸ਼ਬਦ ਜਿਥੇ ਪੰਡਾਲ 'ਚ ਮੌਜੂਦ ਸਰੋਤਿਆਂ ਤਕ ਪਹੁੰਚ ਗਏ ਉਥੇ ਹੀ ਮੀਡੀਆ ਤੇ ਸੋਸ਼ਲ ਮੀਡੀਆ 'ਚ ਇਸ ਦੀ ਖ਼ੂਬ ਚਰਚਾ ਵੇਖਣ ਨੂੰ ਮਿਲੀ। ਸਿੱਧੂ ਦੀ ਤੇਜ਼ੀ ਦਾ ਅਸਰ ਅੱਜ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਦੇ ਦੂਜੇ ਦਿਨ ਸੰਗਰੂਰ ਵਿਖੇ ਸਜਾਏ ਗਏ ਮੰਚ 'ਤੇ ਵੀ ਵੇਖਣ ਨੂੰ ਮਿਲਿਆ ਹੈ ਜਿਥੇ ਨਵਜੋਤ ਸਿੰਘ ਸਿੱਧੂ ਗ਼ੈਰ ਹਾਜ਼ਰੀ ਨੇ ਨਵੀਂ ਬਹਿਸ ਛੇੜ ਦਿਤੀ ਹੈ।imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement