ਸਿੱਧੀ ਅਦਾਇਗੀ ਦੇ ਵਿਰੋਧ ਵਿਚ ਕਿਸਾਨ ਤੇ ਆੜ੍ਹਤੀ ਅੱਜ ਤੋਂ ਸ਼ੁਰੂ ਕਰਨਗੇ ਅੰਦੋਲਨ
Published : Apr 5, 2021, 12:08 am IST
Updated : Apr 5, 2021, 12:08 am IST
SHARE ARTICLE
image
image

ਸਿੱਧੀ ਅਦਾਇਗੀ ਦੇ ਵਿਰੋਧ ਵਿਚ ਕਿਸਾਨ ਤੇ ਆੜ੍ਹਤੀ ਅੱਜ ਤੋਂ ਸ਼ੁਰੂ ਕਰਨਗੇ ਅੰਦੋਲਨ

ਕਿਸਾਨ ਕਰਨਗੇ ਐਫ਼.ਸੀ.ਆਈ. ਦਫ਼ਤਰਾਂ ਦਾ ਘਿਰਾਉ ਤੇ ਆੜ੍ਹਤੀ ਕਰ ਰਹੇ ਹਨ ਮਹਾਂਪੰਚਾਇਤ

ਚੰਡੀਗੜ੍ਹ, 4 ਅਪ੍ਰੈਲ (ਗੁਰਉਪਦੇਸ਼ ਭੁੱਲਰ): ਕੇਂਦਰ ਸਰਕਾਰ ਵਲੋਂ ਹਾੜੀ ਦੀਆਂ ਫ਼ਸਲਾਂ ਦੀ ਸਿੱਧੀ ਅਦਾਇਗੀ ਦੇ ਫ਼ੈਸਲੇ ਦੇ ਵਿਰੋਧ ਵਿਚ 5 ਅਪ੍ਰੈਲ ਤੋਂ ਪੰਜਾਬ ਵਿਚ ਕਿਸਾਨਾਂ ਤੇ ਆੜ੍ਹਤੀਆਂ ਵਲੋਂ ਨਵਾਂ ਮੋਰਚਾ ਖੋਲ੍ਹਦਿਆਂ ਵੱਡੇ ਅੰਦੋਲਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜਿਥੇ ਕਿਸਾਨ ਜਥੇਬੰਦੀਆਂ ਇਸ ਦਿਨ ਐਫ਼.ਸੀ.ਆਈ. ਦੇ ਦਫ਼ਤਰਾਂ ਦਾ ਘਿਰਾਉ ਕਰਨਗੀਆਂ ਉਥੇ ਸੂਬੇ ਦੇ ਆੜ੍ਹਤੀ ਬਾਘਾ ਪੁਰਾਣਾ ਵਿਚ ਮਹਾਂਪੰਚਾਇਤ ਕਰ ਕੇ ਕੇਂਦਰ ਵਿਰੁਧ ਅੰਦੋਲਨ ਸ਼ੁਰੂ ਕਰਨਗੇ।
ਪੰਜਾਬ ਵਿਚ ਕਣਕ ਦੀ ਖ਼ਰੀਦ 10 ਅਪੈ੍ਰਲ ਤੋਂ ਸ਼ੁਰੂ ਹੋਣੀ ਹੈ ਪਰ ਕਿਸਾਨਾਂ ਤੇ ਆੜ੍ਹਤੀਆਂ ਦੇ ਅੰਦੋਲਨ ਕਾਰਨ ਖ਼ਰੀਦ ਦੇ ਕੰਮ ਵਿਚ ਰੁਕਾਵਟ ਆਉਣ ਨਾਲ ਅਨਾਜ ਦੇ ਭੰਡਾਰ ਨੂੰ ਲੈ ਕੇ ਵੱਡੀ ਸਮੱਸਿਆ ਖੜੀ ਹੋ ਸਕਦੀ ਹੈ। ਆੜ੍ਹਤੀਆਂ ਨੇ ਖ਼ਰੀਦ ਦਾ ਬਾਈਕਾਟ ਕਰ ਕੇ ਹੜਤਾਲ ਕਰਨ ਦਾ ਐਲਾਨ ਕੀਤਾ ਹੋਇਆ ਹੈ ਅਤੇ ਕਿਸਾਨ ਜਥੇਬੰਦੀਆਂ ਨੇ ਵੀ ਸਾਥ ਦੇਣ ਦੀ ਗੱਲ ਆਖੀ ਹੈ। ਜੇਕਰ ਖ਼ਰੀਦ 10 ਅਪ੍ਰੈਲ ਨੂੰ ਸ਼ੁਰੂ ਨਾ ਹੋ ਸਕੀ ਤਾਂ ਕਿਸਾਨਾਂ ਨੂੰ ਅਪਣੀ ਪੱਕ ਚੁੱਕੀ ਫ਼ਸਲ ਕੁੱਝ 
ਦਿਨ ਘਰਾਂ ਵਿਚ ਹੀ ਭੰਡਾਰ ਕਰਨੀ ਪੈ ਸਕਦੀ ਹੈ।
ਡੱਬੀ

ਪੰਜਾਬ ਸਰਕਾਰ ਸੰਕਟ ਟਾਲਣ ਲਈ ਕੇਂਦਰ ਨਾਲ ਕਰ ਰਹੀ ਹੈ ਗੱਲਬਾਤ
ਪੰਜਾਬ ਸਰਕਾਰ ਵੀ ਖ਼ਰੀਦ ਦੇ ਸੰਕਟ ਨੂੰ ਟਾਲਣ ਲਈ ਯਤਨਸ਼ੀਲ ਹੈ ਤੇ ਮੁੱਖ ਮੰਤਰੀ ਤੇ ਸੂਬੇ ਦੇ ਉਚ ਅਧਿਕਾਰੀ ਕੇਂਦਰ ਸਰਕਾਰ ਨਾਲ ਸੰਪਰਕ ਵਿਚ ਹਨ। ਮੁੱਖ ਮੰਤਰੀ ਤਾਂ ਪ੍ਰਧਾਨ ਮੰਤਰੀ ਨੂੰ ਬੀਤੇ ਦਿਨ ਪੱਤਰ ਲਿਖ ਕੇ ਮਾਮਲੇ ਨੂੰ ਲੈ ਕੇ ਗੱਲਬਾਤ ਲਈ ਸਮਾਂ ਮੰਗ ਚੁੱਕੇ ਹਨ। ਸੰਯੁਕਤ ਕਿਸਾਨ ਮੋਰਚੇ ਵਲੋਂ ਵੀ ਅੱਜ ਕੇਂਦਰੀ ਖ਼ੁਰਾਕ ਤੇ ਸਪਲਾਈ ਮੰਤਰੀ ਨੂੰ ਪੱਤਰ ਲਿਖ ਕੇ ਫ਼ਿਲਹਾਲ ਸਿੱਧੀ ਅਦਾਇਗੀ ਦੇ ਫ਼ੈਸਲੇ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਹੈ। ਉਧਰ ਪੰਜਾਬ ਭਾਜਪਾ ਦੇ ਕੁੱਝ ਸੀਨੀਅਰ ਆਗੂ ਵੀ ਇਸ ਸੀਜ਼ਨ ਵਿਚ ਸਿੱਧੀ ਅਦਾਇਗੀ ਦਾ ਫ਼ੈਸਲਾ ਕੇਂਦਰ ਤੋਂ ਮੁਲਤਵੀ ਕਰਵਾਉਣ ਦੀ ਕੋਸ਼ਿਸ਼ ਵਿਚ ਹਨ ਪਰ ਹਾਲੇ ਕੇਂਦਰ ਸਰਕਾਰ ਫ਼ੈਸਲਾ ਲਾਗੂ ਕਰਨ ’ਤੇ ਅੜੀ ਹੋਈ ਹੈ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement