ਖ਼ਬਰਾਂ |

ਤਾਜ਼ਾ |

ਫਾਜ਼ਿਲਕਾ-ਮਲੋਟ ਹਾਈਵੇਅ 'ਤੇ ਹਾਦਸਾ, ਜੂਸ ਪੀਣ ਜਾ ਰਹੀਆਂ ਸਕੂਟੀ ਸਵਾਰ ਦੋ ਨਾਬਾਲਗ ਕੁੜੀਆਂ ਅਤੇ ਬੱਚੇ ਨੂੰ ਪੀਟਰ ਰੇਹੜੇ ਨੇ ਮਾਰੀ ਟੱਕਰ
Published : May 5, 2026, 8:02 pm IST
Updated : May 5, 2026, 8:02 pm IST
SHARE ARTICLE
Two minor girls and a child riding a scooty who were going to drink juice were hit by a Peter Rehde
Two minor girls and a child riding a scooty who were going to drink juice were hit by a Peter Rehde

ਇੱਕ ਕੁੜੀ ਦੀ ਮੌਤ, ਦੂਜੀ ਦੀ ਲੱਤ ਟੁੱਟੀ

ਫਾਜ਼ਿਲਕਾ: ਫਾਜ਼ਿਲਕਾ-ਮਲੋਟ ਰੋਡ 'ਤੇ ਪਿੰਡ ਇਸਲਾਮਵਾਲਾ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਸਕੂਟੀ ਸਵਾਰ ਦੋ ਨਾਬਾਲਗ ਕੁੜੀਆਂ ਸਮੇਤ ਇੱਕ ਬੱਚੇ ਨੂੰ ਪੀਟਰ ਰੇਹੜੇ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਜ਼ਖ਼ਮੀ ਹੋਈਆਂ ਦੋਵਾਂ ਕੁੜੀਆਂ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇੱਕ ਦੀ ਮੌਤ ਹੋ ਗਈ, ਜਦਕਿ ਦੂਜੀ ਦੀ ਲੱਤ ਟੁੱਟ ਗਈ ਹੈ। ਉਧਰ, ਇਨ੍ਹਾਂ ਦੇ ਨਾਲ ਸਕੂਟੀ 'ਤੇ ਸਵਾਰ ਬੱਚਾ ਬਚ ਗਿਆ। ਦੱਸਿਆ ਜਾ ਰਿਹਾ ਹੈ ਕਿ ਤਿੰਨੇ ਸਕੂਟੀ 'ਤੇ ਸਵਾਰ ਹੋ ਕੇ ਜੂਸ ਪੀਣ ਲਈ ਜਾ ਰਹੇ ਸਨ ਕਿ ਇਹ ਹਾਦਸਾ ਵਾਪਰ ਗਿਆ।

ਜਾਣਕਾਰੀ ਦਿੰਦਿਆਂ ਮੁੰਸ਼ਾ ਸਿੰਘ ਨੇ ਦੱਸਿਆ ਕਿ ਉਹ ਪਿੰਡ ਇਸਲਾਮਵਾਲਾ ਦੇ ਰਹਿਣ ਵਾਲੇ ਹਨ। ਹਾਦਸੇ ਵਿੱਚ ਜਾਨ ਗਵਾਉਣ ਵਾਲੀ ਅਤੇ ਜ਼ਖ਼ਮੀ ਹੋਈ ਦੋਵੇਂ ਕੁੜੀਆਂ ਉਨ੍ਹਾਂ ਦੀਆਂ ਪੋਤੀਆਂ ਲੱਗਦੀਆਂ ਹਨ। ਦਰਅਸਲ, ਇਸਲਾਮਵਾਲਾ ਤੋਂ ਕਾਜਲ ਨਾਮ ਦੀ ਕੁੜੀ ਆਪਣੇ ਛੋਟੇ ਭਰਾ ਨਾਲ ਸਕੂਟੀ 'ਤੇ ਸਵਾਰ ਹੋ ਕੇ ਆਪਣੀ ਸਹੇਲੀ ਦੇ ਘਰ ਗਈ ਸੀ। ਜਿੱਥੋਂ ਉਸ ਨੇ ਆਪਣੀ ਸਹੇਲੀ ਨੂੰ ਨਾਲ ਲਿਆ ਅਤੇ ਪਿੰਡ ਦੇ ਅੱਡੇ 'ਤੇ ਜੂਸ ਪੀਣ ਲਈ ਚਲੇ ਗਏ।

ਇੰਨੇ ਵਿੱਚ ਸਾਹਮਣੇ ਤੋਂ ਆ ਰਹੇ ਇੱਕ ਪੀਟਰ ਰੇਹੜੇ (ਘੜੁੱਕੇ) ਨੇ ਉਨ੍ਹਾਂ ਦੀ ਸਕੂਟੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਕੁੜੀਆਂ ਜ਼ਖ਼ਮੀ ਹੋ ਗਈਆਂ। ਜਦੋਂ ਕਿ ਉਨ੍ਹਾਂ ਦਾ ਛੋਟਾ ਤਿੰਨ ਸਾਲਾ ਬੱਚਾ ਇੱਕ ਪਾਸੇ ਡਿੱਗ ਪਿਆ। ਸੜਕ ਸੁਰੱਖਿਆ ਫੋਰਸ ਨੇ ਜ਼ਖ਼ਮੀਆਂ ਨੂੰ ਫਾਜ਼ਿਲਕਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਕਾਜਲ ਨੂੰ ਮ੍ਰਿਤਕ ਐਲਾਨ ਦਿੱਤਾ।

ਕਾਜਲ 8ਵੀਂ ਜਮਾਤ ਦੀ ਵਿਦਿਆਰਥਣ ਸੀ, ਜੋ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਦੀ ਸੀ। ਹਾਦਸੇ ਵਿੱਚ ਉਸਦਾ ਭਰਾ ਅਤੇ ਸਹੇਲੀ ਸੁਰੱਖਿਅਤ ਬਚ ਗਏ, ਹਾਲਾਂਕਿ ਉਸਦੀ ਸਹੇਲੀ ਦੀ ਲੱਤ ਦੋ ਥਾਵਾਂ ਤੋਂ ਟੁੱਟ ਗਈ ਹੈ, ਜਿਸਨੂੰ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਫਿਲਹਾਲ ਹਾਦਸੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬੀ, ਹਿੰਦੀ,ਰਾਜਸਥਾਨੀ ਚਾਹੇ ਮਰਾਠੀ,ਹਰ ਭਾਸ਼ਾ ਦੀ ਮਾਹਿਰ ਇਹ ਗਾਇਕ ! ਹਰੇਕ ਭਾਸ਼ਾ ਚ ਦਿੱਤੇ ਇੱਕ ਤੋ ਇੱਕ ਹਿੱਟ ਗੀਤ

16 May 2026 3:28 PM

ਹਾਲੇ ਹੋਰ ਵੀ ਵੱਧ ਸਕਦੀਆਂ ਤੇਲ ਦੀਆ ਕੀਮਤਾ 3 ਰੁਪਏ ਮੁੱਲ ਵਧਣ ਨਾਲ ਘਰਾ ਦਾ ਹਿੱਲਿਆ ਬਜਟ| Petrol Diesel Price Hike

15 May 2026 3:09 PM

Chandigarh Police ਨੇ ਕਿਸਾਨਾਂ 'ਤੇ ਚਲਾਈਆਂ ਪਾਣੀ ਦੀਆਂ ਬੁਛਾੜਾਂ, ਲੱਥ ਗਈਆਂ ਦਸਤਾਰਾਂ, ਮਾਹੌਲ ਤਣਾਅਪੂਰਨ | Clash

15 May 2026 3:08 PM

Canada 'ਚ ਗੋਲੀਬਾਰੀ ਤੇ ਜਬਰੀ ਵਸੂਲੀ ਦੇ ਦੋਸ਼ਾਂ 'ਚ ਦੋ ਪੰਜਾਬੀ ਗ੍ਰਿਫ਼ਤਾਰ, ਪਿਛਲੇ ਹਫ਼ਤੇ 7 ਪੰਜਾਬੀਆਂ ਨੂੰ ਕੀਤਾ...

14 May 2026 2:52 PM

Iran ਜੰਗ ਵਿਚਾਲੇ Donald Trump ਦਾ China ਦੌਰਾ, ਭਾਰਤ ਆ ਰਹੇ ਨੇ ਇਰਾਨੀ ਵਿਦੇਸ਼ ਮੰਤਰੀ

14 May 2026 2:51 PM
Advertisement