ਉਤਰਾਖੰਡ ਦੀ ਇਕ ਬਜ਼ੁਰਗ ਔਰਤ ਨੇ ਅਪਣੀ ਪੂਰੀ ਜਾਇਦਾਦ ਰਾਹੁਲ ਗਾਂਧੀ ਦੇ ਨਾਮ ਕੀਤੀ
Published : Apr 5, 2022, 12:13 am IST
Updated : Apr 5, 2022, 12:13 am IST
SHARE ARTICLE
image
image

ਉਤਰਾਖੰਡ ਦੀ ਇਕ ਬਜ਼ੁਰਗ ਔਰਤ ਨੇ ਅਪਣੀ ਪੂਰੀ ਜਾਇਦਾਦ ਰਾਹੁਲ ਗਾਂਧੀ ਦੇ ਨਾਮ ਕੀਤੀ

ਦੇਹਰਾਦੂਨ, 4 ਅਪ੍ਰੈਲ : ਉਤਰਾਖੰਡ ’ਚ ਦੇਹਰਾਦੂਨ ਵਾਸੀ ਇਕ ਬਜ਼ੁਰਗ ਔਰਤ ਨੇ ਸੋਮਵਾਰ ਨੂੰ ਆਪਣੀ ਸਾਰੀ ਜਾਇਦਾਦ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਨਾਮ ਕਰਦੇ ਹੋਏ ਇਥੋਂ ਦੀ ਇਕ ਅਦਾਲਤ ’ਚ ਵਸੀਅਤਨਾਮਾ ਪੇਸ਼ ਕੀਤਾ। ਵਸੀਅਤਨਾਮਾ ’ਚ ਆਪਣੀ ਜਾਇਦਾਦ ਦਾ ਪੂਰਾ ਵੇਰਵਾ ਦਿੰਦੇ ਹੋਏ 80 ਸਾਲਾ ਪੁਸ਼ਪਾ ਮੁਨਜਿਆਲ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਉਸ ਤੋਂ ਬਾਅਦ ਪੂਰੀ ਜਾਇਦਾਦ ਦਾ ਮਾਲਿਕਾਨਾ ਹੱਕ ਰਾਹੁਲ ਗਾਂਧੀ ਨੂੰ ਸੌਂਪ ਦਿਤਾ ਜਾਵੇ। ਦੇਹਰਾਦੂਨ ਮਹਾਨਗਰ ਕਾਂਗਰਸ ਪ੍ਰਧਾਨ ਲਾਲਚੰਦ ਸ਼ਰਮਾ ਨੇ ਦਸਿਆ ਕਿ ਬਾਅਦ ’ਚ ਮੁਨਜਿਆਲ ਨੇ ਜਾਇਦਾਦ ਦਾ ਵਸੀਅਤਨਾਮਾ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰੀਤਮ ਸਿੰਘ ਨੂੰ ਉਨ੍ਹਾਂ ਦੇ ਯਮੁਨਾ ਕਾਲੋਨੀ ਸਥਿਤ ਘਰ ’ਤੇ ਸੌਂਪ ਦਿਤਾ।
ਇਕ ਸਰਕਾਰੀ ਸਕੂਲ ’ਚ ਅਧਿਆਪਕਾ ਰਹੀ ਮੁਨਜਿਆਲ ਦਾ ਕਹਿਣਾ ਹੈ ਕਿ ਉਸ ਨੇ ਰਾਹੁਲ ਗਾਂਧੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋਣ ਕਾਰਨ ਆਪਣੀ ਜਾਇਦਾਦ ਉਨ੍ਹਾਂ ਦੇ ਨਾਮ ਕੀਤੀ ਹੈ। ਮੁਨਜਿਆਲ ਨੇ ਕਿਹਾ ਕਿ ਗਾਂਧੀ ਪਰਵਾਰ ਨੇ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੱਜ ਤਕ, ਹਮੇਸ਼ਾ ਅੱਗੇ ਵਧ ਕੇ ਦੇਸ਼ ਲਈ ਆਪਣੀ ਸਰਵਉੱਚ ਕੁਰਬਾਨੀ ਦਿਤੀ ਹੈ। ਉਨ੍ਹਾਂ ਕਿਹਾ, ‘‘ਭਾਵੇਂ ਇੰਦਰਾ ਗਾਂਧੀ ਹੋਵੇ ਜਾਂ ਰਾਜੀਵ ਗਾਂਧੀ, ਉਨ੍ਹਾਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣੀ ਜਾਨ ਦੀ ਕੁਰਬਾਨੀ ਦਿਤੀ, ਜਦੋਂ ਕਿ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਦੇਸ਼ ਸੇਵਾ ਲਈ ਖੁਦ ਨੂੰ ਸਮਰਪਿਤ ਕਰ ਦਿਤਾ ਹੈ।’’ ਬਜ਼ੁਰਗ ਔਰਤ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਪਿਤਾ ਦੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨਾਲ ਵੀ ਕਰੀਬੀ ਸੰਬੰਧ ਰਹੇ ਸਨ। ਜੀਵਨ ਭਰ ਅਵਿਆਹੁਤਾ ਰਹੀ ਮੁਨਜਿਆਲ ਫ਼ਿਲਹਾਲ ਦੇਹਰਾਦੂਨ ਦੇ ਪ੍ਰੇਮਧਾਮ ਬਿਰਧ ਆਸ਼ਰਮ ’ਚ ਰਹੀ ਹੈ।     (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement