ਸਕੂਲ ਸਿੱਖਿਆ ਵਿਭਾਗ ਵੱਲੋਂ 10 ਬੀ.ਪੀ.ਈ.ਓਜ਼ ਦੇ ਤਬਾਦਲੇ
Published : May 5, 2021, 3:49 pm IST
Updated : May 5, 2021, 3:49 pm IST
SHARE ARTICLE
Vijay Inder Singla
Vijay Inder Singla

ਪੰੰਜਾਬ ਦੇ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਪ੍ਰਵਾਨਗੀ ਦੇਣ ਤੋਂ ਬਾਅਦ ਹੋਏ ਤਬਾਦਲੇ

ਚੰਡੀਗੜ: ਪੰੰਜਾਬ ਦੇ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਪ੍ਰਵਾਨਗੀ ਦੇਣ ਤੋਂ ਬਾਅਦ ਸਕੂਲ ਸਿੱਖਿਆ ਵਿਭਾਗ ਨੇ 10 ਬਲਾਕ ਪ੍ਰਾਇਮਰੀ ਐਜ਼ੂਕੇਸ਼ਨ ਅਫਸਰਾਂ (ਬੀ.ਪੀ.ਈ.ਓਜ਼) ਦੇ ਤਬਾਦਲੇ ਕਰ ਦਿੱਤੇ ਹਨ।

Vijay Inder SinglaVijay Inder Singla

ਇਸ ਦੀ ਜਾਣਕਾਰੀ ਦਿੰਦੇ ਹੋਏ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਲਖਵਿੰਦਰ ਸਿੰਘ ਨੂੰ ਬਲਾਕ ਸੰਗਤ,  ਸੁਨੀਲ ਕੁਮਾਰ ਨੂੰ ਫਾਜ਼ਿਲਕਾ-1,  ਪ੍ਰੇਮ ਕੁਮਾਰ ਨੂੰ ਸਮਾਣਾ-1, ਨੀਨਾ ਰਾਣੀ ਨੂੰ ਮਾਜਰੀ, ਵੀਰਜੀਤ ਕੌਰ ਨੂੰ ਨੌਸ਼ਹਿਰਾ ਪੰਨੂਆਂ, ਸ੍ਰੀ ਗੁਰਦੇਵ ਸਿੰਘ ਨੂੰ ਅੰਮ੍ਰਿਤਸਰ-1, ਸੁਸ਼ਲੀ ਕੁਮਾਰ ਨੂੰ ਬਾਘਾ ਪੁਰਾਣਾ, ਸ੍ਰੀ ਜਸਕਰਨ ਸਿੰਘ ਨੂੰ ਫਰੀਦਕੋਟ-2, ਸ੍ਰੀ ਤੀਰਥ ਰਾਮ ਨੂੰ ਹੁਸ਼ਿਆਰਪੁਰ-2ਏ ਅਤੇ ਜਸਵਿੰਦਰ ਸਿੰਘ ਨੂੰ ਬਲਾਕ ਪਟਿਆਲਾ-3 ਵਿਖੇ ਤਾਇਨਾਤ ਕੀਤਾ ਗਿਆ ਹੈ।

Vijay Inder SinglaVijay Inder Singla

ਬੁਲਾਰੇ ਅਨੁਸਾਰ ਬਦਲੀ ਉਪਰੰਤ ਜਦੋਂ ਤੱਕ ਪੁਰਾਣੇ ਸਟੇਸ਼ਨ ’ਤੇ ਕੋਈ ਬੀ.ਪੀ.ਈ.ਓ. ਤਾਇਨਾਤ ਨਹੀਂ ਹੋ ਜਾਂਦਾ, ਓਦੋਂ ਤੱਕ ਉਕਤ ਅਧਿਕਾਰੀ ਨੂੰ ਹਫਤੇ ਦੇ ਆਖਰੀ ਤਿੰਨ ਦਿਨ (ਵੀਰਵਾਰ, ਸ਼ੁਕਰਵਾਰ, ਸ਼ਨੀਵਾਰ) ਆਪਣੇ ਪਹਿਲੇ ਸਟੇਸ਼ਨ ’ਤੇ ਡਿਊਟੀ ਦੇਣ ਅਤੇ ਪਹਿਲੇ ਤਿੰਨ ਦਿਨ ਉਸ ਨੂੰ ਆਪਣੀ ਨਵੀਂ ਤਾਇਨਾਤੀ ਵਾਲੇ ਸਥਾਨ ’ਤੇ ਹਾਜ਼ਰ ਹੋਣ ਲਈ ਆਖਿਆ ਗਿਆ ਹੈ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement