ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨੇ 13 ਨਵੇਂ ਜ਼ਿਲ੍ਹਿਆਂ ਦਾ ਕੀਤਾ ਉਦਘਾਟਨ
Published : Apr 5, 2022, 12:12 am IST
Updated : Apr 5, 2022, 12:12 am IST
SHARE ARTICLE
image
image

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨੇ 13 ਨਵੇਂ ਜ਼ਿਲ੍ਹਿਆਂ ਦਾ ਕੀਤਾ ਉਦਘਾਟਨ

ਅਮਰਾਵਤੀ, 4 ਅਪ੍ਰੈਲ : ਆਂਧਰਾ ਪ੍ਰਦੇਸ਼ ਦੇ ਮੁੱਖ ਮਤਰੀ ਵਾਈ ਐਸ ਜਗਨ ਮੋਹਨ ਰੈਡੀ ਨੇ ਸੋਮਵਾਰ ਨੂੰ ਵੀਡੀਉ ਕਾਨਫ਼ਰੰਸ ਰਾਹੀਂ ਸੂਬੇ ਦੇ 13 ਨਵੇਂ ਜ਼ਿਲ੍ਹਿਆਂ ਦਾ ਰਸ਼ਮੀ ਉਦਘਾਟਨ ਕੀਤਾ ਜਿਸ ਤੋਂ ਬਾਅਦ ਸੂਬੇ ’ਚ ਜ਼ਿਲ੍ਹਿਆਂ ਦੀ ਕੁਲ ਗਿਣਤੀ 26 ਹੋ ਗਈ ਹੈ। ਰੈਡੀ ਨੇ ਨਵੇਂ ਜ਼ਿਲ੍ਹਿਆਂ ਦੇ ਬਣਨ ਦੀ ਲੋਕਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿਤੀਆਂ ਅਤੇ ਬਧਾਈ ਦਿਤੀ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਰਕਾਰ ਵਲੋਂ ਐਲਾਨੀਆਂ ਯੋਜਨਾਵਾਂ ਦਾ ਲੋਕਾਂ ਨੂੰ ਵਧ ਤੋਂ ਵਧ ਲਾਭ ਦੇਣ।
ਉਨ੍ਹਾਂ ਕਿਹਾ ਕਿ ਲੋਕਾਂ ਨੇ ਸਰਕਾਰ ਦੇ ਪ੍ਰਸ਼ਾਸਨਿਕ ਤਰੀਕੇ ਨੂੰ ਸਵੀਕਾਰ ਕੀਤਾ ਹੈ ਅਤੇ ਉਸਦੀ ਸ਼ਲਾਘਾ ਕੀਤੀ ਹੈ ਕਿਉਂਕਿ ਯੋਜਨਾਵਾਂ ਸਿੱਧੀਆਂ ਲੋਕਾਂ ਦੇ ਘਰ ਤਕ ਪਹੁੰਚ ਜਾਂਦੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਪਿੰਡਾਂ ਅਤੇ ਵਾਰਡ ਸਕੱਤਰੇਤ ਦੇ ਰੂਪ ’ਚ ਪ੍ਰਸ਼ਾਸਨ ਰਾਹੀਂ ਵਿਕਾਸ ਵੇਖਿਆ ਹੈ। ਹੁਣ ਅਸੀਂ ਜ਼ਿਲ੍ਹਾ ਪੱਧਰ ’ਤੇ ਵੀ ਇਹ ਯੋਜਨਾ ਅਪਣਾਵਾਂਗੇ। ਹੁਣ ਆਂਧਰਾ ਪ੍ਰਦੇਸ਼ 26  ਜ਼ਿਲ੍ਹਿਆਂ ਵਾਲਾ ਸੂਬਾ ਬਣ ਗਿਆ ਹੈ। ਇਕ ਆਦਿਵਾਸੀ ਜ਼ਿਲ੍ਹੇ ਨੂੰ ਛੱਡ ਕੇ ਹਰੇਕ ਜ਼ਿਲ੍ਹੇ ’ਚ ਛੇ ਤੋਂ ਅੱਠ ਵਿਧਾਨ ਸਭਾ ਹਲਕੇ ਹੋਣਗੇ।     (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement