ਮਹਾਰਾਸ਼ਟਰ ਤੋਂ ਨਵਾਂਸ਼ਹਿਰ ਆਏ 24 ਫ਼ੈਕਟਰੀ ਮਜ਼ਦੂਰ ਵੀ ਆਏ ਪਾਜ਼ੇਟਿਵ
Published : May 5, 2020, 10:04 am IST
Updated : May 5, 2020, 10:04 am IST
SHARE ARTICLE
File Photo
File Photo

ਜ਼ਿਲਾ ਨਵਾਂਸ਼ਹਿਰ ਦੀ ਬਲਾਚੌਰ ਤਹਿਸੀਲ ਦੇ 50 ਕਾਮੇ ਅਤੇ ਨਵਾਂਸ਼ਹਿਰ ਤਹਿਸੀਲ ਦੇ 24 ਕਾਮੇ ਵੀ ਜੋ ਫ਼ੈਕਟਰੀਆਂ ਵਿਚ ਰੋਜ਼ੀ-ਰੋਟੀ ਕਮਾਉਣ ਮਹਾਰਾਸ਼ਟਰ ਗਏ ਸੀ

ਨਵਾਂਸ਼ਹਿਰ, 4 ਮਈ (ਅਮਰੀਕ ਸਿੰਘ ਢੀਂਡਸਾ) : ਜ਼ਿਲਾ ਨਵਾਂਸ਼ਹਿਰ ਦੀ ਬਲਾਚੌਰ ਤਹਿਸੀਲ ਦੇ 50 ਕਾਮੇ ਅਤੇ ਨਵਾਂਸ਼ਹਿਰ ਤਹਿਸੀਲ ਦੇ 24 ਕਾਮੇ ਵੀ ਜੋ ਫ਼ੈਕਟਰੀਆਂ ਵਿਚ ਰੋਜ਼ੀ-ਰੋਟੀ ਕਮਾਉਣ ਮਹਾਰਾਸ਼ਟਰ ਗਏ ਸੀ ਉਹ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਮਜ਼ਦੂਰਾਂ ਦੀ ਜਾਂਚ ਵਲ ਕਿਸੇ ਦਾ ਧਿਆਨ ਹੀ ਨਹੀਂ ਗਿਆ ਅਤੇ ਹੁਣ ਜਾਂਚ ਹੋਣ ਤੋਂ ਬਾਅਦ ਇੰਨੀ ਵੱਡੀ ਗਿਣਤੀ ਵਿਚ ਮਜ਼ਦੂਰ ਕਾਮੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।

ਜ਼ਿਕਰਯੋਗ ਹੈ ਕਿ ਇਨ੍ਹਾਂ ਮਜ਼ਦੂਰ ਕਾਮਿਆਂ ਨੂੰ ਕੁੱਝ ਦਿਨ ਪਹਿਲਾਂ ਸ਼੍ਰੀ ਹਜੂਰ ਸਾਹਿਬ ਨਾਂਦੇੜ (ਮਹਾਂਰਾਸ਼ਟਰ) ਤੋਂ ਪੰਜਾਬ ਆਪਣੇ ਘਰ ਪਰਤੇ ਸ਼ਰਧਾਲੂਆਂ ਨਾਲ ਬਸਾਂ ਵਿਚ ਲਿਆਂਦਾ ਗਿਆ ਸੀ ਅਤੇ ਸ਼ਰਧਾਲੂਆਂ ਦੇ ਵੱਡੀ ਗਿਣਤੀ ਵਿਚ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਨਾਲ ਜਿਥੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ ਉਥੇ ਹਜੂਰ ਸਾਹਿਬ ਤੋਂ ਆਏ ਸ਼੍ਰਧਾਲੂਆਂ ਦਾ ਕਹਿਣਾ ਹੈ ਕਿ ਅਸੀਂ ਸ਼੍ਰੀ ਹਜੂਰ ਸਾਹਿਬ ਵਿਖੇ ਬਿਲਕੁਲ ਠੀਕ ਠਾਕ ਸੀ ਤੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਜਾਂ ਲੱਛਣ ਨਹੀਂ ਸੀ ਅਤੇ ਉਥੋਂ ਦੇ ਪ੍ਰਸ਼ਾਸਨ ਵਲੋਂ ਸਾਡੇ ਟੈਸਟ ਕੀਤੇ ਜਾਂਦੇ ਰਹੇ ਜੋ ਬਾਕਾਇਦਾ ਠੀਕ ਆਉਂਦੇ ਰਹੇ।

ਪ੍ਰੰਤੂ ਪੰਜਾਬ ਆਪਣੇ ਘਰਾਂ ਵਿਚ ਆਉਣ ਤੋਂ ਇਕ-ਦੋ ਦਿਨ ਬਾਅਦ ਸਾਨੂੰ ਕੋਰੋਨਾ ਪਾਜ਼ੇਟਿਵ ਦਸ ਕੇ ਘਰਾਂ ਤੋਂ ਬਾਹਰ ਇਕਾਂਤਵਾਸ ਕਰ ਦਿਤਾ ਗਿਆ ਜਿਥੇ ਕਈ ਥਾਵਾਂ ਤੇ ਸਹੂਲਤਾਂ ਨਾ ਹੋਣ ਦੀਆਂ ਵੱਡੀਆਂ ਨਾਕਾਮੀਆਂ ਵੀ ਸਾਹਮਣੇ ਆਈਆਂ ਹਨ। ਸਵਾਲ ਇਹ ਹੈ ਕਿ ਮਹਾਂਰਾਸ਼ਟਰ ਭਾਰਤ ਦਾ ਸੱਭ ਤੋਂ ਜ਼ਿਆਦਾ ਕੋਰੋਨਾ ਪੀੜਤ ਸੂਬਾ ਹੈ ਤੇ ਮੌਤਾਂ ਦੀ ਗਿਣਤੀ ਉਥੇ ਜ਼ਿਆਦਾ ਹੈ।

ਕੀ ਇਨ੍ਹਾਂ ਕਾਮਿਆਂ ਦਾ ਮਹਾਂਰਾਸ਼ਟਰ ਦੀ ਸਰਕਾਰ ਜਾਂ ਪੰਜਾਬ ਸਰਕਾਰ ਵਲੋਂ ਟੈਸਟ ਕੀਤੇ ਜਾਂ ਉਨ੍ਹਾਂ ਨੂੰ ਸ਼ਰਧਾਲੂਆਂ ਨਾਲੋਂ ਵਖਰੀਆਂ ਬਸਾਂ ਵਿਚ ਲਿਆਉਣ ਦੀ ਤਜਵੀਜ ਨੂੰ ਅਮਲੀ ਰੂਪ ਨਹੀਂ ਸੀ ਦੇਣਾ ਚਾਹੀਦਾ। ਜਿਹੜੇ ਸ਼ਰਧਾਲੂ ਲੰਮਾ ਸਮਾਂ ਗੁਰਦੁਆਰਾ ਸਾਹਿਬ ਵਿਖੇ ਰਹਿੰਦਿਆਂ ਉਥੋਂ ਦੇ ਪ੍ਰਬੰਧਾਂ ਤੋਂ ਖੁਸ਼ ਸਨ ਉਨ੍ਹਾਂ ਨੂੰ ਪੰਜਾਬ ਆਉੁਂਦਿਆਂ ਹੀ ਦੋਸ਼ੀਆਂ ਦੀ ਸੂਚੀ ਵਿਚ ਪਾ ਦੇਣਾ ਕੀ ਜਾਇਜ਼ ਸੀ? ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਤੇ ਮਹਾਰਾਸ਼ਟਰ ਸਰਕਾਰਾਂ ਦੀ ਨਲਾਇਕੀ ਸਾਹਮਣੇ ਆਈ ਹੈ, ਪ੍ਰੰਤੂ ਕੀ ਸ਼ਰਧਾਲੂਆਂ ਨੂੰ ਭੰਡਣ ਵਾਲੇ ਇਸ ਤੋਂ ਸਬਕ ਸਿਖ ਕੇ ਸਿੱਖ ਕੌਮ ਤੋਂ ਮਾਫ਼ੀ ਮੰਗਣਗੇ ਜਿਨ੍ਹਾਂ ਗੁਰੂ ਦੀਆਂ ਸੰਗਤਾਂ ਨੂੰ ਬੇਵਜਾ ਗ਼ਲਤ ਪ੍ਰਚਾਰ ਕੇ ਉਨ੍ਹਾਂ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement