ਚੋਰਾਂ ਨੇ ਏ.ਟੀ.ਐਮ. 'ਚੋਂ 16 ਹਜ਼ਾਰ ਲੁੱਟੇ
Published : Jul 20, 2017, 5:10 am IST
Updated : Apr 5, 2018, 6:00 pm IST
SHARE ARTICLE
Theft
Theft

ਪਟਿਆਲਾ, 19 ਜੁਲਾਈ (ਰਣਜੀਤ ਰਾਣਾ ਰੱਖੜਾ) : ਅੱਜ ਅਰਨਾਬਰਨਾ ਚੌਂਕ ਵਿਖੇ ਲੱਗੇ ਏ.ਟੀ.ਐਮ. ਨੂੰ ਚੋਰਾਂ ਵਲੋਂ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ।

 

ਪਟਿਆਲਾ, 19 ਜੁਲਾਈ (ਰਣਜੀਤ ਰਾਣਾ ਰੱਖੜਾ) : ਅੱਜ ਅਰਨਾਬਰਨਾ ਚੌਂਕ ਵਿਖੇ ਲੱਗੇ ਏ.ਟੀ.ਐਮ. ਨੂੰ ਚੋਰਾਂ ਵਲੋਂ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਏ.ਟੀ.ਐਮ. ਦੇ ਕੈਸ਼ ਬੋਕਸ 'ਤੇ ਲਗਿਆ ਤਾਲਾ ਨਾ ਟੁੱਟਣ ਕਰ ਕੇ ਵੱਡੀ ਵਾਰਦਾਤ ਤੋਂ ਬਚਾਅ ਹੋ ਗਿਆ ਪਰ ਚੋਰ 16 ਹਜ਼ਾਰ ਰੁਪਏ ਚੋਰੀ ਕਰ ਕੇ ਫ਼ਰਾਰ ਹੋਣ 'ਚ ਕਾਮਯਾਬ ਰਹੇ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਜਾਇਜ਼ਾ ਲਿਆ ਗਿਆ।
ਜਾਣਕਾਰੀ ਅਨੁਸਾਰ ਦੇਰ ਰਾਤ ਦੋ ਵਜੇ ਦੇ ਕਰੀਬ ਦੋ ਨੌਜਵਾਨ ਅਪਣੇ ਹੱਥ ਮੂੰਹ ਬਣ ਕੇ ਏ.ਟੀ.ਐਮ. ਅੰਦਰ ਦਾਖ਼ਲ ਹੋਏ। ਜਿਨ੍ਹਾਂ ਵਲੋਂ ਏ.ਟੀ.ਐਮ. ਦਾ ਤਾਲਾ ਤੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਕਾਮਯਾਬ ਹੋ ਨਾ ਸਕੇ। ਇਸ ਤੋਂ ਬਾਅਦ ਵੀ ਲੱਗਭਗ ਅੱਧਾ ਘੰਟਾ ਉਨ੍ਹਾਂ ਨੌਜਵਾਨਾ ਵਲੋਂ ਤਾਲਾ ਤੋੜਨ ਦੀ ਕੋਸ਼ਿਸ਼ ਕੀਤੀ ਗਈ ਫਿਰ ਵੀ ਕਾਮਯਾਬ ਨਾ ਹੋਏ। ਇਸੇ ਦੌਰਾਨ ਏ.ਟੀ.ਐਮ. ਮਸ਼ੀਨ 'ਚੋਂ 16 ਹਜ਼ਾਰ ਰੁਪਏ ਨੌਜਵਾਨਾਂ ਦੇ ਹੱਥ ਲੱਗੇ ਜਿਸ ਨੂੰ ਲੈ ਕੇ ਉਹ ਫ਼ਰਾਰ ਹੋ ਗਏ। ਚੋਰਾਂ ਵਲੋਂ ਏ.ਟੀ.ਐਮ. ਮਸ਼ੀਨ 'ਚ ਦਾਖ਼ਲ ਹੋ ਕੇ ਭੰਨਤੋੜ ਕਰਨ ਤਕ ਦੀ ਸਾਰੀ ਹਰਕਤਾਂ ਏ.ਟੀ.ਐਮ. ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈਆਂ। ਇਸ ਸਬੰਧੀ ਥਾਣਾ ਕੋਤਵਾਲੀ ਪਟਿਆਲਾ ਦੇ ਮੁਖੀ ਇੰਸਪੈਕਟਰ ਰਾਹੁਲ ਕੌਸ਼ਲ ਦੇ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦਸਿਆ ਕਿ ਦੋ ਅਣਪਛਾਤੇ ਵਿਅਕਤੀਆਂ ਵਿਰੁਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement