ਇਕਾਂਤਵਾਸ ਕੀਤੇ 36 ਵਿਅਕਤੀ ਘਰਾਂ ਨੂੰ ਪਰਤੇ
Published : Jun 5, 2020, 7:39 am IST
Updated : Jun 5, 2020, 7:39 am IST
SHARE ARTICLE
Covid 19
Covid 19

ਸਥਾਨਕ ਕਸਬੇ ਅੰਦਰ ਸਥਿਤ ਡੇਰਾ ਕਾਰ ਸੇਵਾ ਖਡੂਰ ਸਾਹਿਬ ਦੇ ਮੁਖੀ ਸੰਤ ਬਾਬਾ ਸੇਵਾ ਸਿੰਘ ਜੀ ਦੀ ਅਗਵਾਈ ਹੇਠ....

ਸ੍ਰੀ ਖਡੂਰ ਸਾਹਿਬ- ਸਥਾਨਕ ਕਸਬੇ ਅੰਦਰ ਸਥਿਤ ਡੇਰਾ ਕਾਰ ਸੇਵਾ ਖਡੂਰ ਸਾਹਿਬ ਦੇ ਮੁਖੀ ਸੰਤ ਬਾਬਾ ਸੇਵਾ ਸਿੰਘ ਜੀ ਦੀ ਅਗਵਾਈ ਹੇਠ ਚੱਲਦੇ ਵਿਦਿਅਕ ਅਦਾਰੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਦੇ ਹੋਸਟਲ ਬੀਬੀ ਅਮਰੋ ਜੀ ਵਿਖੇ ਇਕਾਂਤਵਾਸ ਕੀਤੇ ਗਏ 36 ਵਿਅਕਤੀਆਂ ਨੂੰ ਅੱਜ ਜਿਲਾਂ ਪ੍ਰਸਾਸ਼ਨ ਅਤੇ ਐਸ.ਡੀ.ਐਮ ਸ੍ਰੀ ਰਜੇਸ਼ ਕੁਮਾਰ ਸ਼ਰਮਾ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਘਰਾਂ ਨੂੰ ਭੇਜ ਦਿੱਤੇ ਗਏ।

Corona Virus Corona Virus

ਇਸ ਸੰਬੰਧੀ ਵਿਚ ਜਾਣਕਾਰੀ ਦਿੰਦਿਆਂ ਕਾਰਸੇਵਾ ਖਡੂਰ ਸਾਹਿਬ ਦੇ ਸੇਵਾਦਾਰ ਨਿਰਮਲ ਸਿੰਘ ਗੋਲੂ ਨੇ ਦੱਸਿਆ ਇਹ ਸਾਰੇ ਵਿਅਕਤੀ, ਜਿਨਾਂ ਵਿਚ ਅੱਠ ਔਰਤਾਂ ਵੀ ਸ਼ਾਮਲ ਸਨ ਕਰੋਨਾ ਨੈਗੇਟਿਵ ਪਾਏ ਗਏ ਹਨ। ਸਥਾਨਕ ਪ੍ਰਸ਼ਾਸਨ ਵਲੋਂ ਪਟਵਾਰੀ ਜਰਮਨਦੀਪ ਸਿੰਘ ਅਤੇ ਲਵਦੀਪ ਸਿੰਘ ਵੱਲੋਂ ਸੰਬੰਧਤ ਸੰਗਤ ਨੂੰ ਤੰਦਰੁਸਤ ਹੋਣ ਦੇ ਸਰਟੀਫਿਕੇਟ ਦਿੱਤੇ ਗਏ।

Corona VirusCorona Virus

ਇਸ ਮੌਕੇ ਏ.ਐੇਸ.ਆਈ ਹਰਜਿੰਦਰ ਸਿੰਘ 'ਤੇ ਦਿਲਬਾਗ ਸਿੰਘ ਖਹਿਰਾ ਵੀ ਮੌਜੂਦ ਸਨ। ਉਪਰੋਕਤ 36 ਵਿਅਕਤੀਆਂ ਵਿਚੋਂ 8 ਇੰਗਲੈਂਡ, 15 ਦੁਬਈ, 4 ਸਿੰਘਾਪੁਰ ਅਤੇ 9 ਕੁਵੈਤ ਤੋਂ ਪਰਤੇ ਸਨ।

Corona VirusCorona Virus

ਇਸ ਦੌਰਾਨ ਗੱਲਬਾਤ ਕਰਦਿਆਂ ਇੰਗਲੈਡ ਤੋਂ ਪਰਤੇ ਸਰਿੰਦਰ ਸਿੰਘ ਜਮਾਲਪੁਰ 'ਤੇ ਉਨ੍ਹਾਂ ਦੀ ਧਰਮਪਤਨੀ ਕਰਮਜੀਤ ਕੌਰ ਆਦਿ ਨੇ ਕਿਹਾ ਕਿ ਜਿੰਨੇ ਦਿਨ ਵੀ ਅਸੀਂ ਇੱਥੇ ਰਹੇ ਹਾਂ ਸਾਨੂੰ ਬਾਬਾ ਜੀ ਵੱਲੋਂ ਪੂਰੀਆਂ-ਪੂਰੀਆ ਸਹੂਲਤਾਂ ਦਿੱਤੀਆਂ ਗਈਆਂ।

Corona VirusCorona Virus

ਇਹਨਾਂ ਵਿਚ ਸਿੰਘਾਪੁਰ ਤੋਂ ਪਰਤੇ ਸ੍ਰੀ ਜੈਮਲ ਸਿੰਘ ਜੋਧਪੁਰ ਨੇ ਕਿਹਾ ਕਿ ਸਿੰਗਾਪੁਰ ਵਿਚ 7 ਅਪ੍ਰੈਲ ਨੂੰ ਲਾਕ-ਡਾਊਨ ਕੀਤਾ ਗਿਆ ਸੀ ਅਤੇ ਉਹ 27 ਮਈ ਤੱਕ ਉਥੇ ਰਹੇ। ਇਸ ਵਿਚਕਾਰ ਸਰਕਾਰ ਅਤੇ ਉਨ੍ਹਾਂ ਨੂੰ ਮੁਲਾਜ਼ਮ ਰੱਖਣ ਵਾਲੀਆਂ ਕੰਪਨੀਆਂ ਦੁਆਰਾ ਨਾ ਸਿਰਫ ਰਿਹਾਇਸ਼ ਅਤੇ ਖਾਣ ਪੀਣ ਦਾ ਖਰਚ ਚੁੱਕਿਆ ਗਿਆ ਸਗੋਂ ਭਾਰਤ ਆਉਣ ਦੀ ਹਵਾਈ ਟਿਕਟ ਵੀ ਖਰੀਦ ਕੇ ਦਿੱਤੀ ਗਈ।

Corona VirusCorona Virus

ਉਨ੍ਹਾਂ ਹੋਰ ਕਿਹਾ ਕਿ ਸਾਡਾ ਦੋਨੋ ਪਾਸੇ ਦਾ ਤਜ਼ਰਬਾ ਖੁਸ਼ਗਵਾਰ ਰਿਹਾ। ਇਥੇ ਕਾਰਸੇਵਾ ਦੇ ਸੇਵਕਾਂ ਵਲੋਂ ਘਰ ਨਾਲੋਂ ਵੱਧ ਸਹੂਲਤ ਦਿੱਤੀ ਗਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement