ਪ੍ਰਵਾਸੀ ਭਾਰਤੀ ਨੇ ਤਖ਼ਤਾਂ ਦੇ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਨੂੰ ਕੀਤੇ ਸਖ਼ਤ ਸਵਾਲ!
Published : May 5, 2020, 10:53 am IST
Updated : May 5, 2020, 10:53 am IST
SHARE ARTICLE
ਪ੍ਰਵਾਸੀ ਭਾਰਤੀ ਨੇ ਤਖ਼ਤਾਂ ਦੇ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਨੂੰ ਕੀਤੇ ਸਖ਼ਤ ਸਵਾਲ!
ਪ੍ਰਵਾਸੀ ਭਾਰਤੀ ਨੇ ਤਖ਼ਤਾਂ ਦੇ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਨੂੰ ਕੀਤੇ ਸਖ਼ਤ ਸਵਾਲ!

ਪੁਛਿਆ! ਸ਼੍ਰੋਮਣੀ ਕਮੇਟੀ ਵਲੋਂ ਜਾਰੀ ਕੀਤੇ ਕੈਲੰਡਰ 'ਚ ਹੋਲਾ ਮਹੱਲਾ ਕਿਉਂ ਗ਼ਾਇਬ

ਕੋਟਕਪੂਰਾ, 4 ਮਈ ਗੁਰਿੰਦਰ ਸਿੰਘ) : ਭਾਵੇਂ ਹਜ਼ੂਰ ਸਾਹਿਬ ਦੇ ਸ਼ਰਧਾਲੂਆਂ ਨੂੰ ਬਦਨਾਮ ਕਰਨ ਦੀ ਗੱਲ ਹੋਵੇ ਤੇ ਭਾਵੇਂ ਸਿੱਖਾਂ ਵਿਰੁਧ ਕਿਸੇ ਸਾਜ਼ਸ਼ ਦੇ ਸਾਹਮਣੇ ਆਉਣ ਦੀ ਚਰਚਾ, ਗਿਆਨੀ ਹਰਪ੍ਰੀਤ ਸਿੰਘ ਮੁੱਖ ਸੇਵਾਦਾਰ ਅਕਾਲ ਤਖ਼ਤ ਸਾਹਿਬ ਦੇ ਗਰਮ ਤੇਵਰ ਦੇਖ ਕੇ ਇੰਝ ਮਹਿਸੂਸ ਹੁੰਦਾ ਹੈ ਕਿ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਪੰਥ ਦਾ ਨੁਕਸਾਨ ਕਰਨ ਵਾਲਿਆਂ ਦੀ ਕੋਈ ਵੀ ਗੱਲ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਪਰ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ 'ਤੇ ਗਿਆਨੀ ਹਰਪ੍ਰੀਤ ਸਿੰਘ ਸਮੇਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਨੂੰ ਖਹਿੜਾ ਛੁਡਾਉਣਾ ਮੁਸ਼ਕਲ ਹੋ ਰਿਹਾ ਹੈ।


ਪ੍ਰਵਾਸੀ ਭਾਰਤੀ ਅਤੇ ਪੰਥਕ ਵਿਦਵਾਨ ਸਰਬਜੀਤ ਸਿੰਘ ਸੈਂਕਰਾਮੈਂਟੋ ਨੇ 'ਰੋਜ਼ਾਨਾ ਸਪੋਕਸਮੈਨ' ਰਾਹੀਂ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਨੂੰ ਪੁਛਿਆ ਹੈ ਕਿ ਉਨ੍ਹਾਂ ਵਲੋਂ ਜਾਰੀ ਕੀਤੇ ਗਏ ਨਾਨਕਸ਼ਾਹੀ ਸੰਮਤ 552 ਦੇ ਕੈਲੰਡਰ 'ਚ ਇਸ ਵਾਰ ਹੋਲਾ ਮਹੱਲਾ ਨਹੀਂ ਆ ਰਿਹਾ, ਕੀ ਸ਼੍ਰੋਮਣੀ ਕਮੇਟੀ ਨੇ ਭਵਿੱਖ 'ਚ ਹੋਲਾ ਮਹੱਲਾ ਮਨਾਉਣਾ ਬੰਦ ਕਰ ਦਿਤਾ ਹੈ? ਉਨ੍ਹਾਂ ਪੁਛਿਆ ਕਿ ਕੀ ਇਹ ਜਾਣਬੁੱਝ ਕੇ ਇਤਿਹਾਸ ਨੂੰ ਵਿਗਾੜਨ ਦੀ ਕੋਝੀ ਚਾਲ ਹੈ? ਕੀ ਤਖ਼ਤਾਂ ਦੇ ਜਥੇਦਾਰ ਜਾਂ ਸ਼੍ਰੋਮਣੀ ਕਮੇਟੀ ਇਸ ਦੀ ਡੂੰਘਾਈ ਤਕ ਜਾਣ ਦੀ ਖੇਚਲ ਕਰੇਗੀ ਕਿ ਇਸ ਸਾਜਸ਼ ਪਿੱਛੇ ਆਖਰ ਕਿਸ ਦਾ ਹੱਥ ਹੈ?


ਸਰਬਜੀਤ ਸਿੰਘ ਸੈਂਕਰਾਮੈਂਟੋ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਕਮੇਟੀ ਵਲੋਂ ਜਾਰੀ ਕੀਤਾ ਕੈਲੰਡਰ 1 ਚੇਤ ਤੋਂ ਆਰੰਭ ਹੋ ਕੇ 30 ਫੱਗਣ ਨੂੰ ਖ਼ਤਮ ਹੁੰਦਾ ਹੈ, ਪਿਛਲੇ ਸਾਲ ਵੀ ਅਜਿਹਾ ਹੀ ਹੋਇਆ ਪਰ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਜ਼ਿਆਦਾਤਰ ਇਤਿਹਾਸਕ ਦਿਹਾੜੇ ਅਤੇ ਗੁਰਪੁਰਬ ਬਦਲੀਆਂ ਤਰੀਕਾਂ ਨੂੰ ਕਿਉਂ ਆਏ? ਜੇਕਰ ਪਿਛਲੇ ਸਾਲ ਸੰਮਤ 551 ਅਤੇ ਇਸ ਵਾਰ ਸੰਮਤ 552 ਵਾਲੇ ਕੈਲੰਡਰ 1 ਚੇਤ ਤੋਂ ਆਰੰਭ ਹੁੰਦੇ ਹਨ ਅਤੇ ਉਨ੍ਹਾਂ ਦੀ ਸਾਲ ਦੀ ਲੰਬਾਈ ਬਰਾਬਰ ਹੈ ਤਾਂ ਇਸ ਵਾਰ ਪਿਛਲੇ ਸਾਲ ਨਾਲੋਂ 11-12 ਦਿਨ ਪਹਿਲਾਂ ਜਾਂ 19 ਦਿਨ ਪਿੱਛੋਂ ਆਉਣ ਵਾਲੇ ਇਤਿਹਾਸਕ ਦਿਹਾੜਿਆਂ ਜਾਂ ਗੁਰਪੁਰਬਾਂ ਦਾ ਆਖਰ ਰਹੱਸ ਕੀ ਹੈ?

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement