ਖ਼ਬਰਾਂ |

ਤਾਜ਼ਾ |

ਅੰਮ੍ਰਿਤਸਰ: ਅਮਰੀਕਾ ਤੋਂ ਆਈ ਬਜ਼ੁਰਗ NRI ਮਹਿਲਾ ਨੂੰ ਸਹੇਲੀ ਨੇ ਹੀ ਕੀਤਾ ਅਗਵਾ
Published : May 5, 2026, 7:40 pm IST
Updated : May 5, 2026, 7:40 pm IST
SHARE ARTICLE
Amritsar: Elderly NRI woman from America kidnapped by her friend
Amritsar: Elderly NRI woman from America kidnapped by her friend

1 ਕਰੋੜ ਦੀ ਮੰਗੀ ਫਿਰੌਤੀ, ਪੁਲਿਸ ਨੇ ਅਨੀਤਾ ਕੌਰ (65) ਨੂੰ ਰੁਪਿੰਦਰ ਕੌਰ ਦੇ ਚੁੰਗਲ 'ਚੋਂ ਛੁਡਾਇਆ

ਅੰਮ੍ਰਿਤਸਰ: ਗੁਰੂ ਦੀ ਨਗਰੀ ਅੰਮ੍ਰਿਤਸਰ ਤੋਂ ਇੱਕ ਬੇਹੱਦ ਹੈਰਾਨੀਜਨਕ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਅਮਰੀਕਾ ਤੋਂ ਆਪਣੀ ਮਾਂ ਦੇ ਨਿਮਿੱਤ ਕਾਰਜਾਂ ਲਈ ਆਈ ਇੱਕ NRI ਮਹਿਲਾ ਨੂੰ ਉਸ ਦੀ ਹੀ ਪੁਰਾਣੀ ਸਹੇਲੀ ਨੇ ਅਗਵਾ ਕਰ ਲਿਆ। ਮੁਲਜ਼ਮ ਮਹਿਲਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਬਜ਼ੁਰਗ ਔਰਤ ਨੂੰ ਬੰਦੀ ਬਣਾ ਕੇ ਨਾ ਸਿਰਫ਼ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਸਗੋਂ ਉਸ ਤੋਂ ਇੱਕ ਕਰੋੜ ਰੁਪਏ ਦੀ ਫਿਰੌਤੀ ਦੀ ਵੀ ਮੰਗ ਕੀਤੀ। ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਪੀੜਤ ਮਹਿਲਾ ਨੂੰ ਰੈਸਕਿਊ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਪੀੜਤ ਅਨੀਤਾ ਕੌਰ (65), ਜੋ ਕਿ ਪਿਛਲੇ 40 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੀ ਹੈ ਅਤੇ ਉੱਥੋਂ ਬਤੌਰ ਅਧਿਆਪਕ ਰਿਟਾਇਰ ਹੋਈ ਹੈ, ਕੁਝ ਸਮਾਂ ਪਹਿਲਾਂ ਆਪਣੀ ਮਾਤਾ ਦੀ ਮੌਤ ਤੋਂ ਬਾਅਦ ਅੰਮ੍ਰਿਤਸਰ ਆਈ ਸੀ। ਅਨੀਤਾ ਕੌਰ ਨੇ ਦੱਸਿਆ ਕਿ ਉਸ ਦੀ ਪੁਰਾਣੀ ਜਾਣਕਾਰ ਰੁਪਿੰਦਰ ਕੌਰ ਸੰਧੂ ਨੇ ਉਸ ਨੂੰ ਫੋਨ ਕਰਕੇ ਡਰੀਮ ਸਿਟੀ ਸਥਿਤ ਆਪਣੇ ਮਕਾਨ ਨੰਬਰ 453 ਵਿੱਚ ਬੁਲਾਇਆ। ਜਦੋਂ ਅਨੀਤਾ ਉੱਥੇ ਪਹੁੰਚੀ ਤਾਂ ਰੁਪਿੰਦਰ ਕੌਰ ਅਤੇ ਉਸ ਦੇ ਨਾਲ ਮੌਜੂਦ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਬੰਦੀ ਬਣਾ ਲਿਆ।

ਪੀੜਤ ਅਨੀਤਾ ਕੌਰ ਨੇ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਮੁਲਜ਼ਮਾਂ ਨੇ ਉਸ ਦਾ ਬੈਗ ਖੋਹ ਲਿਆ ਅਤੇ ਉਸ ਦੇ ਸਿਰ ਵਿੱਚ ਭਾਰੀ ਚੀਜ਼ਾਂ ਨਾਲ ਵਾਰ ਕੀਤੇ। ਉਸ ਨੇ ਦੱਸਿਆ ਕਿ ਉਹ ਸ਼ੂਗਰ (ਡਾਇਬੀਟਿਕ) ਦੀ ਮਰੀਜ਼ ਹੈ, ਪਰ ਉਸ ਦੇ ਵਾਰ-ਵਾਰ ਮਿੰਨਤਾਂ ਕਰਨ ਦੇ ਬਾਵਜੂਦ ਮੁਲਜ਼ਮਾਂ ਨੇ ਉਸ ਨੂੰ ਪਾਣੀ ਤੱਕ ਨਹੀਂ ਦਿੱਤਾ ਅਤੇ ਕਿਹਾ ਕਿ "ਜੇ ਮਰਦੀ ਹੈ ਤਾਂ ਮਰ ਜਾ।" ਮੁਲਜ਼ਮਾਂ ਨੇ ਉਸ ਦਾ ਮੂੰਹ ਬੰਨ੍ਹ ਕੇ ਬੁਰੀ ਤਰ੍ਹਾਂ ਚਪੇੜਾਂ ਮਾਰੀਆਂ, ਜਿਸ ਕਾਰਨ ਉਸ ਦੀ ਅੱਖ ਅਤੇ ਚਿਹਰੇ 'ਤੇ ਗੰਭੀਰ ਸੱਟਾਂ ਲੱਗੀਆਂ ਹਨ।

ਪੀੜਤ ਅਨੁਸਾਰ, ਰੁਪਿੰਦਰ ਕੌਰ ਕਿਸੇ ਗੈਂਗਸਟਰ ਨਾਲ ਫੋਨ 'ਤੇ ਗੱਲ ਕਰ ਰਹੀ ਸੀ ਅਤੇ ਇੱਕ ਕਰੋੜ ਰੁਪਏ ਦੀ ਫਿਰੌਤੀ ਵਸੂਲਣ ਦੀ ਯੋਜਨਾ ਬਣਾ ਰਹੀ ਸੀ। ਮੁਲਜ਼ਮਾਂ ਨੇ ਅਨੀਤਾ ਕੋਲੋਂ ਉਸ ਦਾ ਆਈਫੋਨ 16 ਪ੍ਰੋ, ਯੂ.ਐੱਸ. ਪਾਸਪੋਰਟ, ਓ.ਸੀ.ਆਈ. ਕਾਰਡ, ਏ.ਟੀ.ਐੱਮ. ਕਾਰਡ ਅਤੇ ਲਗਭਗ 25-30 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ।

ਅਨੀਤਾ ਕੌਰ ਨੇ ਦੱਸਿਆ ਕਿ ਜਦੋਂ ਮੁਲਜ਼ਮ ਮਹਿਲਾ ਕਮਰੇ ਨੂੰ ਤਾਲਾ ਲਗਾ ਕੇ ਬਾਹਰ ਗਈ, ਤਾਂ ਅਨੀਤਾ ਨੇ ਆਪਣੇ ਕੋਲ ਮੌਜੂਦ ਦੂਜੇ ਭਾਰਤੀ ਫੋਨ ਤੋਂ ਆਪਣੇ ਭਰਾ ਨੂੰ ਮਦਦ ਲਈ ਕਾਲ ਕੀਤੀ। ਉਸ ਦੇ ਭਰਾ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਅਨੀਤਾ ਨੂੰ ਰੁਪਿੰਦਰ ਕੌਰ ਦੇ ਕਬਜ਼ੇ 'ਚੋਂ ਛੁਡਾਇਆ। ਹਾਲਾਂਕਿ, ਅਜੇ ਤੱਕ ਮੁਲਜ਼ਮਾਂ ਦੀ ਰਸਮੀ ਗ੍ਰਿਫਤਾਰੀ ਬਾਰੇ ਪੁਲਿਸ ਜਾਂਚ ਜਾਰੀ ਹੋਣ ਦੀ ਗੱਲ ਕਹਿ ਰਹੀ ਹੈ।
ਚੌਂਕੀ ਇੰਚਾਰਜ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਨੀਤਾ ਕੌਰ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਉਸ ਦੇ ਬਿਆਨ ਦਰਜ ਕਰ ਲਏ ਗਏ ਹਨ। ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਵਾਰਦਾਤ ਵਿੱਚ ਰੁਪਿੰਦਰ ਕੌਰ ਦੇ ਨਾਲ ਹੋਰ ਕੌਣ-ਕੌਣ ਸ਼ਾਮਲ ਸੀ।

ਪੀੜਤ ਅਨੀਤਾ ਕੌਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਗੁਰੂ ਰਾਮਦਾਸ ਜੀ ਦੀ ਨਗਰੀ ਵਿੱਚ ਸੁਰੱਖਿਅਤ ਮਹਿਸੂਸ ਕਰਨ ਆਈ ਸੀ, ਪਰ ਉਸ ਨਾਲ ਜੋ ਹੋਇਆ ਉਸ ਨੇ ਉਸ ਦਾ ਭਰੋਸਾ ਤੋੜ ਦਿੱਤਾ ਹੈ। ਉਸ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਐਨ.ਆਰ.ਆਈਜ਼ ਦੀ ਸੁਰੱਖਿਆ ਲਈ ਸਖ਼ਤ ਕਾਨੂੰਨ ਬਣਾਏ ਜਾਣ ਤਾਂ ਜੋ ਕੋਈ ਹੋਰ ਅਜਿਹੀ ਘਿਨੌਣੀ ਵਾਰਦਾਤ ਦਾ ਸ਼ਿਕਾਰ ਨਾ ਹੋਵੇ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬੀ, ਹਿੰਦੀ,ਰਾਜਸਥਾਨੀ ਚਾਹੇ ਮਰਾਠੀ,ਹਰ ਭਾਸ਼ਾ ਦੀ ਮਾਹਿਰ ਇਹ ਗਾਇਕ ! ਹਰੇਕ ਭਾਸ਼ਾ ਚ ਦਿੱਤੇ ਇੱਕ ਤੋ ਇੱਕ ਹਿੱਟ ਗੀਤ

16 May 2026 3:28 PM

ਹਾਲੇ ਹੋਰ ਵੀ ਵੱਧ ਸਕਦੀਆਂ ਤੇਲ ਦੀਆ ਕੀਮਤਾ 3 ਰੁਪਏ ਮੁੱਲ ਵਧਣ ਨਾਲ ਘਰਾ ਦਾ ਹਿੱਲਿਆ ਬਜਟ| Petrol Diesel Price Hike

15 May 2026 3:09 PM

Chandigarh Police ਨੇ ਕਿਸਾਨਾਂ 'ਤੇ ਚਲਾਈਆਂ ਪਾਣੀ ਦੀਆਂ ਬੁਛਾੜਾਂ, ਲੱਥ ਗਈਆਂ ਦਸਤਾਰਾਂ, ਮਾਹੌਲ ਤਣਾਅਪੂਰਨ | Clash

15 May 2026 3:08 PM

Canada 'ਚ ਗੋਲੀਬਾਰੀ ਤੇ ਜਬਰੀ ਵਸੂਲੀ ਦੇ ਦੋਸ਼ਾਂ 'ਚ ਦੋ ਪੰਜਾਬੀ ਗ੍ਰਿਫ਼ਤਾਰ, ਪਿਛਲੇ ਹਫ਼ਤੇ 7 ਪੰਜਾਬੀਆਂ ਨੂੰ ਕੀਤਾ...

14 May 2026 2:52 PM

Iran ਜੰਗ ਵਿਚਾਲੇ Donald Trump ਦਾ China ਦੌਰਾ, ਭਾਰਤ ਆ ਰਹੇ ਨੇ ਇਰਾਨੀ ਵਿਦੇਸ਼ ਮੰਤਰੀ

14 May 2026 2:51 PM
Advertisement