ਖ਼ਬਰਾਂ |

ਤਾਜ਼ਾ |

'ਆਪ' ਦੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਪੱਛਮੀ ਬੰਗਾਲ ਚੋਣਾਂ ਬਾਰੇ ਦਿੱਤੀ ਤਿੱਖੀ ਪ੍ਰਤੀਕ੍ਰਿਆ
Published : May 5, 2026, 7:17 pm IST
Updated : May 5, 2026, 7:17 pm IST
SHARE ARTICLE
AAP's Sangrur Lok Sabha member Gurmeet Singh Meet Hayer gave a sharp reaction on West Bengal elections
AAP's Sangrur Lok Sabha member Gurmeet Singh Meet Hayer gave a sharp reaction on West Bengal elections

ਕਿਹਾ, 'ਲਗਭਗ 90 ਲੱਖ ਵੋਟਾਂ ਇੱਕ ਯੋਜਨਾਬੱਧ ਤਰੀਕੇ ਨਾਲ ਕੱਟੀਆਂ ਗਈਆਂ'

ਬਰਨਾਲਾ: 'ਆਮ ਆਦਮੀ ਪਾਰਟੀ' ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਬੰਗਾਲ ਵਿੱਚ ਜੋ ਕੁਝ ਹੋਇਆ, ਉਸ ਤੋਂ ਸਾਰਾ ਦੇਸ਼ ਜਾਣੂ ਹੈ। ਇੱਕ ਪਾਸੇ ਮਮਤਾ ਬੈਨਰਜੀ ਇਕੱਲੀ ਸੀ ਅਤੇ ਦੂਜੇ ਪਾਸੇ ਈ.ਡੀ., ਸੀ.ਬੀ.ਆਈ., ਚੋਣ ਕਮਿਸ਼ਨ ਅਤੇ ਸਾਰੀ ਸਰਕਾਰੀ ਮਸ਼ੀਨਰੀ ਝੋਕ ਦਿੱਤੀ ਗਈ ਸੀ। ਬੰਗਾਲ ਵਿੱਚ ਲੋਕਤੰਤਰ ਅਤੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਗਈਆਂ।

ਉਨ੍ਹਾਂ ਅੱਗੇ ਕਿਹਾ ਕਿ ਉੱਥੇ ਤਕਰੀਬਨ 90 ਲੱਖ ਵੋਟਾਂ ਕੱਟ ਦਿੱਤੀਆਂ ਗਈਆਂ। ਇਹ ਵੋਟਾਂ ਬੜੀ ਸਾਜ਼ਿਸ਼ ਨਾਲ ਉਨ੍ਹਾਂ ਹਲਕਿਆਂ ਵਿੱਚੋਂ ਕੱਟੀਆਂ ਗਈਆਂ ਜਿੱਥੇ ਪਿਛਲੀ ਵਾਰ ਭਾਜਪਾ ਬਹੁਤ ਘੱਟ ਫਰਕ ਨਾਲ ਹਾਰੀ ਸੀ। ਜਿੱਥੇ 10-15 ਹਜ਼ਾਰ ਦਾ ਅੰਤਰ ਸੀ, ਉੱਥੇ 25 ਤੋਂ 50 ਹਜ਼ਾਰ ਤੱਕ ਵੋਟਾਂ ਕੱਟ ਦਿੱਤੀਆਂ ਗਈਆਂ। ਇਹ ਵੋਟਾਂ ਖ਼ਾਸ ਤੌਰ 'ਤੇ ਉਨ੍ਹਾਂ ਲੋਕਾਂ ਦੀਆਂ ਸਨ ਜਿਨ੍ਹਾਂ ਬਾਰੇ ਪਤਾ ਸੀ ਕਿ ਉਹ ਮਮਤਾ ਬੈਨਰਜੀ ਜਾਂ ਵਿਰੋਧੀ ਧਿਰ ਨੂੰ ਵੋਟ ਪਾਉਣਗੇ।

ਮੀਤ ਹੇਅਰ ਨੇ ਸਵਾਲ ਚੁੱਕਦਿਆਂ ਕਿਹਾ ਕਿ ਇੱਕ ਸੂਬੇ ਵਿੱਚ 90 ਲੱਖ ਵੋਟਾਂ ਕੱਟ ਦੇਣੀਆਂ ਅਤੇ ਈ.ਡੀ. ਰਾਹੀਂ ਸੈਂਕੜੇ ਰੇਡਾਂ ਕਰਵਾਉਣੀਆਂ ਸਿਰਫ਼ ਸਿਆਸੀ ਬਦਲਾਖੋਰੀ ਹੈ। ਉਨ੍ਹਾਂ ਦੇ ਪੋਲੀਟੀਕਲ ਮੈਨੇਜਰ (I-PAC) ਨੂੰ 12 ਅਪ੍ਰੈਲ ਨੂੰ ਗ੍ਰਿਫ਼ਤਾਰ ਕੀਤਾ ਗਿਆ, ਪਰ ਜਦੋਂ ਚੋਣਾਂ ਖ਼ਤਮ ਹੋਈਆਂ ਤਾਂ 30 ਅਪ੍ਰੈਲ ਨੂੰ ਹੇਠਲੀ ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ। ਆਮ ਤੌਰ 'ਤੇ ਈ.ਡੀ. ਦੇ ਕੇਸਾਂ ਵਿੱਚ ਸੁਪਰੀਮ ਕੋਰਟ ਤੋਂ ਪਹਿਲਾਂ ਜ਼ਮਾਨਤ ਨਹੀਂ ਮਿਲਦੀ, ਪਰ ਇੱਥੇ ਜਾਂਚ ਏਜੰਸੀ ਨੇ ਖ਼ੁਦ ਕਹਿ ਦਿੱਤਾ ਕਿ ਸਾਨੂੰ ਹੁਣ ਇਸ ਦੀ ਲੋੜ ਨਹੀਂ ਹੈ। ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਇਹ ਸਭ ਸਿਰਫ਼ ਚੋਣਾਂ ਪ੍ਰਭਾਵਿਤ ਕਰਨ ਲਈ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦੀਆਂ ਟੀਮਾਂ ਅਤੇ ਦਫ਼ਤਰੀ ਸਟਾਫ਼ ਨੂੰ ਗ੍ਰਿਫ਼ਤਾਰ ਕਰਕੇ ਭਾਜਪਾ ਨੇ ਚੋਣਾਂ ਜਿੱਤੀਆਂ ਨਹੀਂ, ਸਗੋਂ ਚੋਣਾਂ ਲੁੱਟੀਆਂ ਹਨ। ਦੇਸ਼ ਵਿੱਚ ਜੋ ਮਾਹੌਲ ਬਣ ਰਿਹਾ ਹੈ, ਉਹ ਲੋਕਤੰਤਰ ਲਈ 'ਕਾਲਾ ਦਿਨ' ਹੈ। ਅੱਜ ਦੇਸ਼ ਵਾਸੀਆਂ ਨੂੰ ਜਾਗਣ ਦੀ ਲੋੜ ਹੈ। ਪਾਕਿਸਤਾਨ ਦੀ ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਉੱਥੇ ਸੰਵਿਧਾਨਕ ਸੰਸਥਾਵਾਂ ਦੀ ਮਰਿਆਦਾ ਖ਼ਤਮ ਹੋਣ ਕਾਰਨ ਅੱਜ ਸਭ ਕੁਝ ਫੌਜ ਅਤੇ ਖ਼ਾਸ ਲੋਕਾਂ ਦੇ ਕੰਟਰੋਲ ਵਿੱਚ ਹੈ। ਭਾਰਤ ਵਿੱਚ ਵੀ ਸੰਸਥਾਵਾਂ ਦੀ ਆਪਣੀ ਇੱਕ ਗਰਿਮਾ ਹੁੰਦੀ ਸੀ, ਪਰ ਅੱਜ ਦੋ ਲੋਕ ਪੂਰੇ ਦੇਸ਼ ਨੂੰ ਡਿਕਟੇਟਰਸ਼ਿਪ ਵੱਲ ਲੈ ਕੇ ਜਾ ਰਹੇ ਹਨ। ਜੇਕਰ ਚੋਣ ਕਮਿਸ਼ਨ ਵਰਗੀਆਂ ਸੰਸਥਾਵਾਂ ਨੂੰ 'ਹਾਈਜੈਕ' ਕਰ ਲਿਆ ਗਿਆ, ਤਾਂ ਸਾਡਾ ਹਾਲ ਵੀ ਗੁਆਂਢੀ ਦੇਸ਼ਾਂ ਵਰਗਾ ਹੋ ਜਾਵੇਗਾ। ਉਨ੍ਹਾਂ ਅਪੀਲ ਕੀਤੀ ਕਿ ਬਾਕੀ ਸਾਰੇ ਮੁੱਦੇ ਬਾਅਦ ਵਿੱਚ ਹਨ; ਜੇ ਸੰਵਿਧਾਨ ਅਤੇ ਲੋਕਤੰਤਰ ਬਚੇਗਾ ਤਾਂ ਹੀ ਦੇਸ਼ ਬਚੇਗਾ। ਇਸ ਲਈ ਸਾਰੇ ਨਾਗਰਿਕਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕੱਠੇ ਹੋਣ ਅਤੇ ਲੋਕਤੰਤਰ ਦੀ ਰਾਖੀ ਕਰਨ ਦੀ ਲੋੜ ਹੈ।"

ਉੱਥੇ ਹੀ ਆਪ ਦੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਆਪ ਤੋਂ ਬਾਗੀ ਹੋ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਰਾਜ ਸਭਾ ਮੈਂਬਰ ਰਾਘਵ ਚੱਡਾ ਦੇ ਬਿਆਨ ਉੱਪਰ ਵੀ ਸਖਤ ਪ੍ਰਤੀਕਿਰਿਆ ਦਿੱਤੀ ਹੈ। ਮੀਤ ਹੇਅਰ ਨੇ ਕਿਹਾ ਕਿ ਜਦੋਂ ਸਾਰਾ ਦੇਸ਼ ਗੁਲਾਮ ਸੀ, ਉਦੋਂ ਪੰਜਾਬੀਆਂ ਦੀ ਆਬਾਦੀ ਮਹਿਜ਼ 2% ਸੀ। ਪਰ ਸ਼ਾਇਦ ਤੁਹਾਨੂੰ ਇਹ ਇਲਮ ਨਹੀਂ ਕਿ ਦੇਸ਼ ਦੀ ਆਜ਼ਾਦੀ ਲਈ 90% ਕੁਰਬਾਨੀਆਂ ਅਸੀਂ ਪੰਜਾਬੀਆਂ ਨੇ ਦਿੱਤੀਆਂ ਹਨ। 'ਜੇ ਤੁਸੀਂ ਇਹ ਸੋਚਦੇ ਹੋ ਕਿ ਸਾਨੂੰ ਪੁਲਿਸ ਜਾਂ ਕੇਂਦਰੀ ਏਜੰਸੀਆਂ ਰਾਹੀਂ ਡਰਾ ਲਵੋਗੇ, ਤਾਂ ਇਹ ਪੰਜਾਬੀਆਂ ਦੇ ਸੁਭਾਅ ਵਿੱਚ ਨਹੀਂ ਹੈ। ਪਿਆਰ ਨਾਲ ਤੁਸੀਂ ਪੰਜਾਬੀਆਂ ਤੋਂ ਚਾਹੇ ਜਾਨ ਮੰਗ ਲਓ, ਪਰ ਜੇ ਤੁਸੀਂ ਪੈਰਾ-ਮਿਲਟਰੀ ਫੋਰਸਾਂ, ਈ.ਡੀ. ਜਾਂ ਸੀ.ਬੀ.ਆਈ. ਦਾ ਡਰ ਦਿਖਾਓਗੇ, ਤਾਂ ਇਹ ਕਿਸੇ ਹੋਰ ਜਗ੍ਹਾ ਚੱਲ ਸਕਦਾ ਹੈ, ਪੰਜਾਬ 'ਤੇ ਨਹੀਂ। ਪੰਜਾਬੀਆਂ ਦੇ ਖੂਨ ਵਿੱਚ ਗੁਲਾਮੀ ਸਹਿਣਾ ਜਾਂ ਕਿਸੇ ਦੇ ਡਰਾਵੇ ਵਿੱਚ ਆਉਣਾ ਸ਼ਾਮਲ ਨਹੀਂ ਹੈ।"

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਿੰਗ ਅਨੁਪਾਤ 'ਚ ਪੰਜਾਬ ਮੁੜ ਪਛੜਿਆ, ਮਾਮੂਲੀ ਸੁਧਾਰ ਦੇ ਬਾਵਜੂਦ 14 ਜ਼ਿਲ੍ਹਿਆਂ 'ਚ ਗਿਰਾਵਟ

17 May 2026 2:49 PM

ਪੰਜਾਬੀ, ਹਿੰਦੀ,ਰਾਜਸਥਾਨੀ ਚਾਹੇ ਮਰਾਠੀ,ਹਰ ਭਾਸ਼ਾ ਦੀ ਮਾਹਿਰ ਇਹ ਗਾਇਕ ! ਹਰੇਕ ਭਾਸ਼ਾ ਚ ਦਿੱਤੇ ਇੱਕ ਤੋ ਇੱਕ ਹਿੱਟ ਗੀਤ

16 May 2026 3:28 PM

ਹਾਲੇ ਹੋਰ ਵੀ ਵੱਧ ਸਕਦੀਆਂ ਤੇਲ ਦੀਆ ਕੀਮਤਾ 3 ਰੁਪਏ ਮੁੱਲ ਵਧਣ ਨਾਲ ਘਰਾ ਦਾ ਹਿੱਲਿਆ ਬਜਟ| Petrol Diesel Price Hike

15 May 2026 3:09 PM

Chandigarh Police ਨੇ ਕਿਸਾਨਾਂ 'ਤੇ ਚਲਾਈਆਂ ਪਾਣੀ ਦੀਆਂ ਬੁਛਾੜਾਂ, ਲੱਥ ਗਈਆਂ ਦਸਤਾਰਾਂ, ਮਾਹੌਲ ਤਣਾਅਪੂਰਨ | Clash

15 May 2026 3:08 PM

Canada 'ਚ ਗੋਲੀਬਾਰੀ ਤੇ ਜਬਰੀ ਵਸੂਲੀ ਦੇ ਦੋਸ਼ਾਂ 'ਚ ਦੋ ਪੰਜਾਬੀ ਗ੍ਰਿਫ਼ਤਾਰ, ਪਿਛਲੇ ਹਫ਼ਤੇ 7 ਪੰਜਾਬੀਆਂ ਨੂੰ ਕੀਤਾ...

14 May 2026 2:52 PM
Advertisement